18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਥਾਰ ਸਵਾਰ ਲੁਟੇਰੇ ਏ. ਟੀ. ਐੱਮ. ਕੱਟ ਕੇ ਨਕਦੀ ਵਾਲਾ ਬਾਕਸ ਲੈ ਕੇ ਫ਼ਰਾਰ

ਜ਼ੀਰਕਪੁਰ, 17 ਅਗਸਤ (ਮਨਿੰਦਰ ਸਿੰਘ)- ਸ਼ਹਿਰ ਵਿਚ 15 ਅਗਸਤ ਦੀ ਰਾਤ ਪੁਲਿਸ ਦੀ ਚੌਕਸੀ ਦੇ ਦਾਅਵਿਆਂ ਦੇ ਬਾਵਜੂਦ ਰਾਤ ਕਰੀਬ ਡੇਢ ਵਜੇ ਥਾਰ ਗੱਡੀ ‘ਚ ਆਏ 3-4 ਲੁਟੇਰੇ ਏ. ਟੀ.

ਅਜੀਤ ਡੈਸਕ 18-08-2026
ਜ਼ੀਰਕਪੁਰ, 17 ਅਗਸਤ (ਮਨਿੰਦਰ ਸਿੰਘ)- ਸ਼ਹਿਰ ਵਿਚ 15 ਅਗਸਤ ਦੀ ਰਾਤ ਪੁਲਿਸ ਦੀ ਚੌਕਸੀ ਦੇ ਦਾਅਵਿਆਂ ਦੇ ਬਾਵਜੂਦ ਰਾਤ ਕਰੀਬ ਡੇਢ ਵਜੇ ਥਾਰ ਗੱਡੀ ‘ਚ ਆਏ 3-4 ਲੁਟੇਰੇ ਏ.ਟੀ.ਐੱਮ. ਮਸ਼ੀਨ ਨੂੰ ਕਟਰ ਨਾਲ ਕੱਟ ਕੇ ਨਕਦੀ ਨਾਲ ਭਰਿਆ ਬਾਕਸ ਲੈ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ 15 ਅਗਸਤ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿਚ ਪੁਲਿਸ ਤਾਇਨਾਤ ਸੀ ਅਤੇ ਹਰ ਪਾਸੇ ਸਖ਼ਤ ਗਸ਼ਤ ਕੀਤੀ ਜਾ ਰਹੀ ਸੀ। ਇਸ ਸਭ ਦੇ ਬਾਵਜੂਦ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਲੁਟੇਰਿਆਂ ਨੇ ਏ. ਟੀ. ਐੱਮ. ਕੈਬਿਨ ‘ਚ ਦਾਖ਼ਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਸੀ. ਸੀ. ਟੀ. ਵੀ. ਕੈਮਰੇ ‘ਤੇ ਸਪਰੇਅ ਕਰ ਦਿੱਤੀ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਸ਼ੁਰੂਆਤੀ ਫੁਟੇਜ ਵਿਚ ਇਕ ਮੁਲਜ਼ਮ ਮੂੰਹ ਢੱਕ ਕੇ ਅੰਦਰ ਵੜਦਾ ਦਿਖਾਈ ਦੇ ਰਿਹਾ ਹੈ। ਕੈਮਰਾ ਬਲੈਕ ਕਰਨ ਤੋਂ ਬਾਅਦ ਲੁਟੇਰਿਆਂ ਨੇ ਬੜੇ ਆਰਾਮ ਨਾਲ ਕਟਰ ਦੀ ਮਦਦ ਨਾਲ ਮਸ਼ੀਨ ਨੂੰ ਕੱਟਿਆ ਤੇ ਨਕਦੀ ਵਾਲਾ ਬਾਕਸ ਲੈ ਕੇ ਫ਼ਰਾਰ ਹੋ ਗਏ। ਇਕ ਰਾਹਗੀਰ ਨੇ ਏ.ਟੀ.ਐਮ. ਵਿੱਚ ਛੇੜਛਾੜ ਹੁੰਦੀ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਤੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ, ਉਦੋਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ। ਫਿਲਹਾਲ ਪੁਲਿਸ ਬੈਂਕ ਮੈਨੇਜਮੈਂਟ ਤੋਂ ਪੂਰੀ ਫੁਟੇਜ ਅਤੇ ਨਕਦੀ ਦੇ ਵੇਰਵੇ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਮਸ਼ੀਨ ‘ਚ ਕਿੰਨੀ ਨਕਦੀ ਸੀ। ਮਾਮਲੇ ਸੰਬੰਧੀ ਪੜਤਾਲੀਆ ਅਫ਼ਸਰ ਐਸ. ਆਈ ਜਸਵੰਤ ਸਿੰਘ ਨੇ ਕਿਹਾ ਕਿ ਇਹ ਘਟਨਾ 15 ਅਤੇ 16 ਅਗਸਤ ਦੀ ਵਿਚਕਾਰਲੀ ਰਾਤ ਕਰੀਬ ਡੇਢ ਤੋਂ ਦੋ ਵਜੇ ਦੇ ਦਰਮਿਆਨ ਦੀ ਹੈ। ਸਾਨੂੰ ਇਕ ਰਾਹਗੀਰ ਨੇ ਫ਼ੋਨ ਕਰਕੇ ਸੂਚਨਾ ਦਿੱਤੀ ਸੀ। ਪੁਲਿਸ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਥਾਰ ਗੱਡੀ ‘ਚ ਆਏ 3-4 ਲੁਟੇਰੇ ਨਕਦੀ ਵਾਲਾ ਬਾਕਸ ਲੈ ਕੇ ਫ਼ਰਾਰ ਹੋ ਚੁੱਕੇ ਸਨ। ਮੁਲਜ਼ਮਾਂ ਨੇ ਕੈਮਰੇ ‘ਤੇ ਸਪਰੇਅ ਕੀਤੀ ਸੀ। ਆਸ-ਪਾਸ ਦੇ ਇਲਾਕੇ ਦੀਆਂ ਸੀ.ਸੀ.ਟੀ.ਵੀ. ਫੁਟੇਜਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਨਾਬਾਲਿਗ ਲੜਕੀ ਨੂੰ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੇ ਕੀਤੀ ਆਜ਼ਾਦੀ ਸਮਾਗਮਾਂ ’ਚ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।