25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਗਵਾਨਪੁਰ ਇੰਡਸਟਰੀਅਲ ਏਰੀਆ ਦੀ ਸੜਕ ਬਣੀ ਹਾਦਸਿਆਂ ਦੀ ਰਾਹ ਖਰਾਬ ਸੜਕ ਦੇ ਚੱਲਦਿਆਂ ਦੋ ਗੱਡੀਆਂ ਦੇ ਆਪਸ ਵਿਚ ਟਕਰਾਉਣ ਕਰਕੇ ਲੱਗਿਆ ਲੰਮਾ ਜਾਮ

ਡੇਰਾਬੱਸੀ, 24 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਅਹਿਮ ਉਦਯੋਗਿਕ ਕੇਂਦਰ ਭਗਵਾਨਪੁਰ ਇੰਡਸਟਰੀਅਲ ਏਰੀਆ ਵਿਚ ਵਿਕਾਸ ਦੀ ਤਸਵੀਰ ਮੁੱਖ ਸੜਕ ’ਤੇ ਪਏ ਡੂੰਘੇ ਖੱਡਿਆਂ ਹੇਠ ਦੱਬੀ ਨਜ਼ਰ ਆ ਰਹੀ ਹੈ। ਕਰੀਬ 125 ਤੋਂ 150 ਛੋਟੀਆਂ-ਵੱਡੀਆਂ ਉਦਯੋਗਿਕ ਇਕਾਈਆਂ ਨੂੰ ਜੋੜਨ ਵਾਲੀ ਲਗਭਗ ਇਕ ਕਿੱਲੋਮੀਟਰ ਲੰਬੀ ਮੁੱਖ ਸੜਕ ਇਸ ਕਦਰ ਖਸਤਾ ਹਾਲ ਹੋ ਚੁੱਕੀ ਹੈ ਕਿ ਇਥੋਂ ਲੰਘਣਾ ਵਾਹਨ ਚਾਲਕਾਂ ਲਈ ਰੋਜ਼ਾਨਾ ਜੋਖ਼ਮ ਮੁੱਲ ਲੈਣ ਦੇ ਬਰਾਬਰ ਬਣ ਗਿਆ ਹੈ।

ਅਜੀਤ ਡੈਸਕ 25-09-2026
ਡੇਰਾਬੱਸੀ, 24 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਅਹਿਮ ਉਦਯੋਗਿਕ ਕੇਂਦਰ ਭਗਵਾਨਪੁਰ ਇੰਡਸਟਰੀਅਲ ਏਰੀਆ ਵਿਚ ਵਿਕਾਸ ਦੀ ਤਸਵੀਰ ਮੁੱਖ ਸੜਕ ’ਤੇ ਪਏ ਡੂੰਘੇ ਖੱਡਿਆਂ ਹੇਠ ਦੱਬੀ ਨਜ਼ਰ ਆ ਰਹੀ ਹੈ। ਕਰੀਬ 125 ਤੋਂ 150 ਛੋਟੀਆਂ-ਵੱਡੀਆਂ ਉਦਯੋਗਿਕ ਇਕਾਈਆਂ ਨੂੰ ਜੋੜਨ ਵਾਲੀ ਲਗਭਗ ਇਕ ਕਿੱਲੋਮੀਟਰ ਲੰਬੀ ਮੁੱਖ ਸੜਕ ਇਸ ਕਦਰ ਖਸਤਾ ਹਾਲ ਹੋ ਚੁੱਕੀ ਹੈ ਕਿ ਇਥੋਂ ਲੰਘਣਾ ਵਾਹਨ ਚਾਲਕਾਂ ਲਈ ਰੋਜ਼ਾਨਾ ਜੋਖ਼ਮ ਮੁੱਲ ਲੈਣ ਦੇ ਬਰਾਬਰ ਬਣ ਗਿਆ ਹੈ। ਥਾਂ-ਥਾਂ ਪਏ ਡੂੰਘੇ ਖੱਡਿਆਂ ਵਿਚ ਪਾਣੀ ਤੇ ਗਾਰਾ ਭਰਿਆ ਹੋਣ ਕਾਰਨ ਹਾਦਸਿਆਂ ਦੇ ਨਾਲ-ਨਾਲ ਟ੍ਰੈਫ਼ਿਕ ਜਾਮ ਵੀ ਆਮ ਗੱਲ ਬਣ ਗਈ ਹੈ। ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੀ ਸ਼ਾਮ ਕਰੀਬ ਪੌਣੇ ਛੇ ਵਜੇ ਖਸਤਾ ਹਾਲ ਸੜਕ ’ਤੇ ਦੋ ਕਾਰਾਂ ਆਪਸ ਵਿਚ ਟਕਰਾ ਗਈਆਂ। ਇਸ ਤੋਂ ਬਾਅਦ ਸੜਕ ’ਤੇ ਲੰਮਾ ਜਾਮ ਲੱਗ ਗਿਆ ਅਤੇ ਵਾਹਨ ਚਾਲਕਾਂ ਵਿਚਕਾਰ ਤਕਰਾਰ ਦੀ ਸਥਿਤੀ ਵੀ ਬਣੀ। ਸਥਾਨਕ ਉਦਯੋਗਪਤੀਆਂ ਮੁਤਾਬਿਕ ਕਈ ਥਾਵਾਂ ’ਤੇ ਖੱਡੇ ਇੰਨੇ ਡੂੰਘੇ ਹਨ ਕਿ ਕਾਰਾਂ ਦੇ ਟਾਇਰਾਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਜਾਂਦਾ ਹੈ। ਭਾਰੀ ਵਾਹਨਾਂ ਲਈ ਹਾਲਾਤ ਹੋਰ ਵੀ ਖ਼ਤਰਨਾਕ ਹਨ ਅਤੇ ਵਾਹਨ ਪਲਟਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਕੋਹਲੀ ਅਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ (ਰਾਜੂ) ਨੇ ਮਾਮਲੇ ਨੂੰ ਗੰਭੀਰ ਦੱਸਦਿਆਂ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਸੜਕ ਦੀ ਤੁਰੰਤ ਮੁਰੰਮਤ ਕਰਵਾਉਣ ਦੇ ਨਾਲ ਪਾਣੀ ਦੀ ਪੱਕੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਸਰਕਾਰ ਨੂੰ ਵੱਖ-ਵੱਖ ਰੂਪਾਂ ਵਿਚ ਮਾਲੀਆ ਅਤੇ ਰੁਜ਼ਗਾਰ ਦੇ ਰਹੇ ਹਨ, ਪਰ ਉਦਯੋਗਿਕ ਖੇਤਰ ਤੱਕ ਪਹੁੰਚਣ ਲਈ ਬੁਨਿਆਦੀ ਸੜਕੀ ਸਹੂਲਤ ਦਾ ਇਸ ਤਰ੍ਹਾਂ ਬਦਹਾਲ ਹੋਣਾ ਚਿੰਤਾ ਦਾ ਵਿਸ਼ਾ ਹੈ।
ਪਿਛਲੀ ਖ਼ਬਰ ਜ਼ੀਰਕਪੁਰ ਦੇ ਹੋਟਲ ’ ਚ ਨਾਬਾਲਗਾ ਨਾਲ ਜ਼ਬਰ - ਜਨਾਹ ਮਾਮਲੇ ’ ਚ ਮੁਲਜ਼ਮ ਨੂੰ 20 ਸਾਲ ਦੀ ਕੈਦ ਫਾਸਟ ਟਰੈਕ ਸਪੈਸ਼ਲ ਕੋਰਟ... ਅਗਲੀ ਖ਼ਬਰ ਭਗਵਾਨਪੁਰ ਇੰਡਸਟਰੀਅਲ ਏਰੀਆ ਦੀ ਸੜਕ ਬਣੀ ਹਾਦਸਿਆਂ ਦੀ ਰਾਹ ਖਰਾਬ ਸੜਕ ਦੇ ਚੱਲਦਿਆਂ ਦੋ ਗੱਡੀਆਂ ਦੇ ਆਪਸ ਵਿਚ ਟਕਰਾਉਣ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।