ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਨੇ ਝੰਡੇ ਦੀ ਰਸਮ ਅਦਾ ਕੀਤੀ
ਖਰੜ, 25 ਸਤੰਬਰ (ਗੁਰਮੁੱਖ ਸਿੰਘ ਮਾਨ)- ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਖਰੜ ਵਲੋਂ ਹਰ ਸਾਲ ਸਟੇਜ਼ ’ਤੇ ਦਿਖਾਈ ਜਾਂਦੀ ਸ੍ਰੀ ਰਾਮ ਲੀਲ੍ਹਾ ਦੀ ਆਰੰਭਤਾ ਨੂੰ ਲੈ ਕੇ ਭੂਮੀ ਪੂਜਨ ਕੀਤਾ ਗਿਆ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਗਣੇਸ਼ ਦੱਤ ਸ਼ਾਸਤਰੀ ਜੀ ਵਲੋ ਵਿਧੀ ਪੂਰਵਕ ਪੂਜਾ ਕਰਕੇ ਇਹ ਰਸਮ ਕਰਵਾਈ ਗਈ।
ਅਜੀਤ ਡੈਸਕ
26-09-2026