23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਡੇਰਾਬੱਸੀ ਦੇ ਮੇਨ ਬਾਜ਼ਾਰ ਦੀ ਐਂਟਰੀ ’ ਤੇ ਗੰਦਗੀ ਦੇ ਲੱਗੇ ਢੇਰ ਕਾਰਨ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ ਨਗਰ ਕੌਂਸਲ ਤੋਂ ਤੁਰੰਤ ਸਫ਼ਾਈ ਦੀ ਕੀਤੀ ਮੰਗ

ਡੇਰਾਬੱਸੀ, 22 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਮੁੱਖ ਮਾਰਗ ‘ਤੇ ਸਥਿਤ ਮੇਨ ਬਾਜ਼ਾਰ ਦੇ ਪ੍ਰਵੇਸ਼ ਦੁਆਰ ‘ਤੇ ਪਿਛਲੇ 6 ਦਿਨਾਂ ਤੋਂ ਕੂੜੇ ਦਾ ਢੇਰ ਲੱਗਾ ਹੋਣ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਬਾਜ਼ਾਰ ਦੇ ਇਸ ਪ੍ਰਵੇਸ਼ ਦੁਆਰ ਰਾਹੀਂ ਦਿਨ ਭਰ ਵੱਡੀ ਗਿਣਤੀ ‘ਚ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਪਰ ਇਥੇ ਫੈਲੀ ਗੰਦਗੀ ਕਾਰਨ ਲੋਕਾਂ ਨੂੰ ਲੰਘਣ ‘ਚ ਦਿੱਕਤ ਆ ਰਹੀ ਹੈ।

ਡੇਰਾਬੱਸੀ ਦੇ ਮੇਨ ਬਾਜ਼ਾਰ ਦੀ ਐਂਟਰੀ ’ਤੇ ਲੱਗਿਆ ਕੂੜੇ ਦਾ ਢੇਰ। ਤਸਵੀਰ : ਗੁਰਮੀਤ ਸਿੰਘ 23-09-2026
ਡੇਰਾਬੱਸੀ, 22 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਮੁੱਖ ਮਾਰਗ ‘ਤੇ ਸਥਿਤ ਮੇਨ ਬਾਜ਼ਾਰ ਦੇ ਪ੍ਰਵੇਸ਼ ਦੁਆਰ ‘ਤੇ ਪਿਛਲੇ 6 ਦਿਨਾਂ ਤੋਂ ਕੂੜੇ ਦਾ ਢੇਰ ਲੱਗਾ ਹੋਣ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਬਾਜ਼ਾਰ ਦੇ ਇਸ ਪ੍ਰਵੇਸ਼ ਦੁਆਰ ਰਾਹੀਂ ਦਿਨ ਭਰ ਵੱਡੀ ਗਿਣਤੀ ‘ਚ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਪਰ ਇਥੇ ਫੈਲੀ ਗੰਦਗੀ ਕਾਰਨ ਲੋਕਾਂ ਨੂੰ ਲੰਘਣ ‘ਚ ਦਿੱਕਤ ਆ ਰਹੀ ਹੈ। ਕੂੜੇ ਤੋਂ ਬਚਣ ਲਈ ਕਈ ਰਾਹਗੀਰਾਂ ਨੂੰ ਸੜਕ ਵੱਲ ਹੋ ਕੇ ਲੰਘਣਾ ਪੈਂਦਾ ਹੈ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਦੇ ਚਲਦਿਆਂ ਹਰ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਗਰਮੀ ਅਤੇ ਨਮੀ ਵਾਲੇ ਮੌਸਮ ‘ਚ ਕੂੜਾ ਜ਼ਿਆਦਾ ਸਮਾਂ ਪਿਆ ਰਹਿਣ ਕਾਰਨ ਬਦਬੂ ਦੇ ਨਾਲ-ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਨਗਰ ਕੌਂਸਲ ਵਲੋਂ ‘ਕਲੀਨ ਪੰਜਾਬ’ ਮੁਹਿੰਮ ਤਹਿਤ ਸਫ਼ਾਈ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਬਾਜ਼ਾਰ ਦੇ ਮੁੱਖ ਦਾਖ਼ਲੇ ‘ਤੇ ਗੰਦਗੀ ਦਾ ਢੇਰ ਲੱਗਿਆ ਹੋਇਆ ਹੈ। ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੂੜੇ ਦੇ ਢੇਰ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਬਾਜ਼ਾਰ ‘ਚ ਨਿਯਮਿਤ ਸਫ਼ਾਈ ਯਕੀਨੀ ਬਣਾਈ ਜਾਵੇ।
ਪਿਛਲੀ ਖ਼ਬਰ ਸਾਬਕਾ ਜ਼ਿਲ੍ਹਾ ਪ੍ਰਧਾਨ ਜੀਤੀ ਪਡਿਆਲਾ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਚਾਰ ਸਾਲਾਂ ਦੀ ਜੱਦੋ - ਜਹਿਦ ਮਗਰੋਂ ਬੁੜੈਲ ਦੇ ਕੂੜੇ ਤੋਂ ਸੈਕਟਰ -45 ਨੂੰ ਰਾਹਤ - ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨਿਗਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।