03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜ਼ਮੀਨ ਦੇ ਸੌਦੇ ’ਚ 30 ਲੱਖ ਰੁ. ਹੜੱਪਣ ਦੇ ਦੋਸ਼ 24 ਫ਼ੀਸਦੀ ਵਿਆਜ ਦਾ ਲਾਲਚ ਦੇ ਕੇ ਕਰੋੜਾਂ ਰੁ. ਦੀ ਠੱਗੀ ਮਾਰੇ ਜਾਣ ਸੰਬੰਧੀ ਮਾਮਲਾ ਦਰਜ

ਜ਼ੀਰਕਪੁਰ, 2 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ ‘ਚ ਕਾਰੋਬਾਰ ਅਤੇ ਨਿਵੇਸ਼ ਦੇ ਨਾਂਅ ‘ਤੇ 24 ਫ਼ੀਸਦੀ ਤੱਕ ਦੇ ਵਿਆਜ਼ ਦਾ ਵਾਅਦਾ ਕਰ ਕੇ ਕਰੋੜਾਂ ਰੁ. ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਅਜੀਤ ਡੈਸਕ 03-08-2026
ਜ਼ੀਰਕਪੁਰ, 2 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ ‘ਚ ਕਾਰੋਬਾਰ ਅਤੇ ਨਿਵੇਸ਼ ਦੇ ਨਾਂਅ ‘ਤੇ 24 ਫ਼ੀਸਦੀ ਤੱਕ ਦੇ ਵਿਆਜ਼ ਦਾ ਵਾਅਦਾ ਕਰ ਕੇ ਕਰੋੜਾਂ ਰੁ. ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਜਾਂਚ ਦੌਰਾਨ ਇਹ ਧੋਖਾਧੜੀ ਇਕ ਵੱਡੇ ਸੰਗਠਿਤ ਵਿੱਤੀ ਧੋਖਾਧੜੀ ਰੈਕਟ ਦੇ ਹਿੱਸੇ ਵਜੋਂ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਜ਼ੀਰਕਪੁਰ ਪੁਲਿਸ ਵਲੋਂ ਭਾਰਤ ਭੂਸ਼ਣ ਨਾਮਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਜਾਂਚ ਦੇ ਅਨੁਸਾਰ ਨਿਵੇਸ਼ ਦੇ ਨਾਂਅ ‘ਤੇ ਵੱਖ-ਵੱਖ ਨਿਵੇਸ਼ਕਾਂ ਤੋਂ ਲਗਭਗ 5.93 ਕਰੋੜ ਰੁ. ਠੱਗੇ ਗਏ ਸਨ, ਜਿਸ ਦਾ ਨਾ ਤਾਂ ਵਿਆਜ਼ ਦਿੱਤਾ ਗਿਆ ਅਤੇ ਨਾ ਹੀ ਮੂਲ ਰਕਮ ਵਾਪਸ ਕੀਤੀ ਗਈ। ਪੁਲਿਸ ਜਾਂਚ ਅਨੁਸਾਰ ਮੁਲਜ਼ਮਾਂ ਨੇ ਨਾਮਵਰ ਵਪਾਰਕ ਸੰਸਥਾਵਾਂ ਨਾਲ ਜੁੜੇ ਹੋਣ ਦਾ ਦਾਅਵਾ ਕਰਕੇ ਪੀੜਤਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਪੈਸੇ ਕੀਟਨਾਸ਼ਕ ਉਦਯੋਗ, ਖੇਤੀਬਾੜੀ ਪ੍ਰਾਜੈਕਟਾਂ, ਵਪਾਰ ਅਤੇ ਹੋਰ ਸੁਰੱਖਿਅਤ ਵਪਾਰਕ ਗਤੀਵਿਧੀਆਂ ‘ਚ ਲਗਾਏ ਜਾਣਗੇ, ਜਿਸ ਨਾਲ ਉਨ੍ਹਾਂ ਨੂੰ 24 ਫ਼ੀਸਦੀ ਤੱਕ ਸਾਲਾਨਾ ਰਿਟਰਨ ਮਿਲੇਗਾ। ਭਰੋਸਾ ਜਿੱਤਣ ਲਈ ਕੁਝ ਨਿਵੇਸ਼ਕਾਂ ਨੂੰ ਸ਼ੁਰੂ ‘ਚ ਵਿਆਜ਼ ਅਤੇ ਰਿਟਰਨ ਦੇ ਨਾਂਅ ‘ਤੇ ਥੋੜ੍ਹੀ-ਥੋੜ੍ਹੀ ਰਕਮ ਵੀ ਵਾਪਸ ਕੀਤੀ ਗਈ। ਇਕ ਵਾਰ ਜਦੋਂ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਹੋ ਗਿਆ ਤਾਂ ਉਨ੍ਹਾਂ ਤੋਂ ਵੱਡੀ ਰਕਮ ਨਿਵੇਸ਼ ਕਰਵਾਈ ਗਈ। ਇਸ ਤੋਂ ਬਾਅਦ ਜਿਵੇਂ ਹੀ ਲੋਕਾਂ ਨੇ ਆਪਣੀ ਅਸਲ ਰਕਮ ਦੀ ਮੰਗ ਕਰਨੀ ਸ਼ੁਰੂ ਕੀਤੀ ਤਾਂ ਮੁਲਜ਼ਮ ਟਾਲ-ਮਟੋਲ ਕਰਨ ਲੱਗ ਪਏ। ਇਸ ਤੋਂ ਬਾਅਦ ਨਿਵੇਸ਼ਕਾਂ ਨੇ ਐੱਸ. ਐੱਸ. ਪੀ. ਮੁਹਾਲੀ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪਿੰਡ ਰੰਗੀਆਂ ਵਿਖੇ ਕਲਸ਼ ਸ਼ੋਭਾ ਯਾਤਰਾ ਪਹੁੰਚਣ ’ਤੇ ਕੀਤਾ ਸਵਾਗਤ ਅਗਲੀ ਖ਼ਬਰ ਵੀ. ਆਈ. ਪੀ. ਸੜਕ ’ਤੇ ਰੋਜ਼ਾਨਾ ਲੱਗਦੇ ਟ੍ਰੈਫ਼ਿਕ ਜਾਮ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।