ਚੰਡੀਗੜ੍ਹ ’ਚ ਪੰਜਾਬ ਕਲਾ ਭਵਨ ਵਿਖੇ ‘ਸਾਉਣ ਕਵੀ ਦਰਬਾਰ’ ਦੌਰਾਨ ਲੱਗੀਆਂ ਖ਼ੂਬ ਰੌਣਕਾਂ
ਚੰਡੀਗੜ੍ਹ, 9 ਅਗਸਤ (ਅਜਾਇਬ ਸਿੰਘ ਔਜਲਾ)-ਸਥਾਨਕ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ‘ਸਾਉਣ ਕਵੀ ਦਰਬਾਰ’ ਕਰਵਾਇਆ। ਕਵੀ ਦਰਬਾਰ ਵਿਚ ਚੰਡੀਗੜ੍ਹ ਤੇ ਆਸ-ਪਾਸ ਦੇ ਤਿੰਨ ਦਰਜਨ ਦੇ ਕਰੀਬ ਪੁਰਸ਼ ਤੇ ਮਹਿਲਾ ਕਵੀਆਂ ਨੇ ਸ਼ਿੱਦਤ ਨਾਲ ਹਿੱਸਾ ਲਿਆ।
ਚ
ਚੰਡੀਗੜ੍ਹ ’ਚ ਕਲਾ ਭਵਨ ਵਿਖੇ ਪੰਜਾਬੀ ਲੇਖਕ ਚੰਡੀਗੜ੍ਹ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਏ ‘ਸਾਉਣ ਕਵੀ ਦਰਬਾਰ’ ਦੌਰਾਨ ਦੀਪਕ ਸ਼ਰਮਾ ਚਨਾਰਥਲ, ਨਵਨੀਤ ਕੌਰ ਮਠਾੜੂ ਤੇ ਸੁਖਵਿੰਦਰ ਸਿੱਧੂ। ਤਸਵੀਰ : ਗੁਰਿੰਦਰ ਸਿੰਘ
10-08-2026
ਚੰਡੀਗੜ੍ਹ, 9 ਅਗਸਤ (ਅਜਾਇਬ ਸਿੰਘ ਔਜਲਾ)-ਸਥਾਨਕ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ‘ਸਾਉਣ ਕਵੀ ਦਰਬਾਰ’ ਕਰਵਾਇਆ। ਕਵੀ ਦਰਬਾਰ ਵਿਚ ਚੰਡੀਗੜ੍ਹ ਤੇ ਆਸ-ਪਾਸ ਦੇ ਤਿੰਨ ਦਰਜਨ ਦੇ ਕਰੀਬ ਪੁਰਸ਼ ਤੇ ਮਹਿਲਾ ਕਵੀਆਂ ਨੇ ਸ਼ਿੱਦਤ ਨਾਲ ਹਿੱਸਾ ਲਿਆ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਜੀ ਆਇਆਂ ਕਿਹਾ । ਕਵੀ ਦਰਬਾਰ ਦੀ ਸ਼ੁਰੂਆਤ ਨਵਨੀਤ ਕੌਰ ਮਠਾੜੂ ਵਲੋਂ ਗਾਏ ਇਕ ਧਾਰਮਿਕ ਸ਼ਬਦ ਨਾਲ ਹੋਈ ਉਪਰੰਤ ਲਾਭ ਸਿੰਘ ਲਹਿਲੀ ਨੇ ‘ਚੂੜੀਆਂ ਲੈ ਲਓ ਚੂੜੀਆਂ’ ਗੀਤ ਗਾਇਆ ਇਸੇ ਤਰ੍ਹਾਂ ਧਿਆਨ ਸਿੰਘ ਕਾਹਲੋਂ ਨੇ ਵੀ ਦਿਲਾਂ ਦੀ ਸਾਂਝ ਦੀ ਤਰਜਮਾਨੀ ਕਰਦਾ ਗੀਤ ਗਾ ਕੇ ਚੰਗੀ ਹਾਜ਼ਰੀ ਲੁਆਈ। ਪ੍ਰਸਿੱਧ ਲੇਖਕ ਤੇ ਅਨੁਵਾਦਕ ਸੁਭਾਸ਼ ਭਾਸਕਰ ਨੇ ਨਜ਼ਮ ‘ਸਾਵਣ ਆਉਂਦਾ ਮਸਤ ਚਾਲ’, ਕ੍ਰਿਸ਼ਨਾ ਵਰਮਾ ਨੇ ਜਦੋਂ ਖੁਆਬ ਉਹਦਾ ਆਵੇ , ਆਰ ਕੇ ਸੁਖਨ ਨੇ ‘ਐਸੇ ਮੇਂ ਤੁਮ ਭੀ ਆ ਜਾਓ , ਸੁਖਵਿੰਦਰ ਸਿੰਘ ਸਿੱਧੂ ਨੇ ‘ਸਾਉਣ ਮਹੀਨਾ ਮੇਘ ਦਾ’ ਸਰਬਜੀਤ ਸਿੰਘ ਪੱਡਾ ਨੇ ‘ਆਜਾ ਆਜਾ ਸਾਵਣ ਚੜਿ੍ਹਆ ਏ’ ਗਾ ਕੇ ਵਾਹਵਾ ਖੱਟੀ। ਇਸੇ ਲੜੀ ਵਿਚ ਚਰਨਜੀਤ ਕੌਰ ਬਾਠ ਨੇ ਆਪਣੀ ਕਵਿਤਾ ਸਾਉਣ ਮਹੀਨਾ , ਮਹਿੰਦਰ ਸਿੰਘ ਸੰਧੂ ਨੇ ‘ਫੱਕਰ ਜੇ ਬੰਦੇ’ ਰਾਜ ਸਮੱਧਰ ਨੇ ਕਾਲੇ ਬੱਦਲਾਂ ’ਚੋਂ ਆਵੇ ਲਿਸ਼ਕੋਰ, ਦਰਸ਼ਨ ਤਿਉਣਾ ਨੇ ਬੱਦਲਾਂ ਤੋਂ ਪੁੱਛ ਸੋਹਣਿਆਂ, ਰਜਿੰਦਰ ਕੌਰ ਸਰਾਓ ਨੇ ‘ਸਾਉਣ ਦੀ ਬਦਲੀਏ’ ਅਤੇ ਸ਼ਾਇਰ ਵਿੰਦਰ ਮਾਝੀ ਨੇ ਗਜ਼ਲ ‘ਇਹ ਜੋ ਤੀਆਂ ਦੇ ਦਿਨ ਨੇ, ਸਾਰੇ ਧੀਆਂ ਦੇ ਦਿਨ ਨੇ’ ਸੁਣਾ ਕੇ ਸਰੋਤਿਆਂ ਦੀ ਚੰਗੀ ਦਾਦ ਹਾਸਿਲ ਕੀਤੀ। ਇਸੇ ਦੌਰਾਨ ਪ੍ਰਤਾਮ ਪਾਰਸ ਗੁਰਦਾਸਪੁਰੀ, ਹਰਭਜਨ ਕੌਰ ਢਿੱਲੋਂ ਅਤੇ ਸਿਮਰਜੀਤ ਕੌਰ ਗਰੇਵਾਲ ਨੇ ਚੰਗਾ ਰੰਗ ਬੰਨਿ੍ਆ। ਉਪਰੰਤ ਗੁਰਨਾਮ ਕੰਵਰ, ਪ੍ਰਵੀਨ ਖਿੱਪਲ, ਹਰਜੀਤ ਸਿੰਘ, ਅਸ਼ਵਨੀ ਮਲਹੋਤਰਾ, ਮੀਤ ਰੰਗਰੇਜ, ਅਮਰਜੀਤ ਕੌਰ, ਹਰਪ੍ਰੀਤ ਕੌਰ, ਜਗਦੀਪ ਨੁਰਾਨੀ, ਰਜਨੀਤ ਕੌਰ ਰੂਹਾਨੀਅਤ, ਕੁਲਦੀਪ ਕੌਰ, ਡਾ. ਸੁਰਿੰਦਰ ਗਿੱਲ, ਡਾ. ਮਮਤਾ ਕਾਲੜਾ , ਬਲਵਿੰਦਰ ਢਿੱਲੋਂ, ਰੂਪ ਦਿਓਲ , ਗੁਰਜੰਟ ਸਿੰਘ, ਸ਼ੀਨੂੰ ਵਾਲੀਆ, ਨਿਰਵੈਰ ਕੌਰ, ਹਰਨਾਮ ਸਿੰਘ ਡੱਲਾ ਅਤੇ ਗਣੇਸ਼ ਦੱਤ ਆਦਿ ਨੇ ਆਪੋ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਸਾਵਣ ਦੇ ਤਿਉਹਾਰ ਦੇ ਮੱਦੇਨਜ਼ਰ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਰੋਹ ਨੂੰ ਹੋਰ ਵੀ ਯਾਦਗਾਰੀ ਬਣਾਇਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਾਂਝੇ ਤੌਰ ’ਤੇ ਨਵਨੀਤ ਕੌਰ ਮਠਾੜੂ ਅਤੇ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਨਿਭਾਈ। ਸਮਾਗਮ ਵਿਚ ਹਰਬੰਸ ਸੋਢੀ, ਹਰਮਿੰਦਰ ਸਿੰਘ ਕਾਲੜਾ, ਨਾਜ਼ੀਆ ਕੰਬੋਜ਼, ਵਰਿੰਦਰ ਚੱਠਾ, ਜੀ . ਐਸ. ਔਜਲਾ, ਹਰਪ੍ਰੀਤ, ਨਵਨੀਤ, ਆਰ. ਕੇ. ਸੁਖਨ, ਮਹਿੰਦਰ ਸੰਧੂ ਆਦਿ ਲੇਖਕਾਂ ਕਵੀਆਂ ਨੇ ਵੀ ਸ਼ਮੂਲੀਅਤ ਕੀਤੀ।