06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਾਵਣ ਦੇ ਪਹਿਲੇ ਸੋਮਵਾਰ ਮੌਕੇ ਸ੍ਰੀ ਸ਼ਾਰਦਾ ਮਾਤਾ ਮੰਦਰ ’ਚ ਲੱਗੀ ਰੌਣਕ

ਡੇਰਾਬੱਸੀ, 5 ਅਗਸਤ (ਗੁਰਮੀਤ ਸਿੰਘ)- ਸਾਵਣ ਦੇ ਪਹਿਲੇ ਸੋਮਵਾਰ ਮੌਕੇ ਸ੍ਰੀ ਸ਼ਾਰਦਾ ਮਾਤਾ ਮੰਦਰ ‘ਚ ਸ਼ਰਧਾਲੂਆਂ ਦੀ ਭਾਰੀ ਰੌਣਕ ਦੇਖਣ ਨੂੰ ਮਿਲੀ। ਸਵੇਰੇ 4 ਵਜੇ ਤੋਂ ਹੀ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੇ ਦਰਸ਼ਨ ਕਰਕੇ ਜਲ, ਫੁੱਲ ਅਤੇ ਫ਼ਲ ਭੇਟ ਕਰਨੇ ਸ਼ੁਰੂ ਕਰ ਦਿੱਤੇ ਸਨ।

ਅਜੀਤ ਡੈਸਕ 06-08-2026
ਡੇਰਾਬੱਸੀ, 5 ਅਗਸਤ (ਗੁਰਮੀਤ ਸਿੰਘ)- ਸਾਵਣ ਦੇ ਪਹਿਲੇ ਸੋਮਵਾਰ ਮੌਕੇ ਸ੍ਰੀ ਸ਼ਾਰਦਾ ਮਾਤਾ ਮੰਦਰ ‘ਚ ਸ਼ਰਧਾਲੂਆਂ ਦੀ ਭਾਰੀ ਰੌਣਕ ਦੇਖਣ ਨੂੰ ਮਿਲੀ। ਸਵੇਰੇ 4 ਵਜੇ ਤੋਂ ਹੀ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੇ ਦਰਸ਼ਨ ਕਰਕੇ ਜਲ, ਫੁੱਲ ਅਤੇ ਫ਼ਲ ਭੇਟ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਮੌਕੇ ਮਾਂ ਦੇ ਲਾਡਲੇ ਕੀਰਤਨ ਮੰਡਲੀ ਨੇ ਸ਼ਿਵ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਸੰਸਥਾ ਦੇ ਚੇਅਰਮੈਨ ਰਾਕੇਸ਼ ਮਹਿਤਾ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਪ੍ਰਸ਼ਾਦ ਅਤੇ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ। ਦੁਪਹਿਰ ਬਾਅਦ ਮਹਾਂਦੇਵ ਦਾ ਫੁੱਲਾਂ, ਭੰਗ, ਧਤੂਰੇ, ਅਨਾਜ ਅਤੇ ਦਾਲਾਂ ਨਾਲ ਵਿਸ਼ੇਸ਼ ਸ਼ਿੰਗਾਰ ਕੀਤਾ ਗਿਆ, ਜਿਸ ਨੂੰ ਪੂਰਾ ਕਰਨ ‘ਚ ਲਗਭਗ 4 ਘੰਟੇ ਲੱਗੇ। ਇਹ ਸੇਵਾ ਤੁਸ਼ਾਰ ਕੌਸ਼ਿਕ ਸਮੇਤ ਮੰਦਰ ਦੇ ਸੇਵਾਦਾਰਾਂ ਵਲੋਂ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਸਾਵਣ ਦੇ ਮਹੀਨੇ ਦੌਰਾਨ ਰੋਜ਼ਾਨਾ ਭਗਵਾਨ ਸ਼ਿਵ ਦਾ ਵਿਸ਼ੇਸ਼ ਸ਼ਿੰਗਾਰ ਕੀਤਾ ਜਾਵੇਗਾ।
ਪਿਛਲੀ ਖ਼ਬਰ ਕੌਂਸਲ ਪ੍ਰਧਾਨ ਓ. ਕੇ. ਵਲੋਂ ਵੋਲਟੇਜ਼ ਦੀ ਸਮੱਸਿਆ ਦੇ ਹੱਲ ਲਈ ਪਾਵਰਕਾਮ ਦੇ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਭਾਜਪਾ ਦੇ ਸੂਬਾ ਸਕੱਤਰ ਦੀ ਜ਼ਿੰਮੇਵਾਰੀ ਮੇਰੇ ਲਈ ਮਾਣ ਦੇ ਨਾਲ ਵੱਡਾ ਫ਼ਰਜ਼ ਵੀ-ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।