22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਵਕੀਲਾਂ ਦੀਆਂ ਸਮੱਸਿਆਵਾਂ ਅਤੇ ਭਲਾਈ ਸੰਬੰਧੀ ਮੁੱਦਿਆਂ ’ਤੇ ਹੋਈ ਪਹਿਲੀ ਵਿਚਾਰ-ਚਰਚਾ

ਐੱਸ. ਏ.

ਵਕੀਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੀ ਪਹਿਲਾ ਮੁੱਖ ਮੁੱਦਾ - ਪ੍ਰਧਾਨ ਏ.ਐੱਸ ਗੁਜਰਾਲ 22-09-2026
ਐੱਸ. ਏ. ਐੱਸ. ਨਗਰ, 21 ਸਤੰਬਰ (ਕਪਿਲ ਵਧਵਾ)-ਪਿੰਡ ਸਨੇਟਾ ਸਥਿਤ ਗਰੈਂਡ ਰੁਤਬਾ ਪੈਲੇਸ ‘ਚ ਵਿਆਹ ਸਮਾਗਮ ਦੌਰਾਨ ਇਕ ਔਰਤ ਦਾ ਸੋਨੇ ਦੇ ਗਹਿਣਿਆਂ ਤੇ ਨਕਦੀ ਨਾਲ ਭਰਿਆ ਬੈਗ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧ ‘ਚ ਥਾਣਾ ਸੋਹਾਣਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 305 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਗਾਜ਼ੀਆਬਾਦ ਦੀ ਰਹਿਣ ਵਾਲੀ ਵਾਲੀ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਸਮਾਗਮ 13 ਸਤੰਬਰ ਦੀ ਰਾਤ ਨੂੰ ਗਰੈਂਡ ਰੁਤਬਾ ਪੈਲੇਸ ਸਨੇਟਾ ਵਿਖੇ ਹੋਇਆ ਸੀ। 14 ਸਤੰਬਰ ਨੂੰ ਕਰੀਬ 1.40 ਵਜੇ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੈਲੇਸ ਵਿਖੇ ਮੌਜੂਦ ਸੀ। ਇਸੇ ਦੌਰਾਨ ਦੋ ਵੇਟਰ ਉਸ ਕੋਲ ਆਏ ਅਤੇ ਮਿਸ਼ਰੀ/ਸੌਂਫ ਖਾਣ ਲਈ ਅੱਗੇ ਕਰਦੇ ਹੋਏ ਟਿੱਪ ਮੰਗਣ ਲੱਗੇ। ਸ਼ਿਕਾਇਤਕਰਤਾ ਅਨੁਸਾਰ ਉਸ ਸਮੇਂ ਉਸ ਨੇ ਆਪਣਾ ਬੈਗ ਕੁਰਸੀ ਕੋਲ ਜ਼ਮੀਨ ‘ਤੇ ਰੱਖ ਦਿੱਤਾ ਅਤੇ ਵੇਟਰਾਂ ਵਲੋਂ ਦਿੱਤੀ ਮਿਸ਼ਰੀ ਖਾਣ ਲੱਗ ਪਈ। ਕੁਝ ਸਮੇਂ ਬਾਅਦ ਜਦੋਂ ਉਹ ਬੈਗ ‘ਚੋਂ ਪੈਸੇ ਕੱਢ ਕੇ ਟਿੱਪ ਦੇਣ ਲੱਗੀ ਤਾਂ ਬੈਗ ਗਾਇਬ ਸੀ। ਪਰਿਵਾਰਕ ਮੈਂਬਰਾਂ ਸਮੇਤ ਬੈਗ ਦੀ ਭਾਲ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਪੈਲੇਸ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਇਕ ਨੌਜਵਾਨ ਬੈਗ ਚੁੱਕ ਕੇ ਪੈਲੇਸ ਤੋਂ ਬਾਹਰ ਜਾਂਦਾ ਦਿਖਾਈ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਨੌਜਵਾਨ ਘਟਨਾ ਤੋਂ ਪਹਿਲਾਂ ਕਰੀਬ 15-20 ਮਿੰਟ ਤੋਂ ਉਸ ਦਾ ਪਿੱਛਾ ਕਰ ਰਿਹਾ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਬੈਗ ‘ਚ ਕਰੀਬ 2.5 ਤੋਲੇ ਸੋਨੇ ਦਾ ਇਕ ਸੈੱਟ, ਇਕ ਤੋਲੇ ਦੀ ਸੋਨੇ ਦੀ ਨੱਥ, ਇਕ ਤੋਲੇ ਦੀ ਸੋਨੇ ਦੀ ਅੰਗੂਠੀ, 1.30 ਲੱਖ ਰੁ. ਦੀ ਨਕਦੀ ਅਤੇ ਰਿਸ਼ਤੇਦਾਰਾਂ ਵਲੋਂ ਦਿੱਤਾ ਗਿਆ ਸ਼ਗਨ ਮੌਜੂਦ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਸੀ. ਸੀ. ਟੀ. ਵੀ. ਫ ੁਟੇਜ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ ਅਗਲੀ ਖ਼ਬਰ ਤਿਜਾਰਾ ’ਚ ਵੋਟਿੰਗ ਤੋਂ ਪਹਿਲਾਂ ਕਾਂਗਰਸੀ ਸਮਰਥਕ ਕੌਂਸਲਰਾਂ ਨੂੰ ਹਿਰਾਸਤ ’ਚ ਲੈਣ ਦਾ ਦੋਸ਼, ਪਿੰਜੌਰ ਥਾਣੇ ਦੇ ਬਾਹਰ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।