08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿਦਿਆਰਥੀ ਜਥੇਬੰਦੀ ‘ਸਾਖੀ’ ਨੇ ਡਾਇਰੈਕਟਰ ਸਪੋਰਟਸ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ, 7 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਸਪੋਰਟਸ ਗਰਾਊਂਡ ਦੀ ਕਥਿਤ ਤੌਰ ’ਤੇ ਮਾੜੀ ਸਾਂਭ-ਸੰਭਾਲ ਕਾਰਨ ਵਿਦਿਆਰਥੀ ਜਥੇਬੰਦੀ ‘ਸਾਖੀ’ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਸਪੋਰਟਸ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹਰਮਨ ਢਿੱਲੋਂ ਅਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਪੋਰਟਸ ਗਰਾਊਂਡ ਅਤੇ ਰਨਿੰਗ ਟਰੈਕ ਦੀਆਂ ਕਥਿਤ ਕਮੀਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਤੁਰੰਤ ਸੁਧਾਰਾਤਮਕ ਕਾਰਵਾਈ ਦੀ ਮੰਗ ਕੀਤੀ ਗਈ।

ਅਜੀਤ ਡੈਸਕ 08-08-2026
ਚੰਡੀਗੜ੍ਹ, 7 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਸਪੋਰਟਸ ਗਰਾਊਂਡ ਦੀ ਕਥਿਤ ਤੌਰ ’ਤੇ ਮਾੜੀ ਸਾਂਭ-ਸੰਭਾਲ ਕਾਰਨ ਵਿਦਿਆਰਥੀ ਜਥੇਬੰਦੀ ‘ਸਾਖੀ’ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਸਪੋਰਟਸ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹਰਮਨ ਢਿੱਲੋਂ ਅਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਪੋਰਟਸ ਗਰਾਊਂਡ ਅਤੇ ਰਨਿੰਗ ਟਰੈਕ ਦੀਆਂ ਕਥਿਤ ਕਮੀਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਤੁਰੰਤ ਸੁਧਾਰਾਤਮਕ ਕਾਰਵਾਈ ਦੀ ਮੰਗ ਕੀਤੀ ਗਈ। ਮੰਗ ਮੁਤਾਬਕ ਮੌਜੂਦਾ ਰਨਿੰਗ ਟਰੈਕ ਦੀ ਥਾਂ ਆਧੁਨਿਕ ਟਰੈਕ ਦਾ ਨਿਰਮਾਣ ਕੀਤਾ ਜਾਵੇ। ਸਪੋਰਟਸ ਗਰਾਊਂਡ ਅਤੇ ਰਨਿੰਗ ਟਰੈਕ ਦੀ ਤੁਰੰਤ ਸੁਰੱਖਿਆ ਜਾਂਚ ਅਤੇ ਸੇਫਟੀ ਆਡਿਟ ਕਰਵਾਇਆ ਜਾਵੇ। ਪੂਰੇ ਟਰੈਕ ਖੇਤਰ ਵਿਚ ਢੁਕਵੀਂ ਅਤੇ ਕਾਰਜਸ਼ੀਲ ਰੌਸ਼ਨੀ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਰਨਿੰਗ ਟਰੈਕ ਤੋਂ ਪੱਥਰ, ਮਲਬਾ ਅਤੇ ਹੋਰ ਸੰਭਾਵਿਤ ਖ਼ਤਰਨਾਕ ਵਸਤੂਆਂ ਤੁਰੰਤ ਹਟਾਈਆਂ ਜਾਣ। ਪਾਣੀ ਦੇ ਇਕੱਠੇ ਹੋਣ, ਨਿਕਾਸੀ ਦੀਆਂ ਕਮੀਆਂ ਅਤੇ ਤਿਲਕਣ ਵਾਲੀਆਂ ਸਤਹਾਂ ਦੀ ਸਮੱਸਿਆ ਨੂੰ ਦੂਰ ਕਰਦੇ ਹੋਏ ਖੇਡ ਮੈਦਾਨ ਦੀ ਨਿਯਮਤ ਅਤੇ ਢੁਕਵੀਂ ਸਾਂਭ-ਸੰਭਾਲ ਯਕੀਨੀ ਬਣਾਈ ਜਾਵੇ।ਵਿਦਿਆਰਥੀ ਜੱਥੇਬੰਦੀ ‘ਸਾਖੀ’ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਖੇਡ ਮੈਦਾਨ ਅਤੇ ਟਰੈਕ ਦੀ ਵਰਤੋਂ ਵਿਦਿਆਰਥੀਆਂ ਵਲੋਂ ਰੋਜ਼ਾਨਾ ਸਰੀਰਕ ਅਭਿਆਸ, ਮੁਕਾਬਲਾਤੀ ਖੇਡਾਂ ਅਤੇ ਰੱਖਿਆ ਬਲਾਂ ਸਮੇਤ ਵੱਖ-ਵੱਖ ਸਰੀਰਕ ਤੌਰ ’ਤੇ ਚੁਣੌਤੀਪੂਰਨ ਪ੍ਰੀਖਿਆਵਾਂ ਦੀ ਤਿਆਰੀ ਲਈ ਕੀਤੀ ਜਾਂਦੀ ਹੈ।
ਪਿਛਲੀ ਖ਼ਬਰ ਚੰਡੀਗੜ੍ਹ ਵਿਖੇ ਹੇਅਰ ਸਲੂਨ ਬ੍ਰਾਂਡ ਖਰੀਦਣ ਦੇ ਨਾਂਅ ’ਤੇ ਧੋਖਾਧੜੀ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬਾਬਾ ਹਰਦੀਪ ਸਿੰਘ ਦੇ ਮਾਤਾ ਦਾ ਸਦੀਵੀ ਵਿਛੋੜਾ ਦੁਖਦਾਈ-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।