ਚੰਡੀਗੜ੍ਹ ਵਿਚ 3 ਸੈਕਟਰਾਂ ਦੀਆਂ ਮਹਿਲਾਵਾਂ ਅਤੇ ਮੁਟਿਆਰਾਂ ਨੇ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਚੰਡੀਗੜ੍ਹ , 9 ਅਗਸਤ ( ਅਜਾਇਬ ਸਿੰਘ ਔਜਲਾ )- ਟਰਾਈਸਿਟੀ ਚੰਡੀਗੜ੍ਹ ਵਿਚ ਮਹਿਲਾਵਾਂ ਦੇ ਕਲੱਬਾਂ , ਮੰਚਾਂ ਤੇ ਸੁਸਾਇਟੀਆਂ ਵਲੋਂ ਤੀਜ ਦੇ ਤਿਉਹਾਰ ਨੂੰ ਬੜੀ ਉਤਸੁਕਤਾ ਨਾਲ ਮਨਾਇਆ ਜਾ ਰਿਹਾ ਹੈ । ਇਸੇ ਲੜੀ ਵਿਚ ਅੱਜ ਚੰਡੀਗੜ੍ਹ ਦੇ ਵਾਰਡ ਨੰ 23 ( ਸੈਕਟਰ 34, 35 ਅਤੇ 43) ਦੀਆਂ ਮਹਿਲਾਵਾਂ ਅਤੇ ਮੁਟਿਆਰਾਂ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਤੀਆਂ ਦਾ ਤਿਉਹਾਰ ਮਨਾ ਕੇ ਆਪਣੇ ਵਿਰਸੇ , ਰੀਤੀ - ਰਿਵਾਜ ਅਤੇ ਤਿਉਹਾਰਾਂ ਪ੍ਰਤੀ ਆਪਣੇ ਸਨੇਹ ਦਾ ਪ੍ਰਗਟਾਵਾ ਵੀ ਕੀਤਾ ਗਿਆ ।
ਕ
ਕਮਿਊਨਿਟੀ ਸੈਂਟਰ ਸੈਕਟਰ-35 ਚੰਡੀਗੜ੍ਹ ਵਿਖੇ ਤੀਜ ਦੇ ਤਿਉਹਾਰ ਦੌਰਾਨ ਸੰਸਦ ਮੈਂਬਰ ਮਨੀਸ਼ ਤਿਵਾੜੀ, ਕੌਂਸਲਰ ਪ੍ਰੇਮ ਲਤਾ ਅਤੇ ਸਾਬਕਾ ਮੇਅਰ ਕਮਲੇਸ਼ ਮਹਿਲਾਵਾਂ ਅਤੇ ਮੁਟਿਆਰਾਂ ਨਾਲ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ। (ਸੱਜੇ) ਤੀਜ ਦੇ ਤਿਉਹਾਰ ਦੌਰਾਨ ਪੀਂਘਾਂ ਝੂਟਦੀਆਂ ਅਤੇ ਗਿੱਧੇ ਦੇ ਪਿੜ ਵਿਚ ਰੌਣਕਾਂ ਲਾਉਂਦੀਆਂ ਮਹਿਲਾਵਾਂ ਅਤੇ ਮੁਟਿਆਰਾਂ। ਤਸਵੀਰਾਂ : ਗੁਰਿੰਦਰ ਸਿੰਘ
10-08-2026
ਚੰਡੀਗੜ੍ਹ , 9 ਅਗਸਤ ( ਅਜਾਇਬ ਸਿੰਘ ਔਜਲਾ )- ਟਰਾਈਸਿਟੀ ਚੰਡੀਗੜ੍ਹ ਵਿਚ ਮਹਿਲਾਵਾਂ ਦੇ ਕਲੱਬਾਂ , ਮੰਚਾਂ ਤੇ ਸੁਸਾਇਟੀਆਂ ਵਲੋਂ ਤੀਜ ਦੇ ਤਿਉਹਾਰ ਨੂੰ ਬੜੀ ਉਤਸੁਕਤਾ ਨਾਲ ਮਨਾਇਆ ਜਾ ਰਿਹਾ ਹੈ । ਇਸੇ ਲੜੀ ਵਿਚ ਅੱਜ ਚੰਡੀਗੜ੍ਹ ਦੇ ਵਾਰਡ ਨੰ 23 ( ਸੈਕਟਰ 34, 35 ਅਤੇ 43) ਦੀਆਂ ਮਹਿਲਾਵਾਂ ਅਤੇ ਮੁਟਿਆਰਾਂ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਤੀਆਂ ਦਾ ਤਿਉਹਾਰ ਮਨਾ ਕੇ ਆਪਣੇ ਵਿਰਸੇ , ਰੀਤੀ - ਰਿਵਾਜ ਅਤੇ ਤਿਉਹਾਰਾਂ ਪ੍ਰਤੀ ਆਪਣੇ ਸਨੇਹ ਦਾ ਪ੍ਰਗਟਾਵਾ ਵੀ ਕੀਤਾ ਗਿਆ । ਇਸ ਮੌਕੇ ‘ ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ , ਕੌਂਸਲਰ ਪ੍ਰੇਮ ਲਤਾ ਤੋਂ ਇਲਾਵਾ ਸਾਬਕਾ ਮੇਅਰ ਕਮਲੇਸ਼ ਦੇ ਨਾਲ ਨਾਲ ਇਨ੍ਹਾਂ ਸੈਕਟਰਾਂ ਦੀਆਂ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਨੇ ਇਸ ਮੌਕੇ ਸ਼ਿਰਕਤ ਕੀਤੀ । ਤੀਆਂ ਦੇ ਇਸ ਤਿਉਹਾਰ ਮੌਕੇ ਮਹਿਲਾਵਾਂ ਅਤੇ ਮੁਟਿਆਰਾਂ ਨੇ ਸੁੰਦਰ ਰਵਾਇਤੀ ਪਹਿਰਾਵਿਆਂ , ਲੋਕ ਨਾਚਾਂ ਦੇ ਸੁਮੇਲ ਵਿਚ ਆਪਣੀਆਂ ਪੇਸ਼ਕਾਰੀਆਂ ਦੇ ਕੇ ਖੂਬ ਰੰਗ ਬੰਨਿ੍ਹਆ । ਕਮਿਊਨਿਟੀ ਸੈਂਟਰ ਸੈਕਟਰ 35 ਚੰਡੀਗੜ੍ਹ ਵਿਖੇ ਮਨਾਏ ਗਏ ਇਸ ਤਿਉਹਾਰ ਮੌਕੇ ਪੰਜਾਬ ਦੇ ਲੋਕ ਨਾਚਾਂ ਦੀ ਧੂੰਮ ਰਹੀ । ਮਹਿਲਾਵਾਂ ਅਤੇ ਮੁਟਿਆਰਾਂ ਨੇ ਗਿੱਧੇ ਦਾ ਪਿੜ ਬੰਨ੍ਹ ਕੇ ਇਸ ਤਿਉਹਾਰ ਨੂੰ ਹੋਰ ਵੀ ਯਾਦਗਾਰੀ ਬਣਾਇਆ । ਇਸ ਮੌਕੇ ’ ਤੇ ਮਨੀਸ਼ ਤਿਵਾੜੀ ਦਾ ਕਹਿਣਾ ਸੀ ਕਿ ਅਜਿਹੇ ਤਿਉਹਾਰਾਂ ਦੇ ਨਾਲ ਨਾਲ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਣਾ ਜਿੱਥੇ ਸ਼ਲਾਘਾਯੋਗ ਉਪਰਾਲਾ ਹੈ ਉੱਥੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਇਕ ਵਧੀਆ ਕੋਸ਼ਿਸ਼ ਵੀ ਹੈ ।