ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’
ਦਾ ਲਾਭ ਸੂਬੇ ਦੇ ਹਰ ਜ਼ਿਲ੍ਹੇ ਦੇ ਪਰਿਵਾਰਾਂ ਤੱਕ ਪਹੁੰਚਿਆ
2.91 ਲੱਖ ਮਰੀਜ਼ਾਂ ਨੂੰ ਮਿਲਿਆ 1,044 ਕਰੋੜ ਰੁਪਏ ਤੋਂ ਵੱਧ ਦਾ ਕੈਸ਼ਲੈੱਸ ਇਲਾਜ
ਚੰਡੀਗੜ੍ਹ; 5 ਅਗਸਤ (ਅਜੀਤ ਬਿਊਰੋ)- ਕਿਸੇ ਵੀ ਸਿਹਤ ਯੋਜਨਾ ਦੀ ਅਸਲ ਸਫ਼ਲਤਾ ਦਾ ਅੰਦਾਜ਼ਾ ਇਸ ਪੱਖ ਤੋਂ ਨਹੀਂ ਲਗਾਇਆ ਜਾ ਸਕਦਾ ਕਿ ਉਸ ’ਤੇ ਕਿੰਨਾ ਖ਼ਰਚ ਕੀਤਾ ਗਿਆ ਜਾਂ ਕਿੰਨੇ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਸਗੋਂ ਇਸ ਪੱਖ ਤੋਂ ਲਗਾਇਆ ਜਾਂਦਾ ਹੈ ਕਿ ਲੋੜ ਪੈਣ ’ਤੇ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲਿਆ ਜਾਂ ਨਹੀਂ। ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ (ਐੱਮ.
ਚੰਡੀਗੜ੍ਹ; 5 ਅਗਸਤ (ਅਜੀਤ ਬਿਊਰੋ)- ਕਿਸੇ ਵੀ ਸਿਹਤ ਯੋਜਨਾ ਦੀ ਅਸਲ ਸਫ਼ਲਤਾ ਦਾ ਅੰਦਾਜ਼ਾ ਇਸ ਪੱਖ ਤੋਂ ਨਹੀਂ ਲਗਾਇਆ ਜਾ ਸਕਦਾ ਕਿ ਉਸ ’ਤੇ ਕਿੰਨਾ ਖ਼ਰਚ ਕੀਤਾ ਗਿਆ ਜਾਂ ਕਿੰਨੇ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਸਗੋਂ ਇਸ ਪੱਖ ਤੋਂ ਲਗਾਇਆ ਜਾਂਦਾ ਹੈ ਕਿ ਲੋੜ ਪੈਣ ’ਤੇ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲਿਆ ਜਾਂ ਨਹੀਂ। ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ (ਐੱਮ.ਐੱਮ.ਐੱਸ.ਵਾਈ.) ਤਹਿਤ 8 ਜਨਵਰੀ 2026 ਤੋਂ ਹੁਣ ਤੱਕ 291,417 ਲਾਭਪਾਤਰੀਆਂ ਨੂੰ ਇਲਾਜ ਦਾ ਲਾਭ ਮਿਲ ਚੁੱਕਾ ਹੈ, ਜੋ ਕਿ ਇਕ ਮਹੱਤਵਪੂਰਨ ਪ੍ਰਾਪਤੀ ਹੈ। ਸਟੇਟ ਹੈਲਥ ਏਜੰਸੀ ਪੰਜਾਬ ਦੇ ਤਾਜ਼ਾ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ ਲਗਪਗ 1,044 ਕਰੋੜ ਰੁਪਏ ਮੁੱਲ ਦੀਆਂ ਕੈਸ਼ਲੈੱਸ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਅੰਕੜਿਆਂ ਦੇ ਪਿੱਛੇ ਹਜ਼ਾਰਾਂ ਅਜਿਹੇ ਪਰਿਵਾਰ ਹਨ, ਜੋ ਡਾਕਟਰੀ ਐਮਰਜੈਂਸੀ ਸਮੇਂ ਬਿਨਾਂ ਇਲਾਜ ਦੇ ਖ਼ਰਚ ਦੀ ਚਿੰਤਾ ਤੋਂ ਆਪਣੇ ਪਰਿਵਾਕ ਮੈਂਬਰਾਂ ਦੀ ਸਿਹਤ ’ਤੇ ਧਿਆਨ ਦੇ ਸਕੇ। ਇਸ ਪ੍ਰਾਪਤੀ ਬਾਰੇ ਬੋਲਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਕਿਸੇ ਵੀ ਸਿਹਤ ਯੋਜਨਾ ਦੀ ਸਫ਼ਲਤਾ ਉਦੋਂ ਹੀ ਮੰਨੀ ਜਾਂਦੀ ਹੈ, ਜਦੋਂ ਉਹ ਲੋੜ ਪੈਣ ’ਤੇ ਲੋਕਾਂ ਤੱਕ ਪਹੁੰਚੇ। ਮੁੱਖ ਮੰਤਰੀ ਸਿਹਤ ਯੋਜਨਾ ਸਿਰਫ਼ ਅੰਕੜਿਆਂ ਦੀ ਯੋਜਨਾ ਨਹੀਂ, ਸਗੋਂ ਇਹ ਯਕੀਨੀ ਬਣਾਉਣ ਦਾ ਇੱਕ ਸਾਧਨ ਹੈ ਕਿ ਕਿਸੇ ਵੀ ਮਰੀਜ਼ ਨੂੰ ਇਲਾਜ ਅਤੇ ਪੈਸੇ ਵਿੱਚੋਂ ਕਿਸੇ ਇੱਕ ਦੀ ਚੋਣ ਨਾ ਕਰਨੀ ਪਵੇ। ਹਰ ਲਾਭਪਾਤਰੀ ਉਸ ਪਰਿਵਾਰ ਦੀ ਨੁਮਾਇੰਦਗੀ ਕਰਦਾ ਹੈ, ਜਿਸ ਨੂੰ ਔਖੇ ਸਮੇਂ ਵਿੱਚ ਇਸ ਯੋਜਨਾ ਦਾ ਸਹਾਰਾ ਮਿਲਿਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਸਿਹਤ ਨਾਲ ਜੁੜੀਆਂ ਲੋੜਾਂ ਲਗਾਤਾਰ ਬਦਲ ਰਹੀਆਂ ਹਨ ਅਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਿਹਤ ਪ੍ਰਣਾਲੀ ਨੂੰ ਨਿਰੰਤਰ ਹੋਰ ਬਿਹਤਰ ਬਣਾਉਂਦੇ ਰਹੀਏ। ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਅਸੀਂ ਕੈਸ਼ਲੈੱਸ ਇਲਾਜ ਨੂੰ ਹੋਰ ਵੱਧ ਸੌਖਾ ਅਤੇ ਪਹੁੰਚਯੋਗ ਬਣਾ ਰਹੇ ਹਾਂ, ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਯੋਗ ਨਾਗਰਿਕ ਤੱਕ ਇਸ ਯੋਜਨਾ ਦਾ ਲਾਭ ਪਹੁੰਚੇ। ਮੁੱਖ ਮੰਤਰੀ ਸਿਹਤ ਯੋਜਨਾ ਦਾ ਪ੍ਰਭਾਵ ਹੁਣ ਪੂਰੇ ਪੰਜਾਬ ਵਿਚ ਸਪੱਸ਼ਟ ਤੌਰ ’ਤੇ ਨਜ਼ਰ ਆ ਰਿਹਾ ਹੈ। ਸੂਬੇ ਦੇ ਹਰ ਜ਼ਿਲ੍ਹੇ ਦੇ ਲਾਭਪਾਤਰੀ ਇਸ ਯੋਜਨਾ ਤਹਿਤ ਇਲਾਜ ਪ੍ਰਾਪਤ ਕਰ ਰਹੇ ਹਨ। ਸਟੇਟ ਹੈਲਥ ਏਜੰਸੀ, ਪੰਜਾਬ ਦੇ ਜ਼ਿਲ੍ਹਾ-ਵਾਰ ਅੰਕੜਿਆਂ ਅਨੁਸਾਰ ਹੁਣ ਤੱਕ 2,91,417 ਲੋਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਜ਼ਿਲ੍ਹਿਆਂ ਵਿਚ ਪਟਿਆਲਾ 27,892 ਲਾਭਪਾਤਰੀਆਂ ਨਾਲ ਪਹਿਲੇ ਸਥਾਨ ’ਤੇ ਹੈ। ਇਸ ਤੋਂ ਬਾਅਦ ਬਠਿੰਡਾ ਵਿਚ 22584 ਅਤੇ ਲੁਧਿਆਣਾ ਵਿਚ 21729 ਲਾਭਪਾਤਰੀਆਂ ਨੇ ਯੋਜਨਾ ਦਾ ਲਾਭ ਲਿਆ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਸੌਖੀਆਂ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਦੀ ਲੋੜ ਕਿਸੇ ਇਕ ਖੇਤਰ ਤੱਕ ਸੀਮਿਤ ਨਹੀਂ, ਸਗੋਂ ਪੂਰੇ ਪੰਜਾਬ ਵਿੱਚ ਇਸ ਦੀ ਵੱਡੀ ਮੰਗ ਹੈ। ਯੋਜਨਾ ਤਹਿਤ ਜਲੰਧਰ (19,312), ਹੁਸ਼ਿਆਰਪੁਰ (19,075), ਅੰਮ੍ਰਿਤਸਰ (16,550), ਸੰਗਰੂਰ (16,549), ਸ਼੍ਰੀ ਮੁਕਤਸਰ ਸਾਹਿਬ (14,800), ਫ਼ਿਰੋਜ਼ਪੁਰ (13,344) ਅਤੇ ਗੁਰਦਾਸਪੁਰ (12,037) ਵਿਚ ਵੀ ਵੱਡੀ ਗਿਣਤੀ ਵਿਚ ਲੋਕਾਂ ਨੇ ਲਾਭ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਮੋਗਾ (11,669), ਫ਼ਾਜ਼ਿਲਕਾ (11,516), ਮਾਨਸਾ (10,539), ਫ਼ਰੀਦਕੋਟ (10,309), ਬਰਨਾਲਾ (8,773), ਤਰਨ ਤਾਰਨ (8,714), ਰੂਪਨਗਰ (8,574), ਐੱਸ.ਏ.ਐੱਸ. ਨਗਰ (8,085), ਫ਼ਤਿਹਗੜ੍ਹ ਸਾਹਿਬ (7,933), ਸ਼ਹੀਦ ਭਗਤ ਸਿੰਘ ਨਗਰ (6,999), ਕਪੂਰਥਲਾ (5,928), ਪਠਾਨਕੋਟ (5,844) ਤੇ ਮਾਲੇਰਕੋਟਲਾ (2,472) ਦੇ ਲਾਭਪਾਤਰੀਆਂ ਨੇ ਵੀ ਕੈਸ਼ਲੈੱਸ ਇਲਾਜ ਦਾ ਲਾਭ ਲਿਆ ਹੈ। ਇਹ ਵਿਆਪਕ ਪਹੁੰਚ ਇਸ ਗੱਲ ਦਾ ਸਬੂਤ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਸਿਰਫ਼ ਵੱਡੇ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ, ਸਗੋਂ ਛੋਟੇ ਕਸਬਿਆਂ ਤੇ ਪੇਂਡੂ ਖੇਤਰਾਂ ਸਮੇਤ ਸੂਬੇ ਦੇ ਹਰ ਜ਼ਿਲ੍ਹੇ ਦੇ ਪਰਿਵਾਰਾਂ ਤੱਕ ਮਿਆਰੀ ਸਿਹਤ ਸੇਵਾਵਾਂ ਦਾ ਲਾਭ ਪਹੁੰਚਾ ਰਹੀ ਹੈ।