30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਹਾਕੀ ਚੰਡੀਗੜ੍ਹ ਅਤੇ ਚੰਡੀਗੜ੍ਹ ਖੇਡ ਵਿਭਾਗ ਨੇ ਸਾਂਝੇ ਤੌਰ ’ਤੇ ਸੈਕਟਰ 42 ਹਾਕੀ ਸਟੇਡੀਅਮ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ

ਚੰਡੀਗੜ੍ਹ, 29 ਅਗਸਤ (ਅਜਾਇਬ ਸਿੰਘ ਔਜਲਾ) - ਸਥਾਨਕ ਹਾਕੀ ਸਟੇਡੀਅਮ ਸੈਕਟਰ-42 ਵਿਖੇ ਹਾਕੀ ਚੰਡੀਗੜ੍ਹ ਨੇ ਰਾਸ਼ਟਰੀ ਖੇਡ ਦਿਵਸ ਨੂੰ ਸਮਰਪਿਤ ’ਤੇ ਪੁਰਸ਼ ਅਤੇ ਮਹਿਲਾ ਚੰਡੀਗੜ੍ਹ ਰਾਜ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵੱਖ-ਵੱਖ ਖੇਡਾਂ ਦੇ ਲਗਭਗ 400 ਖਿਡਾਰੀ ਆਪਣੇ ਕੋਚਾਂ ਨਾਲ ਰਾਸ਼ਟਰੀ ਖੇਡ ਦਿਵਸ ਮਨਾਉਣ ਲਈ ਮੌਜੂਦ ਸਨ।

ਅਜੀਤ ਡੈਸਕ 30-08-2026
ਚੰਡੀਗੜ੍ਹ, 29 ਅਗਸਤ (ਅਜਾਇਬ ਸਿੰਘ ਔਜਲਾ) - ਸਥਾਨਕ ਹਾਕੀ ਸਟੇਡੀਅਮ ਸੈਕਟਰ-42 ਵਿਖੇ ਹਾਕੀ ਚੰਡੀਗੜ੍ਹ ਨੇ ਰਾਸ਼ਟਰੀ ਖੇਡ ਦਿਵਸ ਨੂੰ ਸਮਰਪਿਤ ’ਤੇ ਪੁਰਸ਼ ਅਤੇ ਮਹਿਲਾ ਚੰਡੀਗੜ੍ਹ ਰਾਜ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵੱਖ-ਵੱਖ ਖੇਡਾਂ ਦੇ ਲਗਭਗ 400 ਖਿਡਾਰੀ ਆਪਣੇ ਕੋਚਾਂ ਨਾਲ ਰਾਸ਼ਟਰੀ ਖੇਡ ਦਿਵਸ ਮਨਾਉਣ ਲਈ ਮੌਜੂਦ ਸਨ। ਮਹਿਲਾਂ ਵਰਗ ਵਿਚ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਬਲ਼ੂ ਨੇ 2-0 ਨਾਲ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਰੈੱਡ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਖ਼ਿਤਾਬ ਜਿੱਤਿਆ, ਜਦਕਿ ਲੜਕਿਆਂ ਦੇ ਵਰਗ ਵਿਚ ਰਾਕ ਰਾਵਰਜ਼ ਹਾਕੀ ਕਲੱਬ ਨੇ ਮਾਰੀ ਬਾਜ਼ੀ। ਉਨ੍ਹਾਂ ਨੇ ਆਪਣੀ ਵਿਰੋਧੀ ਟੀਮ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਰੈੱਡ ਦੀ ਟੀਮ ਨੂੰ 3-2 ਗੋਲਾਂ ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ’ਤੇ ਹਾਕੀ ਚੰਡੀਗੜ੍ਹ ਦੇ ਸੀਨੀਅਰ ਅਹੁਦੇਦਾਰ ਅਤੇ ਮੈਂਬਰ ’ਚ ਕਰਨ ਗਿਲਹੋਤਰਾ ਪ੍ਰਧਾਨ, ਡਾ. ਪੁਸ਼ਵਿੰਦਰਜੀਤ ਸਿੰਘ ਸੀਨੀਅਰ ਉਪ-ਪ੍ਰਧਾਨ, ਉਪ-ਪਧਾਨ ਅਨਿਲ ਵੋਹਰਾ, ਸਿਮਰਦੀਪ ਕੌਰ ਜਨਰਲ ਸਕੱਤਰ, ਸਤਿੰਦਰ ਸ਼ਰਮਾ, ਰਾਜਿੰਦਰ ਗਾਂਧੀ, ਸਰਵੇਸ਼ ਸ਼ਰਮਾ, ਅਜੈ ਸਿੰਘ, ਐਸ.ਕੇ. ਗੋਸਵਾਮੀ, ਐਡਵੋਕੇਟ ਕਰਨਦੀਪ ਸਿੰਘ ਚੀਮਾ, ਗੁਰਮਿੰਦਰ ਸਿੰਘ ਅਤੇ ਹੋਰ ਵੀ ਨਾਮੀ ਖਿਡਾਰੀ ਵੀ ਮੌਜੂਦ ਰਹੇ। ਡਾ. ਮਹਿੰਦਰ ਸਿੰਘ, ਸੰਯੁਕਤ ਨਿਰਦੇਸ਼ਕ ਖੇਡ ੍ਰਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਡਾ. ਅਤੁਲ ਡਕਾਨੇ ਡੈਨਿਕਸ, ਐਡੀਸ਼ਨਲ, ਨਿਰਦੇਸ਼ਕ ਖੇਡਾਂ ਅਤੇ ਨਿਰਦੇਸ਼ਕ, ਆਯੂਸ਼ ਆਦਿ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਸ਼ਖ਼ਸੀਅਤਾਂ ਵਲੋਂ ਜੇਤੂਆਂ, ਉਪ ਜੇਤੂਆਂ ਟੀਮਾਂ ਨੂੰ ਟਰਾਫ਼ੀਆਂ, ਮੈਡਲ ਅਤੇ ਇਨਾਮ ਪ੍ਰਦਾਨ ਕੀਤੇ ਗਏ।
ਪਿਛਲੀ ਖ਼ਬਰ ਕੂੜੇ ਤੋਂ 50 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਵੇਗੀ, ਚਾਰ ਏਕੀਕ੍ਰਿਤ ਕੂੜੇ ਤੋਂ ਊਰਜਾ ਪਲਾਂਟਾਂ ਲਈ ਸਮਝੌਤਿਆਂ ’ਤੇ ਦਸਤਖ਼... ਅਗਲੀ ਖ਼ਬਰ ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਪੰਜਾਬ ਯੂਨੀਵਰਸਿਟੀ ’ਚ ਕੱਢੀ ਵਿਸ਼ਾਲ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।