ਧਰਮਗੜ੍ਹ ’ ਚ ਖੜ੍ਹੇ ਦੋ ਟਰੱਕਾਂ ਦੇ 10 ਟਾਇਰ ਰਿੰਮਾਂ ਸਮੇਤ ਚੋਰੀ
ਲਾਲੜੂ, 17 ਸਤੰਬਰ (ਰਾਜਬੀਰ ਸਿੰਘ)- ਲਾਲੜੂ ਥਾਣੇ ਅਧੀਨ ਪੈਂਦੇ ਪਿੰਡ ਧਰਮਗੜ੍ਹ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸੰਪਰਕ ਸੜਕ ’ਤੇ ਖੜ੍ਹੇ ਦੋ ਟਰਾਲਿਆਂ ਦੇ 10 ਟਾਇਰ ਰਿੰਮਾਂ ਸਮੇਤ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰਾਲਾ ਮਾਲਕਾਂ ਵਲੋਂ ਇਸ ਸੰਬੰਧੀ ਥਾਣਾ ਲਾਲੜੂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਅਜੀਤ ਡੈਸਕ
18-09-2026