08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਡੇਰਾਬੱਸੀ ਵਿਖੇ ਮਿਕਚਰ ਟਰੱਕ ਬਣ ਰਹੇ ਨੇ ਸੜਕੀ ਹਾਦਸਿਆਂ ਦਾ ਕਾਰਨ

ਡੇਰਾਬੱਸੀ, 7 ਅਗਸਤ (ਗੁਰਮੀਤ ਸਿੰਘ)- ਡੇਰਾਬੱਸੀ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ‘ਚ ਸੜਕਾਂ ‘ਤੇ ਦੌੜ ਰਹੇ ਮਿਕਚਰ (ਕੰਕਰੀਟ) ਟਰੱਕ ਸੜਕੀ ਹਾਦਸਿਆਂ ਦਾ ਵੱਡਾ ਕਾਰਨ ਬਣਦੇ ਜਾ ਰਹੇ ਹਨ। ਇਨ੍ਹਾਂ ਟਰੱਕਾਂ ‘ਚੋਂ ਸਫ਼ਰ ਦੌਰਾਨ ਸੀਮੇਂਟ, ਬਜਰੀ ਅਤੇ ਹੋਰ ਨਿਰਮਾਣ ਸਮੱਗਰੀ ਲਗਾਤਾਰ ਸੜਕਾਂ ‘ਤੇ ਡਿੱਗਦੀ ਰਹਿੰਦੀ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਡੇਰਾਬੱਸੀ ਦੀ ਇਕ ਸੜਕ ’ਤੇ ਦੌੜਦੇ ਸਮੇਂ ਸੀਮੇਂਟ ਤੇ ਬਜਰੀ ਖਿਲਾਰ ਰਿਹਾ ਇਕ ਮਿਕਚਰ ਟਰੱਕ। ਤਸਵੀਰ : ਗੁਰਮੀਤ ਸਿੰਘ 08-08-2026
ਡੇਰਾਬੱਸੀ, 7 ਅਗਸਤ (ਗੁਰਮੀਤ ਸਿੰਘ)- ਡੇਰਾਬੱਸੀ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ‘ਚ ਸੜਕਾਂ ‘ਤੇ ਦੌੜ ਰਹੇ ਮਿਕਚਰ (ਕੰਕਰੀਟ) ਟਰੱਕ ਸੜਕੀ ਹਾਦਸਿਆਂ ਦਾ ਵੱਡਾ ਕਾਰਨ ਬਣਦੇ ਜਾ ਰਹੇ ਹਨ। ਇਨ੍ਹਾਂ ਟਰੱਕਾਂ ‘ਚੋਂ ਸਫ਼ਰ ਦੌਰਾਨ ਸੀਮੇਂਟ, ਬਜਰੀ ਅਤੇ ਹੋਰ ਨਿਰਮਾਣ ਸਮੱਗਰੀ ਲਗਾਤਾਰ ਸੜਕਾਂ ‘ਤੇ ਡਿੱਗਦੀ ਰਹਿੰਦੀ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਦੋ-ਪਹੀਆ ਵਾਹਨ ਚਾਲਕਾਂ ਲਈ ਇਹ ਸਥਿਤੀ ਜਾਨਲੇਵਾ ਸਾਬਿਤ ਹੋ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ‘ਤੇ ਡਿੱਗੀ ਬਜਰੀ ਅਤੇ ਸੀਮੇਂਟ ਕਈ ਥਾਵਾਂ ‘ਤੇ ਜਮ ਜਾਂਦੇ ਹਨ, ਜਦਕਿ ਤੇਜ਼ ਰਫ਼ਤਾਰ ਨਾਲ ਲੰਘਦੇ ਵਾਹਨਾਂ ਦੇ ਟਾਇਰਾਂ ਹੇਠਾਂ ਆ ਕੇ ਇਹ ਸਮੱਗਰੀ ਉੱਡਦੀ ਹੈ ਅਤੇ ਪਿੱਛੇ ਆ ਰਹੇ ਵਾਹਨਾਂ ਨਾਲ ਟਕਰਾ ਕੇ ਨੁਕਸਾਨ ਪਹੁੰਚਾਉਂਦੀ ਹੈ। ਕਈ ਵਾਰ ਦੋ-ਪਹੀਆ ਵਾਹਨਾਂ ਦੇ ਨਿਰਮਾਣ ਸਮੱਗਰੀ ਤੋਂ ਟਾਇਰ ਫਿਸਲਣ ਕਾਰਨ ਵੀ ਹਾਦਸੇ ਵਾਪਰ ਚੁੱਕੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਵੱਡੇ ਅਤੇ ਲੰਬੇ ਮਿਕਚਰ ਟਰੱਕਾਂ ਦੇ ਚਾਲਕ ਕਈ ਵਾਰ ਲਾਪ੍ਰਵਾਹੀ ਨਾਲ ਵਾਹਨ ਚਲਾਉਂਦੇ ਹਨ। ਟਰੱਕਾਂ ਦੇ ਵੱਡੇ ਅਕਾਰ ਕਾਰਨ ਚਾਲਕਾਂ ਨੂੰ ਨਾਲ ਚੱਲ ਰਹੇ ਛੋਟੇ ਵਾਹਨ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਗੰਭੀਰ ਹਾਦਸੇ ਵਾਪਰ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਜਿਹੇ ਟਰੱਕਾਂ ਨਾਲ ਵਾਪਰੇ ਹਾਦਸਿਆਂ ‘ਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਿਕਚਰ ਟਰੱਕਾਂ ‘ਚੋਂ ਬਿਲਡਿੰਗ ਮਟੀਰੀਅਲ ਡਿੱਗਣ ਤੋਂ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣ ਅਤੇ ਇਨ੍ਹਾਂ ਵਾਹਨਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਰੱਕ ਚਾਲਕਾਂ ਅਤੇ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸੜਕੀ ਹਾਦਸਿਆਂ ‘ਤੇ ਕਾਬੂ ਪਾਇਆ ਜਾ ਸਕੇ ਅਤੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਪਿੰਡ ਪਡਿਆਲਾ ਦੀ ਜ਼ਮੀਨ ਨੂੰ ਆਰ-ਜ਼ੋਨ ’ਚ ਸ਼ਾਮਿਲ ਕਰਨ ਸੰਬੰਧੀ ਜੀਤੀ ਪਡਿਆਲਾ ਨੇ ਗਮਾਡਾ ਦੇ ਸੀ. ਏ. ਨੂੰ ਸੌਂਪਿਆ ਮੰਗ ਪੱਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।