23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਚੰਡੀਗੜ੍ਹ ਦੇ ਲੇਖਕ ਸੁਖਵਿੰਦਰ ਸਿੰਘ ਰੂਫੀਕ ਦਾ ਕਾਵਿ ਸੰਗ੍ਰਹਿ ‘ਖਿਆਲਾਂ ਦੇ ਕੁੱਜੇ’ ਦਾ ਲੋਕ-ਅਰਪਣ

ਚੰਡੀਗੜ੍ਹ, 22 ਅਗਸਤ (ਅਜੀਤ ਬਿਊਰੋ)-ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਟੀ. ਐੱਸ.

ਅਜੀਤ ਡੈਸਕ 23-08-2026
ਚੰਡੀਗੜ੍ਹ, 22 ਅਗਸਤ (ਅਜੀਤ ਬਿਊਰੋ)-ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਟੀ. ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਦੇ ਆਡੀਟੋਰੀਅਮ ਵਿਖੇ ਹੋਈ, ਜਿਸ ਵਿਚ ਲੇਖਕ ਤੇ ਕਵੀ ਸੁਖਵਿੰਦਰ ਰਫੀਕ ਦਾ ਕਾਵਿ ਸੰਗ੍ਰਹਿ ‘ਖਿਆਲਾਂ ਦੇ ਕੁੱਜੇ’ ਲੋਕ-ਅਰਪਣ ਕੀਤਾ ਗਿਆ। ਇਹ ਰਸਮਾਂ ਪ੍ਰਧਾਨਗੀ ਮੰਡਲ ਵਿਚ ਡਾ. ਦੀਪਕ ਮਨਮੋਹਨ ਸਿੰਘ, ਰਾਜਿੰਦਰ ਕੌਰ, ਜਗਦੀਪ ਨੂਰਾਨੀ, ਗੁਰਦਰਸ਼ਨ ਸਿੰਘ ਮਾਵੀ ਅਤੇ ਭਰਪੂਰ ਸਿੰਘ ਅਤੇ ਪੁਸਤਕ ਦੇ ਲੇਖਕ ਸੁਖਵਿੰਦਰ ਸਿੰਘ ਰਫੀਕ ਦੀ ਹਾਜ਼ਰੀ ਵਿਚ ਅਦਾ ਕੀਤੀਆਂ ਗਈਆਂ। ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਜੀ ਆਇਆ ਆਖਿਆ। ਪ੍ਰੋ. ਸੁਖਵਿੰਦਰ ਸੁੱਖੀ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਕਵਿਤਾਵਾਂ ਵਿਚ ਚੁੱਪ ਅਤੇ ਪਿਆਰ ਕੇੰਦਰ ਬਿੰਦੂ ਹਨ। ਵੰਨ-ਸੁਵੰਨੀਆਂ ਕਵਿਤਾਂਵਾਂ ਵਿਚ ਖੂਬਸੂਰਤ ਬਿੰਬ ਵਰਤੇ ਹਨ। ਛੋਟੀਆਂ ਕਵਿਤਾਵਾਂ ਵਿਚ ਵਡੇ ਅਰਥ ਛੁਪੇ ਹੋਏ ਹਨ। ਡਾ. ਅਵਤਾਰ ਸਿੰਘ ਪਤੰਗ ਕਿਹਾ ਕਿ ਕਵਿਤਾ ਸਹਿਜ,ਸੁੰਦਰਤਾ ਅਤੇ ਇਸੰਵੇਦਨਸ਼ੀਲ ਵਿਚੋਂ ਉਪਜਦੀ ਹੈ। ਇਹ ਕਵਿਤਾਵਾਂ ਸੱਚ ਦੇ ਨੇੜੇ ਹਨ। ਕਿਤਾਬ ਬਾਰੇ ਪ੍ਰਮੋਦ ਕੁਮਾਰ, ਸਾਬਕਾ ਜਿਲ੍ਹਾ ਅਤੇ ਸ਼ੈਸ਼ਨਜ ਜੱਜ ਜੇ. ਐੱਸ. ਖੁਸ਼ਦਿਲ, ਰਾਜਿੰਦਰ ਸਿੰਘ ਧੀਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਿਤਾਬ ਵਿਚੋਂ ਰਤਨ ਬਾਬਕਵਾਲਾ,ਬਲਵਿੰਦਰ ਸਿੰਘ ਢਿੱਲੋਂ, ਲਾਭ ਸਿੰਘ ਲਹਿਲੀ,ਨਰਿੰਦਰ ਕੌਰ ਲੌਂਗੀਆ ਨੇ ਗੀਤ ਤੇ ਕਵਿਤਾਵਾਂ ਪੇਸ਼ ਕਰਕੇ ਵਧੀਆਂ ਮਾਹੌਲ ਸਿਰਜਿਆ । ਕਵਿੱਤਰੀ ਜਗਦੀਪ ਨੂਰਾਨੀ ਨੇ ਕਿਹਾ ਕਿ ਭੱਜ-ਦੌੜ ਵਾਲੀ ਜਿੰਦਗੀ ਵਿਚ ਸਹਿਜ ਨਹਲ ਲਿਖਣਾ ਤੇ ਕਿਤਾਬ ਛਪਾਉਣਾ ਵੱਡੀ ਹਿੰਮਤ ਦਾ ਕੰਮ ਹੈ। ਲੇਖਕਾ ਰਾਜਿੰਦਰ ਕੌਰ ਨੇ ਕਿਹਾ ਇਹ ਕਵਿਤਾਵਾਂ ਪਿਆਰ, ਨਿਹੱਥੇ, ਯਾਦ, ਵਿਛੋੜਾ,ਦਰਦ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਲੇਖਕ ਕੁਦਰਤ ਨੂੰ ਪਿਆਰ ਕਰਨ ਵਾਲਾ ਹੈ ਤੇ ਉਸਦੀਆਂ ਕਵਿਤਾਵਾਂ ਵਿਚ ਅਸੀਸਾਂ ਵਰਗੀਆਂ ਗੱਲਾਂ ਹਨ। ਸਾਹਿਤ ਵਿਗਿਆਨ ਕੇਂਦਰ ਵਲੋਂ ਡਾ. ਦੀਪਕ ਮਨਮੋਹਨ ਸਿੰਘ, ਪ੍ਰੋ. ਸੁਖਵਿੰਦਰ ਕੌਰ ਸੁੱਖੀ, ਰਜਿੰਦਰ ਕੌਰ, ਡਾ. ਏ. ਐਸ. ਪਤੰਗ, ਰਜਿੰਦਰ ਧੀਮਾਨ, ਪ੍ਰਮੋਦ ਕੁਮਾਰ ਆਦਿ ਸਖਸੀਅਤਾਂ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ। ਡਾ. ਅਵਤਾਰ ਸਿੰਘ ਪਤੰਗ ਨੇ ਸਾਰਿਆ ਲਈ ਰਸਮੀ ਧੰਨਵਾਦੀ ਸ਼ਬਦ ਕਹੇ। ਸਟੇਜ ਸੰਚਾਲਨ ਭਰਪੂਰ ਸਿੰਘ ਨੇ ਕੀਤਾ। ਇਸ ਮੌਕੇ ਚੰਡੀਗੜ੍ਹ, ਮੁਹਾਲੀ, ਖਰੜ, ਪੰਚਕੂਲਾ ਤੋਂ ਲਗਪਗ 80 ਦੇ ਕਰੀਬ ਲੇਖਕ, ਵਿਦਵਾਨ, ਰੰਗ-ਕਰਮੀਆਂ ਵਿਚ ਬਲਕਾਰ ਸਿੱਧੂ, ਪ੍ਰਿੰ. ਗੁਰਦੇਵ ਪਾਲ ਕੌਰ, ਅਸ਼ੋਕ ਨਾਦਿਰ, ਸਵੈਰਾਜ ਸੰਧੂ, ਪ੍ਰੋ. ਨਵਤੇਜ ਸਿੰਘ , ਕਮਲੇਸ਼ ਸ਼ਰਮਾ, ਨਵਨੀਤ ਕੌਰ, ਪ੍ਰਿੰ. ਬਹਦਾਰ ਸਿੰਘ ਗੋਂਸਲ, ਬਾਬੂ ਰਾਮ ਦੀਵਾਨਾ, ਦਰਸਨ ਤਿਊਣਾ, ਡਾ. ਐਮ. ਐਸ. ਗਿੱਲ, ਹਰਭਜਨ ਕੌਰ ਢਿੱਲੋਂ, ਚਰਨਜੀਤ ਸਿੰਘ ਬਾਠ, ਗੁਰਮੇਲ ਸਿੱਧੂ, ਹਰਬੰਸ ਸੋਢੀ, ਡਾ. ਜ਼ਰੀਨ, ਹਰਜੀਤ, ਪ੍ਰਤਾਪ ਪਾਰਸ ਗੁਰਦਾਸਪੁਰੀ, ਬਲਵਿੰਦਰ ਜੋਗ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਬਲੋਚਿਸਤਾਨ ’ਚ ਹਿੰਦੂ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਸਰਕਾਰੀ ਕਾਲਜ ਕਾਮਰਸ-50 ’ਚ ਤੀਆ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।