ਪੰਜਾਬ ਯੂਨੀਵਰਸਿਟੀ ’ਚ ਪਹਿਲਾ ਅੰਤਰਰਾਸ਼ਟਰੀ ਵਿਦਿਆਰਥੀਆ ਨੂੰ ਪੁਰਸਕਾਰ ਦੇ ਕੇ ਕੀਤਾ ਸਨਮਾਨਿਤ
ਚੰਡੀਗੜ੍ਹ, 22 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਇਕ ਪ੍ਰੋਗਰਾਮ ਕਰਵਾਇਆ, ਜਿਸ ਵਿਚ ਡੀਨ ਵਿਦਿਆਰਥੀ ਭਲਾਈ (ਮਹਿਲਾ) ਪ੍ਰੋ. ਨਮਿਤਾ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਚੰਡੀਗੜ੍ਹ, 22 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਇਕ ਪ੍ਰੋਗਰਾਮ ਕਰਵਾਇਆ, ਜਿਸ ਵਿਚ ਡੀਨ ਵਿਦਿਆਰਥੀ ਭਲਾਈ (ਮਹਿਲਾ) ਪ੍ਰੋ. ਨਮਿਤਾ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਨਾ ਸਿਰਫ਼ ਅਕਾਦਮਿਕ ਖੇਤਰ ਵਿਚ ਸਗੋਂ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿਚ ਵੀ ਉੱਤਮਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਭਾਰਤੀ ਥੀਏਟਰ ਵਿਭਾਗ ਦੀ ਚੇਅਰਪਰਸਨ ਪ੍ਰੋ. ਨਵਦੀਪ ਕੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਦੱਸ ਕੇ ਪ੍ਰੇਰਿਤ ਕੀਤਾ ਕਿ ਪੰਜਾਬ ਯੂਨੀਵਰਸਿਟੀ ਅਕਾਦਮਿਕ ਤੇ ਖੋਜ ਲਈ ਵਿਆਪਕ ਸਹੂਲਤਾਂ ਪ੍ਰਦਾਨ ਕਰਦਾ ਹੈ। ਡੀਨ ਅੰਤਰਰਾਸਟਰੀ ਵਿਦਿਆਰਥੀ ਪ੍ਰੋ. ਕੇਵਲ ਕ੍ਰਿਸ਼ਨ ਨੇ ਮਹਿਮਾਨਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ। ਡਾ. ਕ੍ਰਿਸ਼ਨ ਨੇ ਦੱਸਿਆ ਕਿ ਇਸ ਸਮੇਂ ਸਾਡੇ ਕੋਲ 77 ਵਿਦੇਸ਼ੀ ਰਾਸ਼ਟਰੀ ਵਿਦਿਆਰਥੀ ਹਨ। ਉਮੀਦ ਹੈ ਕਿ ਇਸ ਸਾਲ ਦਾਖਲਾ ਸੈਸ਼ਨ ਦੇ ਅੰਤ ਤੱਕ ਕੁੱਲ 100 ਵਿਦਿਆਰਥੀ ਹੋ ਜਾਣਗੇ। ਇਸ ਸਾਲ 28 ਵਿਦਵਾਨ ਭਾਰਤ ਸਰਕਾਰ ਤੋਂ ਪੂਰੇ ਭਾਰਤੀ ਸੱਭਿਆਚਾਰਕ ਸੰਬੰਧ ਪ੍ਰੀਸ਼ਦ (ਆਈ. ਸੀ. ਸੀ. ਆਰ.) ਨਾਲ ਸ਼ਾਮਿਲ ਹੋਏ। ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਵਿਦਿਆਰਥੀ ਨਈਮ ਰਾਜ ਤੇ ਕੋਪੋਤਾਖੀ ਨੂਪੁਰੋਮਾ ਸਿੰਚੀ ਨੂੰ ਡੀਨ ਅੰਤਰਰਾਸਟਰੀ ਵਿਦਿਆਰਥੀ ਪ੍ਰੋ. ਕੇਵਲ ਕ੍ਰਿਸ਼ਨ ਨੇ ਨਕਦੀ ਅਤੇ ਅਕਾਦਮਿਕ ਸੈਸ਼ਨ 2025-26 ਦੌਰਾਨ ਭਾਰਤੀ ਰੰਗਮੰਚ ਵਿਭਾਗ ਦੇ ਮਾਸਟਰ ਆਫ਼ ਆਰਟਸ ਪ੍ਰੋਗਰਾਮ ਵਿਚ ਕ੍ਰਮਵਾਰ ਪਹਿਲਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰੋ. ਕ੍ਰਿਸ਼ਨ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਹੈ। ਜੋ ਹਰ ਸਾਲ ਆਪਣੀਆਂ ਪ੍ਰੀਖਿਆਵਾਂ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਦੇ ਹਨ। ਇਸ ਸਾਲ ਅਮਰੀਕਾ, ਕੈਨੇਡਾ, ਫਿਜੀ, ਮਿਆਂਮਾਰ, ਤਾਜਿਕਸਤਾਨ, ਬੰਗਲਾਦੇਸ਼, ਨਿਪਾਲ, ਅੰਗੋਲਾ, ਜ਼ਿੰਬਾਬਵੇ, ਦੱਖਣੀ ਸੁਡਾਨ, ਤਨਜ਼ਾਨੀਆ, ਮਲਾਵੀ, ਭੂਟਾਨ, ਸ਼੍ਰੀਲੰਕਾ, ਨਾਈਜੀਰੀਆ, ਮਿਸਰ, ਈਰਾਨ, ਥਾਈਲੈਂਡ, ਘਾਨਾ, ਕਾਂਗੋ ਗਣਰਾਜ, ਕਜ਼ਾਕਿਸਤਾਨ, ਗੈਂਬੀਆ, ਜਿਬੂਤੀ, ਯੂਗਾਂਡਾ, ਗੁਆਨਾ ਵਰਗੇ 25 ਦੇਸ਼ਾਂ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੇ ਹਨ।