25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮੁਅੱਤਲ ਡੀ . ਆਈ . ਜੀ . ਭੁੱਲਰ ਖਿਲਾਫ਼ ਰਿਸ਼ਵਤ ਮਾਮਲੇ ’ ਚ ਸ਼ਿਕਾਇਤਕਰਤਾ ਦੀ ਗਵਾਹੀ ਅਦਾਲਤ ’ਚ ਆਕਾਸ਼ ਬੱਤਾ ਨੇ ਹਰਚਰਨ ਸਿੰਘ ਭੁੱਲਰ ਦੀ ਕੀਤੀ ਪਛਾਣ

ਚੰਡੀਗੜ੍ਹ, 24 ਸਤੰਬਰ (ਕਪਿਲ ਵਧਵਾ)- ਪੰਜਾਬ ਦੇ ਮੁਅੱਤਲ ਡੀ. ਆਈ.

ਅਜੀਤ ਡੈਸਕ 25-09-2026
ਚੰਡੀਗੜ੍ਹ, 24 ਸਤੰਬਰ (ਕਪਿਲ ਵਧਵਾ)- ਪੰਜਾਬ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਕਥਿਤ ਰਿਸ਼ਵਤ ਮਾਮਲੇ ਵਿਚ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ’ਚ ਸ਼ਿਕਾਇਤਕਰਤਾ ਆਕਾਸ਼ ਬੱਤਾ ਦੀ ਗਵਾਹੀ ਹੋਈ। ਇਸ ਦੌਰਾਨ ਅਦਾਲਤ ’ਚ ਮੌਜੂਦ ਹਰਚਰਨ ਸਿੰਘ ਭੁੱਲਰ ਦੀ ਸ਼ਿਕਾਇਤਕਰਤਾ ਵਲੋਂ ਪਛਾਣ ਕੀਤੀ ਗਈ। ਗਵਾਹੀ ਦੌਰਾਨ ਆਕਾਸ਼ ਬੱਤਾ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਕ੍ਰਿਸ਼ਨੂੰ ਸ਼ਾਰਦਾ ਰਾਹੀਂ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਹੋਈ ਸੀ। ਉਸ ਅਨੁਸਾਰ ਉਸ ਵਿਰੁੱਧ ਦਰਜ ਮਾਮਲੇ ’ਚੋਂ ਨਾਂ ਕਢਵਾਉਣ ਦੇ ਬਦਲੇ ਪਹਿਲਾਂ ਇਕ ਲੱਖ ਰੁਪਏ ਐਡਵਾਂਸ ਦੇਣ ਦੀ ਗੱਲ ਹੋਈ, ਜਦਕਿ ਬਾਅਦ ਵਿਚ ਚਾਰ ਲੱਖ ਰੁਪਏ ਦੇਣ ਲਈ ਕਿਹਾ ਗਿਆ। ਅਦਾਲਤ ’ਚ ਭੁੱਲਰ ਪਿੱਛੇ ਬੈਠੇ ਸਨ, ਜਿਨ੍ਹਾਂ ਵੱਲ ਇਸ਼ਾਰਾ ਕਰਕੇ ਸੀ.ਬੀ.ਆਈ. ਜੱਜ ਨੇ ਸ਼ਿਕਾਇਤਕਰਤਾ ਤੋਂ ਪਛਾਣ ਬਾਰੇ ਪੁੱਛਿਆ। ਬੱਤਾ ਨੇ ਭੁੱਲਰ ਦੀ ਪਛਾਣ ਕਰਦਿਆਂ ਕਿਹਾ ਕਿ ਇਹੀ ਹਰਚਰਨ ਸਿੰਘ ਭੁੱਲਰ ਹਨ। ਗਵਾਹੀ ਦੌਰਾਨ ਉਸ ਨੇ ਭੁੱਲਰ ਨਾਲ ਹੋਈਆਂ ਮੁਲਾਕਾਤਾਂ ਅਤੇ ਕਥਿਤ ਰਿਸ਼ਵਤ ਦੀ ਮੰਗ ਸਬੰਧੀ ਘਟਨਾਕ੍ਰਮ ਅਦਾਲਤ ਸਾਹਮਣੇ ਰੱਖਿਆ। ਸੈਕਟਰ -40 ਸਥਿਤ ਰਿਹਾਇਸ਼ ’ ਤੇ ਹੋਈ ਸੀ ਤਲਾਸ਼ੀ ਸੀ.ਬੀ.ਆਈ. ਨੇ ਭੁੱਲਰ ਨੂੰ 16 ਅਕਤੂਬਰ 2025 ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਸੈਕਟਰ-40 ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਤਲਾਸ਼ੀ ਦੌਰਾਨ ਕਰੋੜਾਂ ਰੁਪਏ ਦੀ ਨਕਦੀ, ਸੋਨਾ ਤੇ ਹੋਰ ਕੀਮਤੀ ਸਾਮਾਨ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਆਮਦਨ ਤੋਂ ਵੱਧ ਜਾਇਦਾਦ ਨਾਲ ਸਬੰਧਤ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਭੁੱਲਰ ਅਤੇ ਕ੍ਰਿਸ਼ਨੂੰ ਸ਼ਾਰਦਾ ਵਲੋਂ ਦਾਇਰ ਡਿਸਚਾਰਜ ਅਰਜ਼ੀਆਂ ਅਦਾਲਤ ਵੱਲੋਂ ਰੱਦ ਕੀਤੀਆਂ ਜਾ ਚੁੱਕੀਆਂ ਹਨ।
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਐੱਸ . ਸੀ . ਬਹੁਗਿਣਤੀ ਵਾਲੇ 3,763 ਪਿੰਡਾਂ ਦੇ ਸਰਬਪੱਖੀ ਵਿਕਾਸ ’ ਤੇ 750 ਕਰੋੜ ਰੁਪਏ ਤੋਂ ਵੱਧ ਰਾ... ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲਾਂ ’ ਚ ਹਰ ਵਰਗ ਲਈ ਕੰਮ ਕੀਤਾ - ਹਰਜੋਤ ਸਿੰਘ ਬੈਂਸ ਕਿਹਾ, ਪੰਜਾਬੀ ਧੱਕੇਸ਼ਾਹੀ ਦੀ ਸਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।