ਪਿੰਡ ਸਾਧਾਂਪੁਰ ਦੇ ਸਕੂਲ ’ਚ ਹਲਕੀ ਬਾਰਿਸ਼ ਨਾਲ ਹੀ ਭਰ ਜਾਂਦਾ ਹੈ ਪਾਣੀ ਵਿਦਿਆਰਥੀ ਤੇ ਸਟਾਫ਼ ਬੇਹੱਦ ਪ੍ਰੇਸ਼ਾਨ
ਲਾਲੜੂ, 5 ਅਗਸਤ (ਰਾਜਬੀਰ ਸਿੰਘ)- ਪ੍ਰਸ਼ਾਸਨਿਕ ਲਾਪ੍ਰਵਾਹੀ ਦਾ ਖਮਿਆਜ਼ਾ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਲਾਲੜੂ ਨੇੜਲੇ ਪਿੰਡ ਸਾਧਾਂਪੁਰ ਸਥਿਤ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਦੀ ਹਾਲਤ ਇੰਨੀ ਮਾੜੀ ਹੈ ਕਿ ਹਲਕੀ ਜਿਹੀ ਬਾਰਿਸ਼ ਹੁੰਦੇ ਹੀ ਪੂਰਾ ਸਕੂਲ ਕੈਂਪਸ ਅਤੇ ਕਲਾਸਰੂਮਾਂ ਦੇ ਆਲੇ-ਦੁਆਲੇ ਪਾਣੀ ਤੇ ਚਿੱਕੜ ਜਮ੍ਹਾਂ ਹੋ ਜਾਂਦਾ ਹੈ।
ਪਿੰਡ ਸਾਧਾਂਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਕਮਰਿਆਂ ’ਚ ਦਾਖ਼ਲ ਹੋਇਆ ਬਰਸਾਤੀ ਪਾਣੀ। ਤਸਵੀਰ : ਰਾਜਬੀਰ ਸਿੰਘ
06-08-2026