06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗਿਗ ਵਰਕਰਾਂ ਦੀ ਸੁਰੱਖਿਆ ਤੇ ਹੱਕਾਂ ਲਈ ਇਕਜੁੱਟ ਹੋਣ ਦਾ ਸੱਦਾ

ਚੰਡੀਗੜ੍ਹ, 5 ਅਗਸਤ (ਸੰਦੀਪ ਕੁਮਾਰ ਮਾਹਨਾ)- ਗਿਗ ਤੇ ਪਲੇਟਫ਼ਾਰਮ ਵਰਕਰਾਂ ਦੀ ਸੁਰੱਖਿਆ ਅਤੇ ਹੱਕਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਂਝੇ ਉਪਰਾਲਿਆਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਰਾਈਡਰਾਂ ਦੀ ਸੁਰੱਖਿਆ ਲਈ ਗਾਹਕਾਂ ਦੀ ਲਾਜ਼ਮੀ ਕੇ. ਵਾਈ.

ਵਿਸ਼ਵ ਰਾਈਡਰ ਦਿਵਸ ਸਮਾਗਮ ’ਚ ਮੇਅਰ ਸੌਰਭ ਜੋਸ਼ੀ ਨੇ ਗਾਹਕਾਂ ਦੀ ਲਾਜ਼ਮੀ ਕੇ. ਵਾਈ. ਸੀ. ਦੀ ਕੀਤੀ ਪੈਰਵੀ 06-08-2026
ਚੰਡੀਗੜ੍ਹ, 5 ਅਗਸਤ (ਸੰਦੀਪ ਕੁਮਾਰ ਮਾਹਨਾ)- ਗਿਗ ਤੇ ਪਲੇਟਫ਼ਾਰਮ ਵਰਕਰਾਂ ਦੀ ਸੁਰੱਖਿਆ ਅਤੇ ਹੱਕਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਂਝੇ ਉਪਰਾਲਿਆਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਰਾਈਡਰਾਂ ਦੀ ਸੁਰੱਖਿਆ ਲਈ ਗਾਹਕਾਂ ਦੀ ਲਾਜ਼ਮੀ ਕੇ.ਵਾਈ.ਸੀ. ਪ੍ਰਣਾਲੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵਿਚਾਰ ਸੈਕਟਰ 29ਏ ਸਥਿਤ ਸੇਵਾ ਭਾਰਤੀ ਧਾਮ ਵਿਖੇ ਟਰਾਈਸਿਟੀ ਰਾਈਡਰਜ਼ ਵੈੱਲਫੇਅਰ ਸੁਸਾਇਟੀ ਅਤੇ ਚੰਡੀਗੜ੍ਹ ਐਪ-ਅਧਾਰਿਤ ਵਰਕਰਜ਼ ਯੂਨੀਅਨ ਵਲੋਂ ਮਨਾਏ ਗਏ 5ਵੇਂ ਵਿਸ਼ਵ ਰਾਈਡਰ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸਮਾਗਮ ਦਾ ਉਦਘਾਟਨ ਮੇਅਰ ਸੌਰਭ ਜੋਸ਼ੀ ਨੇ ਰਵਾਇਤੀ ਜੋਤ ਪ੍ਰਜਵਲਿਤ ਕਰਕੇ ਕੀਤਾ। ਮੇਅਰ ਸੌਰਭ ਜੋਸ਼ੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੈਬ ਡਰਾਈਵਰਾਂ, ਬਾਈਕ ਟੈਕਸੀ ਚਾਲਕਾਂ, ਆਟੋ-ਰਿਕਸ਼ਾ ਚਾਲਕਾਂ ਅਤੇ ਡਿਲੀਵਰੀ ਪਾਰਟਨਰਾਂ ਨੇ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਲਈ ਉਨ੍ਹਾਂ ਦੀ ਸੁਰੱਖਿਆ, ਹੱਕਾਂ, ਸਮਾਜਿਕ ਸੁਰੱਖਿਆ ਤੇ ਸਨਮਾਨਜਨਕ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਮੌਜੂਦਾ ਸਮੇਂ ਵਿਚ ਡਰਾਈਵਰਾਂ ਅਤੇ ਡਿਲੀਵਰੀ ਪਾਰਟਨਰਾਂ ਦੀ ਪਛਾਣ ਲਈ ਕੇਵਾਈਸੀ ਪ੍ਰਕਿਰਿਆ ਲਾਜ਼ਮੀ ਹੈ, ਪਰ ਉਨ੍ਹਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਗਾਹਕਾਂ ਦੀ ਵੀ ਲਾਜ਼ਮੀ ਕੇਵਾਈਸੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮੰਗ ਨੂੰ ਸਬੰਧਤ ਅਧਿਕਾਰੀਆਂ ਤੇ ਨੀਤੀ ਨਿਰਮਾਤਾਵਾਂ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ। ਸਮਾਗਮ ਦੌਰਾਨ ਗਿਗ ਵਰਕਰਾਂ ਦੇ ਹੱਕਾਂ, ਸਮਾਜਿਕ ਸੁਰੱਖਿਆ, ਸੜਕ ਸੁਰੱਖਿਆ, ਕਿਰਤ ਕਾਨੂੰਨਾਂ, ਮੋਟਰ ਵਾਹਨ ਐਕਟ, ਐਗਰੀਗੇਟਰ ਨਿਯਮਾਂ ਤੇ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਮਾਹਿਰਾਂ ਤੇ ਸਬੰਧਤ ਅਧਿਕਾਰੀਆਂ ਨੇ ਹਾਜ਼ਰ ਰਾਈਡਰਾਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਵੱਖ-ਵੱਖ ਕਾਨੂੰਨੀ ਤੇ ਵਿਵਹਾਰਿਕ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬਦਲਦੇ ਸਮੇਂ ਵਿਚ ਗਿਗ ਅਰਥਚਾਰੇ ਨਾਲ ਜੁੜੇ ਵਰਕਰਾਂ ਲਈ ਬਿਹਤਰ ਸਮਾਜਿਕ ਸੁਰੱਖਿਆ ਅਤੇ ਭਲਾਈ ਯੋਜਨਾਵਾਂ ਦੀ ਲੋੜ ਹੈ। ਟਰਾਈਸਿਟੀ ਰਾਈਡਰਜ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਹਿਲ ਕੁਮਾਰ ਨੇ ਕਿਹਾ ਕਿ ਵਿਸ਼ਵ ਰਾਈਡਰ ਦਿਵਸ ਮਨਾਉਣ ਦਾ ਉਦੇਸ਼ ਗਿਗ ਅਤੇ ਪਲੇਟਫ਼ਾਰਮ ਵਰਕਰਾਂ ਦੀ ਸਾਂਝੀ ਆਵਾਜ਼ ਨੂੰ ਮਜ਼ਬੂਤ ਕਰਨਾ, ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਜਾਗਰੂਕਤਾ ਪੈਦਾ ਕਰਨਾ ਅਤੇ ਸਰਕਾਰ ਤੇ ਸਬੰਧਤ ਏਜੰਸੀਆਂ ਦਾ ਧਿਆਨ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਖਿੱਚਣਾ ਹੈ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਕੈਬ ਡਰਾਈਵਰਾਂ, ਬਾਈਕ ਟੈਕਸੀ ਚਾਲਕਾਂ, ਆਟੋ-ਰਿਕਸ਼ਾ ਚਾਲਕਾਂ, ਡਿਲੀਵਰੀ ਪਾਰਟਨਰਾਂ, ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ, ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਤੇ ਹੋਰ ਪਤਵੰਤਿਆਂ ਨੇ ਹਾਜ਼ਰੀ ਲਗਾਈ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਲੜਕਿਆਂ ਦੇ ਹੋਸਟਲ ਨੰਬਰ 6 ’ਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਅਗਲੀ ਖ਼ਬਰ ਵਿਦਿਆਰਥਣ ਦੀ ਸੜਕ ਹਾਦਸੇ ’ਚ ਮੌਤ ਮਿੰਨੀ ਵੈਨ ਚਾਲਕ ਜ਼ਖ਼ਮੀ ਹਾਲਤ ’ਚ ਹਸਪਤਾਲ ਛੱਡ ਕੇ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।