11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੰਜਾਬ ਯੂਨੀਵਰਸਿਟੀ ’ਚ ਭੂਟਾਨ ਬ੍ਰਾਡਕਾਸਟਿੰਗ ਸਰਵਿਸ ਦੇ ਵਫ਼ਦ ਨੇ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਕੀਤਾ ਦੌਰਾ

ਚੰਡੀਗੜ੍ਹ, 10 ਅਗਸਤ (ਮਾਰਕੰਡਾ)- ਭੂਟਾਨ ਬ੍ਰਾਡਕਾਸਟਿੰਗ ਸਰਵਿਸ ਕਾਰਪੋਰੇਸ਼ਨ ਦੇ 20 ਕਰਮਚਾਰੀਆਂ ਦੇ ਇਕ ਵਫ਼ਦ ਨੇ ਭਾਰਤ ਦੇ ਆਪਣੇ ਅਧਿਕਾਰਤ ਦੌਰੇ ਦੇ ਹਿੱਸੇ ਵਜੋਂ ਪੰਜਾਬ ਯੂਨੀਵਰਸਿਟੀ (ਪੀ. ਯੂ.)

ਪੰਜਾਬ ਯੂਨੀਵਰਸਿਟੀ ਵਿਖੇ ਭੂਟਾਨ ਬ੍ਰਾਡਕਾਸਟਿੰਗ ਸਰਵਿਸ ਦੇ ਵਫ਼ਦ ਦੁਆਰਾ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਕੀਤਾ ਦੌਰਾ ਕਰਨ ਮੌਕੇ ਸਾਂਝੀ ਤਸਵੀਰ ਕਰਾਉਂਦੇ ਹੋਏ। ਤਸਵੀਰ : ਗੁਰਿੰਦਰ ਸਿੰਘ 11-08-2026
ਚੰਡੀਗੜ੍ਹ, 10 ਅਗਸਤ (ਮਾਰਕੰਡਾ)- ਭੂਟਾਨ ਬ੍ਰਾਡਕਾਸਟਿੰਗ ਸਰਵਿਸ ਕਾਰਪੋਰੇਸ਼ਨ ਦੇ 20 ਕਰਮਚਾਰੀਆਂ ਦੇ ਇਕ ਵਫ਼ਦ ਨੇ ਭਾਰਤ ਦੇ ਆਪਣੇ ਅਧਿਕਾਰਤ ਦੌਰੇ ਦੇ ਹਿੱਸੇ ਵਜੋਂ ਪੰਜਾਬ ਯੂਨੀਵਰਸਿਟੀ (ਪੀ.ਯੂ.) ਚੰਡੀਗੜ੍ਹ ਦੇ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਵਿਖੇ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਦੌਰਾ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਪ੍ਰੋ. ਅਰਚਨਾ ਆਰ. ਸਿੰਘ ਨੇ ਵਫ਼ਦ ਦਾ ਸਵਾਗਤ ਕੀਤਾ। ਖੋਜ ਵਿਦਵਾਨ ਰੋਹਿਤ ਅਤੇ ਵਤਸ ਅੰਬਰਦਾਰ ਨੇ ਰੇਡੀਓ ਦੇ ਖਾਸ ਹਵਾਲੇ ਨਾਲ ਕਮਿਊਨਿਟੀ ਰੇਡੀਓ ਦੀ ਉਤਪਤੀ ਅਤੇ ਵਿਕਾਸ ਬਾਰੇ ਇਕ ਪੇਸ਼ਕਾਰੀ ਦਿੱਤੀ। ਵਫ਼ਦ ਨੇ ਰੇਡੀਓ ਸਟੇਸ਼ਨ ਦਾ ਵੀ ਦੌਰਾ ਕੀਤਾ, ਜਿੱਥੇ ਸੁਨੀਲ ਸ਼ਰਮਾ ਨੇ ਦਰਸ਼ਕਾਂ ਨੂੰ ਸਟੇਸ਼ਨ ਦੇ ਕੰਮਕਾਜ, ਬੁਨਿਆਦੀ ਢਾਂਚੇ ਅਤੇ ਕਮਿਊਨਿਟੀ ਪ੍ਰਸਾਰਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸ ਫੇਰੀ ਨੇ ਡੈਲੀਗੇਟਾਂ ਨੂੰ ਕਮਿਊਨਿਟੀ ਰੇਡੀਓ ਸਟੇਸ਼ਨ ਦੇ ਵਿਹਾਰਕ ਕਾਰਜਾਂ ਅਤੇ ਸਥਾਨਕ ਭਾਈਚਾਰਿਆਂ ਨਾਲ ਜੁੜਨ ਅਤੇ ਸੇਵਾ ਕਰਨ ਵਿਚ ਇਸਦੀ ਭੂਮਿਕਾ ਨੂੰ ਸਮਝਣ ਦਾ ਮੌਕਾ ਪ੍ਰਦਾਨ ਕੀਤਾ।
ਪਿਛਲੀ ਖ਼ਬਰ ਨਿਵੇਸ਼ ਤੋਂ ਪਹਿਲਾਂ ਵਿੱਤੀ ਜੋਖ਼ਮਾਂ ਨੂੰ ਸਮਝਣਾ ਜ਼ਰੂਰੀ-ਨਿਗਮ ਕਮਿਸ਼ਨਰ ਅਗਲੀ ਖ਼ਬਰ 80 ਸਾਲਾਂ ਬਜ਼ੁਰਗ ਮਹਿਲਾ ਤੋਂ ਝਪਟੀਆਂ ਵਾਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।