ਪੀ . ਯੂ . ਸੈਨੇਟ ਚੋਣਾਂ : 15 ਸੀਟਾਂ ਲਈ 51 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਬਕਸਿਆਂ ’ ਚ ਬੰਦ
271 ਬੂਥਾਂ ’ ਤੇ ਵੋਟਿੰਗ , 6.25 ਲੱਖ ਵੋਟਰ ਕਰਨਗੇ ਫ਼ੈਸਲਾ
ਚੰਡੀਗੜ੍ਹ, 20 ਸਤੰਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਲਗਭਗ ਦੋ ਸਾਲ ਬਾਅਦ ਹੋ ਰਹੀਆਂ ਚੋਣਾਂ ਤਹਿਤ ਰਜਿਸਟਰਡ ਗ੍ਰੈਜੂਏਟ ਹਲਕੇ ਦੀਆਂ 15 ਸੀਟਾਂ ਲਈ ਅੱਜ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ। ਇਸ ਚੋਣ ਵਿਚ 51 ਉਮੀਦਵਾਰ ਮੈਦਾਨ ਵਿਚ ਹਨ, ਜਦਕਿ 6,25,784 ਰਜਿਸਟਰਡ ਗ੍ਰੈਜੂਏਟ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਚੰਡੀਗੜ੍ਹ, 20 ਸਤੰਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਲਗਭਗ ਦੋ ਸਾਲ ਬਾਅਦ ਹੋ ਰਹੀਆਂ ਚੋਣਾਂ ਤਹਿਤ ਰਜਿਸਟਰਡ ਗ੍ਰੈਜੂਏਟ ਹਲਕੇ ਦੀਆਂ 15 ਸੀਟਾਂ ਲਈ ਅੱਜ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ। ਇਸ ਚੋਣ ਵਿਚ 51 ਉਮੀਦਵਾਰ ਮੈਦਾਨ ਵਿਚ ਹਨ, ਜਦਕਿ 6,25,784 ਰਜਿਸਟਰਡ ਗ੍ਰੈਜੂਏਟ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਿੰਗ ਨੂੰ ਲੈ ਕੇ ਸਵੇਰ ਤੋਂ ਹੀ ਪੰਜਾਬ ਯੂਨੀਵਰਸਿਟੀ ਸਮੇਤ ਚੰਡੀਗੜ੍ਹ ਦੇ ਵੱਖ-ਵੱਖ ਕੇਂਦਰਾਂ ’ਤੇ ਵੋਟਰਾਂ ਦੀ ਆਮਦ ਦੇਖਣ ਨੂੰ ਮਿਲੀ। ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਦਿੱਲੀ ਅਤੇ ਜੰਮੂ-ਕਸ਼ਮੀਰ ਵਿਚ ਕੁੱਲ 27 1 ਪੋਲਿੰਗ ਬੂਥ ਬਣਾਏ ਗਏ ਸਨ। ਚੋਣ ਪ੍ਰਕਿਰਿਆ ਲਈ 1500 ਤੋਂ ਵੱਧ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ। ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਸਮੇਤ 11 ਕਾਲਜ਼ਾਂ ਅਤੇ ਦਰਜਨ ਤੋਂ ਵੱਧ ਸਕੂਲਾਂ ਵਿਚ ਪੋਲਿੰਗ ਕੇਂਦਰ ਬਣਾਏ ਗਏ। ਰਜਿਸਟਰਡ ਗ੍ਰੈਜੂਏਟ ਹਲਕੇ ਦੀਆਂ 15 ਸੀਟਾਂ ਵਿਚੋਂ ਪੰਜਾਬ ਲਈ 2 ਸੀਟਾਂ ਰਾਖਵੀਆਂ ਹਨ , ਜਦਕਿ ਇਕ ਸੀਟ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਰਾਖਵੀਂ ਹੈ। ਬਾਕੀ 12 ਸੀਟਾਂ ਖੁੱਲ੍ਹੀ ਸ਼੍ਰੇਣੀ ਅਧੀਨ ਹਨ। ਅਧਿਆਪਕ ਹਲਕੇ ਦੇ 4 ਉਮੀਦਵਾਰ ਪਹਿਲਾਂ ਹੀ ਜੇਤੂ ਪੀ.ਯੂ. ਸੈਨੇਟ ਚੋਣਾਂ ਦੇ ਟੀਚਿੰਗ ਫ਼ੈਕਲਟੀ ਹਲਕੇ ਦੀਆਂ ਦੋ ਸ਼੍ਰੇਣੀਆਂ ਦੇ ਨਤੀਜੇ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ। ਯੂਨੀਵਰਸਿਟੀ ਦੇ ਟੀਚਿੰਗ ਵਿਭਾਗਾਂ ਦੇ ਪ੍ਰੋਫ਼ੈਸਰਾਂ ਦੀ ਸ਼੍ਰੇਣੀ ਵਿਚੋਂ ਅਮਰਜੀਤ ਸਿੰਘ ਨੌਰਾ ਅਤੇ ਜਤਿੰਦਰ ਗਰੋਵਰ ਨੇ ਜਿੱਤ ਹਾਸਲ ਕੀਤੀ ਸੀ। ਸਾਇੰਸ ਵਿਭਾਗ ਦੇ ਅਮਰਜੀਤ ਸਿੰਘ ਨੌਰਾ ਨੂੰ 92 ਵੋਟਾਂ, ਜਦਕਿ ਆਰਟਸ ਵਿਭਾਗ ਦੇ ਜਤਿੰਦਰ ਗਰੋਵਰ ਨੂੰ 93 ਵੋਟਾਂ ਮਿਲੀਆਂ।ਐਸੋਸੀਏਟ ਪ੍ਰੋਫ਼ੈਸਰਾਂ ਅਤੇ ਅਸਿਸਟੈਂਟ ਪ੍ਰੋਫੈਸਰਾਂ ਦੀ ਸ਼੍ਰੇਣੀ ਵਿਚ ਸਾਇੰਸ ਵਿਭਾਗ ਦੇ ਹਰਭਿੰਦਰ ਸਿੰਘ ਨੇ 41 ਅਤੇ ਆਰਟਸ ਵਿਭਾਗ ਦੇ ਕੁਲਵਿੰਦਰ ਸਿੰਘ ਨੇ 108 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਦੋਵਾਂ ਸ਼੍ਰੇਣੀਆਂ ਵਿਚ ਕੁੱਲ 7 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ 4 ਜੇਤੂ ਰਹੇ। 23 ਸਤੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ ਰਜਿਸਟਰਡ ਗ੍ਰੈਜੂਏਟ ਹਲਕੇ ਲਈ ਪੈਣ ਵਾਲੀਆਂ ਵੋਟਾਂ ਦੀ ਪੜਤਾਲ ਅਤੇ ਗਿਣਤੀ 23 ਸਤੰਬਰ ਨੂੰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਐਫ਼ੀਲੀਏਟਿਡ ਆਰਟਸ ਕਾਲਜਾਂ ਦੇ ਮੁਖੀਆਂ ਅਤੇ ਐਫੀਲੀਏਟਿਡ ਆਰਟਸ ਕਾਲਜਾਂ ਦੀ ਫੈਕਲਟੀ ਨਾਲ ਸੰਬੰਧਿਤ ਹਲਕਿਆਂ ਲਈ ਵੀ ਅੱਜ ਵੋਟਿੰਗ ਹੋਈ। ਸੈਨੇਟ ਦੀ ਬਾਕੀ ਚੋਣ ਪ੍ਰਕਿਰਿਆ 4 ਅਕਤੂਬਰ ਤੱਕ ਪੂਰੀ ਹੋਣੀ ਹੈ। ਤਕਨੀਕੀ ਅਤੇ ਪ੍ਰੋਫੈਸ਼ਨਲ ਕਾਲਜਾਂ ਦੇ ਹਲਕੇ ਤੋਂ 6 ਪ੍ਰਤੀਨਿਧ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ। ਸੈਨੇਟ-ਸਿੰਡੀਕੇਟ ਦੀ ਬਣਤਰ ਨੂੰ ਲੈ ਕੇ ਰਹੀ ਚਰਚਾ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਕਾਫ਼ੀ ਚਰਚਾ ਅਤੇ ਵਿਰੋਧ ਵੀ ਰਿਹਾ। ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਸੈਨੇਟ ਅਤੇ ਸਿੰਡੀਕੇਟ ਦੀ ਬਣਤਰ ਵਿਚ ਤਬਦੀਲੀ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨਾਂ ਨੂੰ ਲੈ ਕੇ ਵਿਦਿਆਰਥੀਆਂ, ਅਧਿਆਪਕਾਂ, ਸਾਬਕਾ ਵਾਈਸ ਚਾਂਸਲਰਾਂ ਅਤੇ ਹੋਰ ਧਿਰਾਂ ਵਲੋਂ ਸੁਝਾਅ ਤੇ ਇਤਰਾਜ਼ ਪੇਸ਼ ਕੀਤੇ ਗਏ ਸਨ। ਇਸ ਤੋਂ ਬਾਅਦ ਮੰਤਰਾਲੇ ਵਲੋਂ ਸੈਨੇਟ ਅਤੇ ਸਿੰਡੀਕੇਟ ਦੀ ਨਵੀਂ ਬਣਤਰ ਸਬੰਧੀ ਹੁਕਮ ਵਾਪਸ ਲੈ ਲਏ ਗਏ ਸਨ ਅਤੇ ਮੌਜੂਦਾ ਬਣਤਰ ਅਨੁਸਾਰ ਚੋਣ ਪ੍ਰਕਿਰਿਆ ਅੱਗੇ ਵਧੀ। 91 ਮੈਂਬਰੀ ਸੈਨੇਟ ਦਾ ਕਾਰਜਕਾਲ 2024 ’ਚ ਹੋਇਆ ਸੀ ਸਮਾਪਤ ਪੰਜਾਬ ਯੂਨੀਵਰਸਿਟੀ ਸੈਨੇਟ ਯੂਨੀਵਰਸਿਟੀ ਦੀ ਪ੍ਰਮੁੱਖ ਪ੍ਰਬੰਧਕੀ ਸੰਸਥਾ ਹੈ, ਜਿਸ ’ਚ ਚੁਣੇ ਹੋਏ ਅਤੇ ਅਹੁਦੇ ਕਾਰਨ ਮੈਂਬਰ ਸ਼ਾਮਲ ਹੁੰਦੇ ਹਨ। ਇਹ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਨੀਤੀਗਤ ਮਾਮਲਿਆਂ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਪਿਛਲੀ 91 ਮੈਂਬਰੀ ਸੈਨੇਟ ਦਾ ਚਾਰ ਸਾਲਾ ਕਾਰਜਕਾਲ 31 ਅਕਤੂਬਰ 2024 ਨੂੰ ਸਮਾਪਤ ਹੋ ਗਿਆ ਸੀ। ਹੁਣ ਪੜਾਅਵਾਰ ਢੰਗ ਨਾਲ ਹੋ ਰਹੀਆਂ ਚੋਣਾਂ ਰਾਹੀਂ ਨਵੀਂ ਸੈਨੇਟ ਦੇ ਗਠਨ ਦੀ ਪ੍ਰਕਿਰਿਆ ਅੱਗੇ ਵਧ ਰਹੀ ਹੈ।