20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਚੰਡੀਗੜ੍ਹ ’ਚ ਪ੍ਰਮੁੱਖ ਸ਼ਖਸੀਅਤਾਂ ਵਲੋਂ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮੌਕੇ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਦਿੱਤੀ ਕਲਾਤਮਕ ਸ਼ਰਧਾਂਜਲੀ

ਚੰਡੀਗੜ੍ਹ, 19 ਅਗਸਤ (ਅਜਾਇਬ ਸਿੰਘ ਔਜਲਾ) - ਪੰਜਾਬ ਕਲਾ ਭਵਨ ਵਿਖੇ ਅੱਜ ਇੱਥੇ ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਵਲੋਂ ਕਰਵਾਏ ਸਮਾਗਮ ਦੌਰਾਨ ਪੰਜਾਬ ਦੀ ਕਲਾ, ਸੱਭਿਆਚਾਰ, ਖੇਤੀਬਾੜੀ ਅਤੇ ਵਿਰਾਸਤ ਦੇ ਪ੍ਰਚਾਰ ਦੇ ਝੰਡਾਬਰਦਾਰ ਅਤੇ ਰੌਸ਼ਨਦਿਮਾਗ ਪ੍ਰਸ਼ਾਸਕ ਡਾ. ਮਹਿੰਦਰ ਸਿੰਘ ਰੰਧਾਵਾ ਦੇ ਬੁੱਤ ਅੱਗੇ ਇਕ ਅਹਿਮ ਕਲਾਕ੍ਰਿਤ ‘ਵਿਸ਼ਵਾਸ ਅਤੇ ਬਹਾਦਰੀ ਦੇ ਰੰਗ ਪੰਜਾਬ ਦੀ ਅਧਿਆਤਮਿਕ ਵਿਰਾਸਤ’ ਦਾ ਉਦਘਾਟਨ ਕੀਤਾ ਗਿਆ।

ਦਿਨ-ਦਿਹਾੜੇ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦਾ ਪ੍ਰਤੱਖ ਸਬੂਤ-ਢਿੱਲੋਂ 20-08-2026
ਚੰਡੀਗੜ੍ਹ, 19 ਅਗਸਤ (ਅਜਾਇਬ ਸਿੰਘ ਔਜਲਾ) - ਪੰਜਾਬ ਕਲਾ ਭਵਨ ਵਿਖੇ ਅੱਜ ਇੱਥੇ ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਵਲੋਂ ਕਰਵਾਏ ਸਮਾਗਮ ਦੌਰਾਨ ਪੰਜਾਬ ਦੀ ਕਲਾ, ਸੱਭਿਆਚਾਰ, ਖੇਤੀਬਾੜੀ ਅਤੇ ਵਿਰਾਸਤ ਦੇ ਪ੍ਰਚਾਰ ਦੇ ਝੰਡਾਬਰਦਾਰ ਅਤੇ ਰੌਸ਼ਨਦਿਮਾਗ ਪ੍ਰਸ਼ਾਸਕ ਡਾ. ਮਹਿੰਦਰ ਸਿੰਘ ਰੰਧਾਵਾ ਦੇ ਬੁੱਤ ਅੱਗੇ ਇਕ ਅਹਿਮ ਕਲਾਕ੍ਰਿਤ ‘ਵਿਸ਼ਵਾਸ ਅਤੇ ਬਹਾਦਰੀ ਦੇ ਰੰਗ ਪੰਜਾਬ ਦੀ ਅਧਿਆਤਮਿਕ ਵਿਰਾਸਤ’ ਦਾ ਉਦਘਾਟਨ ਕੀਤਾ ਗਿਆ। ਦੂਰਦਅੰਦੇਸ਼ ਸ਼ਖ਼ਸੀਅਤ ਡਾ. ਰੰਧਾਵਾ ਨੂੰ ਸਮਰਪਿਤ ਇਹ ਸਮਾਗਮ, ਉਨ੍ਹਾਂ ਵੱਲੋਂ ਪੰਜਾਬ ਦੀ ਕਲਾ, ਸੱਭਿਆਚਾਰ, ਕੁਦਰਤ ਅਤੇ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਵਿੱਚ ਪਾਏ ਲਾਸਾਨੀ ਯੋਗਦਾਨ ਪ੍ਰਤੀ ਕਲਾਤਮਕ ਸ਼ਰਧਾਂਜਲੀ ਹੈ । ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਇਹ ਕਲਾਕ੍ਰਿਤ ਡਾ. ਐਮ. ਐਸ. ਰੰਧਾਵਾ ਦੀ ਅਮੀਰ ਵਿਰਾਸਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਸੱਭਿਆਚਾਰਕ ਧਰੋਹਰ ਦੇ ਦਸਤਾਵੇਜ਼ੀਕਰਨ ਤੇ ਸੁਚੱਜੀ ਸੰਭਾਲ ਨੂੰ ਸਮਰਪਿਤ ਹੈ । ਵਿਰਸੇ ਦੇ ਅਲੰਬਰਦਾਰ ਡਾ. ਰੰਧਾਵਾ ਦੇ ਬੁੱਤ ਅੱਗੇ ਅਧਿਆਤਮਿਕ ਵਿਰਾਸਤ ਦੇ ਕਲਾ ਚਿੱਤਰ ਦੀ ਰਸਮੀ ਘੁੰਡ-ਚੁਕਾਈ ਕੀਤੀ ਗਈ, ਜਿਸ ਨੇ ਨਾ ਸਿਰਫ਼ ਇਸ ਮੌਕੇ ਨੂੰ ਵਿਸ਼ੇਸ਼ ਬਣਾਇਆ ਸਗੋਂ ਇਹ ਪੰਜਾਬ ਦੀ ਕਲਾਤਮਕ ਅਤੇ ਸੱਭਿਆਚਾਰਕ ਧਰੋਹਰ ਪ੍ਰਤੀ ਉਨ੍ਹਾਂ ਦੇ ਮੋਹਰੀ ਯੋਗਦਾਨ ਨੂੰ ਸੱਚੀ ਸ਼ਰਧਾਂਜਲੀ ਵੀ ਹੋਈ । ਡਾ. ਐਮ. ਐਸ. ਰੰਧਾਵਾ ਦੇ ਬੁੱਤ ਅੱਗੇ ਕਲਾਕ੍ਰਿਤ ਦੀ ਸਥਾਪਨਾ ਵਿਸ਼ੇਸ਼ ਮਹੱਤਵ ਰੱਖਦੀ ਹੈ । ਇਸੇ ਦੌਰਾਨ ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ, ਪੰਜਾਬ ਨੇ ਕਿਹਾ ਕਿ ਇਹ ਕਲਾਕ੍ਰਿਤ ਫੋਟੋਗ੍ਰਾਫੀ ਅਤੇ ਵਿਜ਼ੂਅਲ ਆਰਟ ਦੇ ਰਚਨਾਤਮਕ ਮਾਧਿਅਮ ਰਾਹੀਂ ਪੰਜਾਬ ਦੀ ਸ਼ਾਨਾਮੱਤੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਅਸਲ ਤਸਵੀਰ ਪੇਸ਼ ਕਰਦੀ ਹੈ । ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ, ਪੰਜਾਬ ਵੱਲੋਂ ਸ਼ੁਰੂ ਕੀਤੇ ਗਏ ਉੱਤਮ ਉਦੇਸ਼ ਵਜੋਂ ਕਲਾ ਪੋਰਟਰੇਟ ਦੇ ਕੰਮ ਦੀ ਸ਼ਲਾਘਾ ਕੀਤੀ। ਪੰਜਾਬ ਕਲਾ ਪ੍ਰੀਸ਼ਦ ਦੇ ਪੰਜਾਬ ਕਲਾ ਭਵਨ ਡਾ. ਐਮ. ਐਸ. ਰੰਧਾਵਾ ਦੇ ਬੁੱਤ ਅੱਗੇ ਕਲਾਕ੍ਰਿਤ ਦੇ ਉਦਘਾਟਨ ਸਮੇਂ ਜਸਟਿਸ ਜਸਬੀਰ ਸਿੰਘ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਇੰਦਰਪਾਲ ਸਿੰਘ ਧੰਨਾ, ਮੁੱਖ ਸੂਚਨਾ ਕਮਿਸ਼ਨਰ, ਪੰਜਾਬ, ਹਰਪ੍ਰੀਤ ਸੰਧੂ ਰਾਜ ਸੂਚਨਾ ਕਮਿਸ਼ਨਰ ਪੰਜਾਬ, ਸਵਰਨਜੀਤ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ, ਇਕਬਾਲ ਸਿੰਘ ਸਿੱਧੂ, ਸਾਬਕਾ ਆਈ.ਏ.ਐਸ., ਸੁਭਾਸ਼ ਪਰਿਹਾਰ, ਉੱਘੇ ਫੋਟੋਗ੍ਰਾਫਰ ਨਰਲੇਪ ਸਿੰਘ ਅਤੇ ਡਾ. ਯੋਗ ਰਾਜ ਸਿੰਘ, ਵਾਈਸ ਚੇਅਰਮੈਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਜਸਟਿਸ ਜਸਬੀਰ ਸਿੰਘ, ਸਾਬਕਾ ਜੱਜ ਹਾਈ ਕੋਰਟ ਨੇ ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ ਪੰਜਾਬ ਨੂੰ ਇਸ ਰਚਨਾਤਮਕ ਕਲਾਕ੍ਰਿਤ ਲਈ ਵਧਾਈ ਦਿੱਤੀ ਜੋ ਕਿ ਵਿਸ਼ਵ ਫੋਟੋਗ੍ਰਾਫੀ ਦਿਵਸ -2026 ਨੂੰ ਸਮਰਪਿਤ ਇੱਕ ਉੱਤਮ ਉਪਰਾਲਾ ਹੈ ।
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ 21 ਨੂੰ ਗੁਰੂਗ੍ਰਾਮ ’ਚ ਜੇਨ-ਜ਼ੀ ਉੱਦਮੀਆਂ ਨਾਲ ਕਰਨਗੇ ਸਿੱਧਾ ਸੰਵਾਦ ਅਗਲੀ ਖ਼ਬਰ ਕੌਸ਼ਲ ਕਰਮਚਾਰੀਆਂ ਦੇ ਹੱਕ ’ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।