05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਖੇਡਾਂ ਵਤਨ ਪੰਜਾਬ ਦੀਆਂ 2026-27 ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਖਿਡਾਰੀਆਂ ਦੀ ਸਹਾਇਤਾ ਲਈ ਜ਼ਿਲ੍ਹਾ ਪੱਧਰੀ ਆਈ. ਟੀ. ਕਮੇਟੀ ਦਾ ਗਠਨ ਪੰਜਾਬ ਲੋਕ ਭਵਨ ’ਚ ਖ਼ੂਨਦਾਨ ਤੇ ਸਿਹਤ ਜਾਂਚ ਕੈਂਪ ਲਗਾਇਆ

ਚੰਡੀਗੜ੍ਹ, 4 ਅਗਸਤ (ਮਾਰਕੰਡਾ)- ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਲੋਕ ਭਵਨ ਕਰਮਚਾਰੀ ਸੱਭਿਆਚਾਰਕ ਤੇ ਸਪੋਰਟਸ ਐਸੋਸੀਏਸ਼ਨ ਦੁਆਰਾ ਕਰਵਾਏ ਖ਼ੂਨਦਾਨ ਕੈਂਪ ਤੇ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਗਿਆ। ਇਹ ਕੈਂਪ ਲੋਕ ਭਵਨ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਲਈ ਸਵੈ-ਇੱਛਿਤ ਖ਼ੂਨਦਾਨ ਤੇ ਨਿਵਾਰਕ ਸਿਹਤ ਦੇਖਭਾਲ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕਰਵਾਇਆ ਗਿਆ।

ਖੇਡਾਂ ਵਤਨ ਪੰਜਾਬ ਦੀਆਂ 2026-27 ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ 05-08-2026
ਚੰਡੀਗੜ੍ਹ, 4 ਅਗਸਤ (ਮਾਰਕੰਡਾ)- ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਲੋਕ ਭਵਨ ਕਰਮਚਾਰੀ ਸੱਭਿਆਚਾਰਕ ਤੇ ਸਪੋਰਟਸ ਐਸੋਸੀਏਸ਼ਨ ਦੁਆਰਾ ਕਰਵਾਏ ਖ਼ੂਨਦਾਨ ਕੈਂਪ ਤੇ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਗਿਆ। ਇਹ ਕੈਂਪ ਲੋਕ ਭਵਨ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਲਈ ਸਵੈ-ਇੱਛਿਤ ਖ਼ੂਨਦਾਨ ਤੇ ਨਿਵਾਰਕ ਸਿਹਤ ਦੇਖਭਾਲ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕਰਵਾਇਆ ਗਿਆ। ਰਾਜਪਾਲ ਨੇ ਐਸੋਸੀਏਸ਼ਨ ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖ਼ੂਨਦਾਨ ਇਕ ਮਹਾਨ ਕਾਰਜ ਹੈ, ਜੋ ਕਿਸੇ ਦਾ ਜੀਵਨ ਬਚਾ ਸਕਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ, ਨਿਯਮਿਤ ਸਿਹਤ ਜਾਂਚ ਕਰਵਾਉਣ ਅਤੇ ਸਮੇਂ-ਸਮੇਂ ’ਤੇ ਸਵੈ-ਇੱਛਾ ਨਾਲ ਖ਼ੂਨਦਾਨ ਕਰਨ ਦਾ ਸੱਦਾ ਦਿੱਤਾ। ਇਹ ਕੈਂਪ ਪੰਜਾਬ ਰੈੱਡ ਕਰਾਸ ਸੋਸਾਇਟੀ ਚੰਡੀਗੜ੍ਹ, ਗ੍ਰੇਸ਼ੀਅਨ ਹਸਪਤਾਲ, ਮਿਰਚੀਆਜ਼ ਲੇਜ਼ਰ ਆਈ ਸੈਂਟਰ, ਡਾ. ਅਗਰਵਾਲਸ ਆਈ ਹਸਪਤਾਲ, ਡੈਂਟਲ ਆਰਟਿਸਟਰੀ ਅਤੇ ਵੂਮੈਨ ਐਂਡ ਚਾਇਲਡ ਕੇਅਰ ਵੈੱਲਫੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਵਿਚ ਮੈਡੀਸਨ, ਆਰਥੋਪੀਡਿਕਸ, ਗਾਇਨੇਕੋਲੋਜੀ, ਯੂਰੋਲੋਜੀ, ਕਾਰਡੀਓਲੋਜੀ, ਪਲਮੋਨੋਲੋਜੀ, ਨੇਤ੍ਰ ਰੋਗ (ਔਫਥੈਲਮੋਲੋਜੀ) ਤੇ ਡੈਂਟਲ ਕੇਅਰ ਵਿਭਾਗਾਂ ਦੇ ਮਾਹਿਰ ਡਾਕਟਰਾਂ ਦੁਆਰਾ ਮੁਫ਼ਤ ਸਲਾਹ-ਮਸ਼ਵਰਾ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਈ. ਸੀ. ਜੀ., ਪਲਮਨਰੀ ਫੰਕਸ਼ਨ ਟੈਸਟ, ਬੋਨ ਮਿਨਰਲ ਡੈਂਸਿਟੀ ਅਤੇ ਯੂਰੋਫਲੋਮੈਟਰੀ ਜਿਹੇ ਸਿਹਤ ਟੈਸਟ ਵੀ ਮੁਫ਼ਤ ਕੀਤੇ ਗਏ। ਕੈਂਪ ਵਿਚ ਕੁੱਲ 155 ਲੋਕਾਂ ਨੇ ਮੁਫ਼ਤ ਸਿਹਤ ਸਲਾਹ ਅਤੇ ਜਾਂਚ ਦਾ ਲਾਭ ਉਠਾਇਆ, ਜਦਕਿ 55 ਵਲੰਟੀਅਰਾਂ ਨੇ ਖ਼ੂਨਦਾਨ ਵਿਚ ਯੋਗਦਾਨ ਪਾਇਆ।
ਪਿਛਲੀ ਖ਼ਬਰ ਮਹਿੰਦਰਾ ਟ੍ਰੈਕਟਰਜ਼ ਨੇ ਸੁਖਬੀਰ ਸਿੰਘ ਤੇ ਪਰਮੀਸ਼ ਵਰਮਾ ਨਾਲ ਮਿਲ ਕੇ ਪੰਜਾਬ ’ਚ ‘ਦੁਨੀਆ ਵਿਚ ਇਕੋ ਲਲਕਾਰ’ ਮੁਹਿੰਮ ਦੀ... ਅਗਲੀ ਖ਼ਬਰ ਹਰਿਆਣਾ ’ਚ ਸ੍ਰੀ ਗੁਰੂ ਰਵਿਦਾਸ ਦੀ ਪਵਿੱਤਰ ਕਲਸ਼ ਯਾਤਰਾ ਨੂੰ ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਲਈ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।