22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਹਰਸਿਮਰਤ ਕੌਰ ਬਾਦਲ ਦੀ ਮੁਹਾਲੀ ਫੇਰੀ ਨੂੰ ਲੈ ਕੇ ਹਰਜਿੰਦਰ ਕੌਰ ਸੋਹਾਣਾ ਵਲੋਂ ਪਿੰਡ ਮਨੌਲੀ ਵਿਖੇ ਮੀਟਿੰਗ ਪ੍ਰੋਗਰਾਮ ਦੀਆਂ ਤਿਆਰੀਆਂ ਸੰਬੰਧੀ ਕੀਤਾ ਵਿਚਾਰ-ਵਟਾਂਦਰਾ

ਚੰਡੀਗੜ੍ਹ, 21 ਸਤੰਬਰ (ਸੁਖਵਿੰਦਰ ਸਿੰਘ ਸ਼ਾਨ) - ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਲੋਕਾਂ ਲਈ ਫ਼ਰੀ ਪਾਰਕਿੰਗ ਦੇ ਆਪਣੇ ਪਹਿਲਾਂ ਪਾਸ ਕੀਤੇ ਪ੍ਰਸਤਾਵ ਨੂੰ ਲਾਗੂ ਕਰਵਾਉਣ ਲਈ ਇਕ ਵਾਰ ਫਿਰ ਨਗਰ ਨਿਗਮ ਹਾਊਸ ਵਿਚ ਆਵਾਜ਼ ਉਠਾਏਗੀ। ਸੋਮਵਾਰ ਨੂੰ ਹੋਈ ਆਪ ਦੀ ਪ੍ਰੀ-ਹਾਊਸ ਮੀਟਿੰਗ ਵਿਚ ਇਸ ਮੁੱਦੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਤੈਅ ਕੀਤਾ ਗਿਆ ਕਿ 22 ਸਤੰਬਰ ਨੂੰ ਹੋਣ ਵਾਲੀ ਜਨਰਲ ਹਾਊਸ ਮੀਟਿੰਗ ਵਿਚ ਫ਼੍ਰੀ ਪਾਰਕਿੰਗ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ।

ਅਜੀਤ ਡੈਸਕ 22-09-2026
ਚੰਡੀਗੜ੍ਹ, 21 ਸਤੰਬਰ (ਸੁਖਵਿੰਦਰ ਸਿੰਘ ਸ਼ਾਨ) - ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਲੋਕਾਂ ਲਈ ਫ਼ਰੀ ਪਾਰਕਿੰਗ ਦੇ ਆਪਣੇ ਪਹਿਲਾਂ ਪਾਸ ਕੀਤੇ ਪ੍ਰਸਤਾਵ ਨੂੰ ਲਾਗੂ ਕਰਵਾਉਣ ਲਈ ਇਕ ਵਾਰ ਫਿਰ ਨਗਰ ਨਿਗਮ ਹਾਊਸ ਵਿਚ ਆਵਾਜ਼ ਉਠਾਏਗੀ। ਸੋਮਵਾਰ ਨੂੰ ਹੋਈ ਆਪ ਦੀ ਪ੍ਰੀ-ਹਾਊਸ ਮੀਟਿੰਗ ਵਿਚ ਇਸ ਮੁੱਦੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਤੈਅ ਕੀਤਾ ਗਿਆ ਕਿ 22 ਸਤੰਬਰ ਨੂੰ ਹੋਣ ਵਾਲੀ ਜਨਰਲ ਹਾਊਸ ਮੀਟਿੰਗ ਵਿਚ ਫ਼੍ਰੀ ਪਾਰਕਿੰਗ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ‘ਆਪ’ ਮੇਅਰ ਕੁਲਦੀਪ ਕੁਮਾਰ ਧਲੋਰ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਮਾਰਕੀਟ ਪਾਰਕਿੰਗ ਸਥਾਨਾਂ ’ਤੇ ਸਾਰੇ ਵਾਹਨਾਂ ਲਈ ਪਾਰਕਿੰਗ ਫੀਸ ਮੁਆਫ਼ ਕਰਨ ਦਾ ਪ੍ਰਸਤਾਵ ਨਗਰ ਨਿਗਮ ਹਾਊਸ ਵਿਚ ਪਾਸ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿਚ ਯੂ.ਟੀ ਪ੍ਰਸ਼ਾਸਨ ਵਲੋਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਹੁਣ ‘ਆਪ’ ਪਾਰਟੀ ਇਸ ਪਹਿਲਾਂ ਪਾਸ ਕੀਤੇ ਪ੍ਰਸਤਾਵ ਨੂੰ ਲਾਗੂ ਕਰਵਾਉਣ ਦੀ ਮੰਗ ਮੁੜ ਹਾਊਸ ਦੇ ਸਾਹਮਣੇ ਰੱਖੇਗੀ, ਤਾਂ ਜੋ ਚੰਡੀਗੜ੍ਹ ਦੇ ਲੋਕਾਂ ਨੂੰ ਪਾਰਕਿੰਗ ਫੀਸ ਤੋਂ ਰਾਹਤ ਮਿਲ ਸਕੇ। ਇਹ ਮੁੱਦਾ ਅਜਿਹੇ ਸਮੇਂ ਮੁੜ ਸਾਹਮਣੇ ਆਇਆ ਹੈ ਜਦੋਂ 22 ਸਤੰਬਰ ਦੀ ਜਨਰਲ ਹਾਊਸ ਮੀਟਿੰਗ ਵਿਚ ਸੈਕਟਰ 17 ਦੀਆਂ 20 ਪੇਡ ਪਾਰਕਿੰਗ ਸਾਈਟਾਂ ਲਈ ਰਿਵਾਈਜ਼ਡ ਪਾਰਕਿੰਗ ਫ਼ੀਸ ਸਟਰਕਚਰ ਦਾ ਪ੍ਰਸਤਾਵ ਵੀ ਰੱਖਿਆ ਜਾਣਾ ਹੈ। ਪ੍ਰਸਤਾਵ ਅਨੁਸਾਰ ਦੋ ਪਹੀਆ ਵਾਹਨਾਂ ਲਈ ਰੁ 10 ਅਤੇ ਕਾਰਾਂ ਤੇ ਤਿੰਨ-ਪਹੀਆ ਵਾਹਨਾਂ ਲਈ ਰੁ 20 ਤੱਕ ਫ਼ੀਸ ਪ੍ਰਸਤਾਵਿਤ ਕੀਤੀ ਗਈ ਹੈ। ਸੋਮਵਾਰ ਨੂੰ ਹੋਈ ਪ੍ਰੀ-ਹਾਊਸ ਮੀਟਿੰਗ ਵਿਚ ‘ਆਪ’ ਚੰਡੀਗੜ੍ਹ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰੇਮ ਗਰਗ, ਵਿਰੋਧੀ ਧਿਰ ਦੇ ਆਗੂ ਹਰਦੀਪ ਸਿੰਘ ਬੁਟੇਰਲਾ, ਸਾਬਕਾ ਮੇਅਰ ਕੁਲਦੀਪ ਕੁਮਾਰ ਧਲੋਰ, ਮੁੱਖ ਬੁਲਾਰੇ ਯੋਗੇਸ਼ ਢੀਂਗਰਾ, ਜਸਬੀਰ ਸਿੰਘ ਲੱਡੀ, ਜਸਵਿੰਦਰ ਕੌਰ, ਰੂਰਲ ਵਿੰਗ ਦੇ ਪ੍ਰਧਾਨ ਜਗਪਾਲ ਜੱਗਾ ਅਤੇ ਆਬਜ਼ਰਵਰ ਵਿਨੀਤ ਵਰਮਾ ਮੌਜੂਦ ਰਹੇ। ਮੀਟਿੰਗ ਦੌਰਾਨ ਆਉਣ ਵਾਲੀ ਜਨਰਲ ਹਾਊਸ ਮੀਟਿੰਗ ਵਿਚ ਉਠਾਏ ਜਾਣ ਵਾਲੇ ਵੱਖ-ਵੱਖ ਜਨਤਕ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ।
ਪਿਛਲੀ ਖ਼ਬਰ ਤਿਜਾਰਾ ’ਚ ਵੋਟਿੰਗ ਤੋਂ ਪਹਿਲਾਂ ਕਾਂਗਰਸੀ ਸਮਰਥਕ ਕੌਂਸਲਰਾਂ ਨੂੰ ਹਿਰਾਸਤ ’ਚ ਲੈਣ ਦਾ ਦੋਸ਼, ਪਿੰਜੌਰ ਥਾਣੇ ਦੇ ਬਾਹਰ ਕਾ... ਅਗਲੀ ਖ਼ਬਰ ਨਸ਼ਿਆਂ ਦੇ ਨੈੱਟਵਰਕ ’ਤੇ ਚਰਚਾ ਲਈ ਅਮਿਤ ਸ਼ਾਹ ਅੱਜ ਕਰਨਗੇ ਏ.ਐੱਨ.ਟੀ.ਐੱਫ. ਸੰਮੇਲਨ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।