23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐਸ. ਡੀ. ਕਾਲਜ ’ਚ ਲਗਾਈ ਪੁਸਤਕ ਪ੍ਰਦਰਸ਼ਨੀ

ਚੰਡੀਗੜ੍ਹ, 22 ਅਗਸਤ (ਮਾਰਕੰਡਾ)- ਐਸ. ਡੀ.

ਐਸ. ਡੀ. ਕਾਲਜ ਵਿਖੇ ਪੁਸਤਕ ਪ੍ਰਦਰਸ਼ਨੀ ਦੌਰਾਨ ਪੁਸਤਕਾਂ ਦੇਖਦੇ ਹੋਏ ਵਿਦਿਆਰਥੀ। ਤਸਵੀਰ : ਗੁਰਿੰਦਰ ਸਿੰਘ 23-08-2026
ਚੰਡੀਗੜ੍ਹ, 22 ਅਗਸਤ (ਮਾਰਕੰਡਾ)- ਐਸ. ਡੀ. ਕਾਲਜ ਦੇ ਆਡੀਟੋਰੀਅਮ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਤਾਂ ਜੋ ਕਿਤਾਬਾਂ, ਪਾਠਕਾਂ ਤੇ ਲੇਖਕਾਂ ਨੂੰ ਇਕ ਸਾਂਝੇ ਪਲੇਟਫ਼ਾਰਮ ’ਤੇ ਲਿਆਂਦਾ ਜਾ ਸਕੇ। ਕਾਲਜ ਲਾਇਬ੍ਰੇਰੀ ਦੇ ਰੀਡਰਜ਼ ਕਲੱਬ ਦੁਆਰਾ ਪ੍ਰਧਾਨ ਮੰਤਰੀ ਊਸ਼ਾ ਸਕੀਮ ਅਧੀਨ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ਼ ਇੰਡੀਆ ਕਲੱਬ ਦੇ ਸਹਿਯੋਗ ਨਾਲ ਇਹ ਪ੍ਰਦਰਸ਼ਨੀ ਲਗਾਈ ਗਈ। ‘ਇਕ ਕਿਤਾਬ ਖੋਲ੍ਹੋ, ਇਕ ਦੁਨੀਆ ਖੋਲ੍ਹੋ’ ਉਦੇਸ਼ ਤਹਿਤ ਪ੍ਰਦਰਸ਼ਨੀ ਵਿਚ ਵਿਭਿੰਨ ਵਿਸ਼ਿਆਂ, ਸ਼ੈਲੀਆਂ ਤੇ ਦਿਲਚਸਪੀ ਦੇ ਖੇਤਰਾਂ ਵਿਚ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਜਿਸ ਨਾਲ ਵਿਦਿਆਰਥੀਆਂ ਲਈ ਕਿਤਾਬਾਂ ਅਤੇ ਵਿਚਾਰਾਂ ਨਾਲ ਜੁੜਨ ਲਈ ਇਕ ਜੀਵੰਤ ਜਗ੍ਹਾ ਬਣੀ। ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਐਸ. ਡੀ. ਕਾਲਜ ਦੇ ਪ੍ਰਿੰਸੀਪਲ ਡਾ. ਅਜੇ ਸ਼ਰਮਾ ਨੇ ਕਿਹਾ ਕਿ ਇਹ ਕਿਤਾਬਾਂ ਵਿਦਿਆਰਥੀਆਂ ਦੇ ਬੌਧਿਕ ਤੇ ਨਿੱਜੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਪਿਛਲੀ ਖ਼ਬਰ ਪੈੱਕ ’ਚ ਨਵੇਂ ਦਾਖਲ ਹੋਏ ਐਮ .ਟੈੱਕ. ਤੇ ਬੀ. ਟੈੱਕ. ਬੈਚ ਦੇ ਵਿਦਿਆਰਥੀਆ ਲਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਚੰਡੀਗੜ੍ਹ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।