ਸੈਕਟਰ-34 ਤੇ 36 ਥਾਣਿਆਂ ’ਚ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਦੇ ਛੇ ਮਾਮਲੇ ਦਰਜ
ਇਮੀਗ੍ਰੇਸ਼ਨ ਕੰਪਨੀਆਂ ਵਲੋਂ ਲੱਖਾਂ ਰੁਪਏ ਹੜਪਣ ਦੇ ਦੋਸ਼, ਇਕੋ ਜਾਇਦਾਦ ਕਈ ਵਿਅਕਤੀਆਂ ਨੂੰ ਵੇਚਣ ਦੇ ਮਾਮਲੇ ਦੀ ਵੀ ਜਾਂਚ
ਚੰਡੀਗੜ੍ਹ, 5 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-34 ਅਤੇ ਸੈਕਟਰ-36 ਥਾਣਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਅਤੇ ਇਕ ਪ੍ਰਾਪਰਟੀ ਧੋਖਾਧੜੀ ਸਬੰਧੀ ਕੁੱਲ 7 ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਕਟਰ-34 ਥਾਣੇ ਵਿਚ ਕੇਰਲ ਦੇ ਐਰਨਾਕੁਲਮ ਜ਼ਿਲ੍ਹੇ ਦੇ ਰਹਿਣ ਵਾਲੇ ਅੰਟੂ ਮਨਾਵਲਨ ਪਾਓਲੋ ਦੀ ਸ਼ਿਕਾਇਤ ‘ਤੇ ਟਰੂ ਐਡਵਾਈਜ਼ਰ ਵੀਜ਼ਾ ਕਨਸਲਟੈਂਸੀ, ਸੈਕਟਰ-34 ਦੇ ਜਗਦੀਸ਼ ਅਤੇ ਵਿਸ਼ਾਲ ਬੱਤਰਾ ਖ਼ਿਲਾਫ਼ 7.
ਚੰਡੀਗੜ੍ਹ, 5 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-34 ਅਤੇ ਸੈਕਟਰ-36 ਥਾਣਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਅਤੇ ਇਕ ਪ੍ਰਾਪਰਟੀ ਧੋਖਾਧੜੀ ਸਬੰਧੀ ਕੁੱਲ 7 ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਕਟਰ-34 ਥਾਣੇ ਵਿਚ ਕੇਰਲ ਦੇ ਐਰਨਾਕੁਲਮ ਜ਼ਿਲ੍ਹੇ ਦੇ ਰਹਿਣ ਵਾਲੇ ਅੰਟੂ ਮਨਾਵਲਨ ਪਾਓਲੋ ਦੀ ਸ਼ਿਕਾਇਤ ‘ਤੇ ਟਰੂ ਐਡਵਾਈਜ਼ਰ ਵੀਜ਼ਾ ਕਨਸਲਟੈਂਸੀ, ਸੈਕਟਰ-34 ਦੇ ਜਗਦੀਸ਼ ਅਤੇ ਵਿਸ਼ਾਲ ਬੱਤਰਾ ਖ਼ਿਲਾਫ਼ 7.40 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਹੋਰ ਮਾਮਲੇ ਵਿਚ ਰਾਏਪੁਰ (ਚੰਡੀਗੜ੍ਹ) ਦੇ ਤਬਰੇਜ਼ ਆਲਮ ਤੇ ਹੋਰਨਾਂ ਦੀ ਸ਼ਿਕਾਇਤ ‘ਤੇ ਸੈਕਟਰ-34 ਸਥਿਤ ਇਕ ਇਮੀਗ੍ਰੇਸ਼ਨ ਦਫ਼ਤਰ ਨਾਲ ਸਬੰਧਤ ਔਰਤ ਖ਼ਿਲਾਫ਼ 5.05 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਮਾਮਲਿਆਂ ਵਿਚ ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਵਿਦੇਸ਼ ਭੇਜਣ ਦਾ ਵਾਅਦਾ ਕਰਨ ਦੇ ਬਾਵਜੂਦ ਨਾ ਤਾਂ ਵੀਜ਼ਾ ਦਿੱਤਾ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸੇ ਥਾਣੇ ਵਿਚ ਸੈਕਟਰ-46 ਦੇ ਅਨਿਲ ਦੀ ਸ਼ਿਕਾਇਤ ‘ਤੇ ਬਹਾਦਰ ਸਿੰਘ ਖ਼ਿਲਾਫ਼ 75 ਲੱਖ ਰੁਪਏ ਦੀ ਪ੍ਰਾਪਰਟੀ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਮੁਲਜ਼ਮ ਨੇ ਇਕੋ ਜਾਇਦਾਦ ਨੂੰ ਕਈ ਵਿਅਕਤੀਆਂ ਨਾਲ ਵੇਚਣ ਦੇ ਸਮਝੌਤੇ ਕਰਕੇ ਵੱਡੀ ਰਕਮ ਹੜਪ ਲਈ। ਉੱਧਰ ਸੈਕਟਰ-36 ਥਾਣੇ ਵਿਚ ਸੈਕਟਰ-35 ਸਥਿਤ ਇਕ ਇਮੀਗ੍ਰੇਸ਼ਨ ਕੰਪਨੀ ਦੇ ਰਾਜਦੀਪ ਸਿੰਘ ਅਤੇ ਹੋਰਨਾਂ ਖ਼ਿਲਾਫ਼ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਸੈਕਟਰ-45 ਦੇ ਕਮਲ ਕਾਂਤ ਤੋਂ 6.55 ਲੱਖ ਰੁਪਏ, ਮਨੀਮਾਜਰਾ ਦੀ ਇਕ ਔਰਤ ਤੋਂ 7.11 ਲੱਖ ਰੁਪਏ ਤੇ ਪੰਚਕੂਲਾ ਦੇ ਸੈਕਟਰ-12 ਦੀ ਇਕ ਔਰਤ ਤੋਂ 3.59 ਲੱਖ ਰੁਪਏ ਵਿਦੇਸ਼ ਭੇਜਣ ਦੇ ਨਾਂ ‘ਤੇ ਲਏ ਗਏ, ਪਰ ਨਾ ਵੀਜ਼ਾ ਮੁਹੱਈਆ ਕਰਵਾਇਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਸਾਲ 2021 ਦਾ ਇਕ ਮਾਮਲਾ ਆਇਆ ਸਾਹਮਣੇ, ਜਾਣਕਾਰੀ ਅਨੁਸਾਰ ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਸਰਵਰਿੰਦਰ ਸਿੰਘ ਮਾਲਕ ਵਰਲਡ ਇਮੀਗ੍ਰੇਸ਼ਨ ਸੈਕਟਰ-35 ਵਾਸੀ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੇ ਜੀਆਈਸੀ ਭਰਨ ਦੇ ਨਾਂ ਤੇ 6 ਲੱਖ 88 ਹਜ਼ਾਰ 340 ਦੀ ਧੋਖਾਧੜੀ ਸਾਲ 2021 ਵਿਚ ਕੀਤੀ। ਜਿਸ ਤੋਂ ਬਾਅਦ ਉਸਨੇ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਅੱਗੇ ਜੀਆਈਸੀ ਅਕਾਊਂਟ ਦੇ ਵਿੱਚ ਰਕਮ ਜਮਾ ਕਰਵਾਈ। ਇਸ ਮਾਮਲੇ ਵਿੱਚ ਥਾਣਾ ਸੈਕਟਰ 36 ਦੀ ਪੁਲਿਸ ਨੇ ਬੁੱਧਵਾਰ ਨੂੰ 406, 420, 464, 468, ਅਤੇ 471 ਤਹਿਤ ਐਫ. ਆਈ. ਆਰ ਦਰਜ ਕਰ ਲਈ ਹੈ। ਚੰਡੀਗੜ੍ਹ ਪੁਲਿਸ ਵਲੋਂ ਸਾਰੇ ਮਾਮਲਿਆਂ ਵਿਚ ਦੀ ਜਾਂਚ ਕੀਤੀ ਜਾ ਰਹੀ ਹੈ।