28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਕਾਂਗਰਸ ਕਮੇਟੀ ਦੇ ਐੱਸ . ਸੀ . ਵਿੰਗ ਵਲੋਂ ਪਾਰਟੀ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਮਜ਼ਬੂਤੀ ਨੂੰ ਲੈ ਕੇ ਕੀਤੀ ਮੀਟਿੰਗ

ਖਰੜ, 27 ਸਤੰਬਰ (ਗੁਰਮੁੱਖ ਸਿੰਘ ਮਾਨ)-ਕਾਂਗਰਸ ਕਮੇਟੀ ਦੇ ਐੱਸ. ਸੀ.

ਅਜੀਤ ਡੈਸਕ 28-09-2026
ਖਰੜ, 27 ਸਤੰਬਰ (ਗੁਰਮੁੱਖ ਸਿੰਘ ਮਾਨ)-ਕਾਂਗਰਸ ਕਮੇਟੀ ਦੇ ਐੱਸ. ਸੀ. ਵਿੰਗ ਦੀ ਜਿਲ੍ਹਾ ਕਾਂਗਰਸ ਕਮੇਟੀ ਦੇ ਖਰੜ ਸਥਿਤ ਦਫਤਰ ਵਿਖੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਚੇਅਰਮੈਨ ਰਣਜੀਤ ਸਿੰਘ ਨਗਲੀਆਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਐੱਸ. ਸੀ. ਸਮਾਜ ਦੇ ਲੋਕਾਂ ਦੇ ਨਾਲ ਜੋ ਜੁਲਮ ਹੋ ਰਿਹਾ ਉਸ ਸੰਬੰਧ ਵਿਚ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਦੇ ਵਿੱਚ ਜ਼ਿਲ੍ਹਾ ਮੁਹਾਲੀ ਵਿਚ ਕਾਂਗਰਸ ਪਾਰਟੀ ਦੇ ਐੱਸ. ਸੀ. ਵਿੰਗ ਦੀਆਂ ਨੀਤੀਆਂ ਨੂੰ ਪਿੰਡਾਂ ਤੇ ਸ਼ਹਿਰਾਂ ਕਸਬਿਆਂ ਦੇ ਵਿਚ ਮਜ਼ਬੂਤ ਕਰਨ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੀਟਿੰਗ ਦੇ ਵਿਚ ਪਿਛਲੇ ਦਿਨੀ ਤਰਨਤਾਰਨ ਤੇ ਲੁਧਿਆਣੇ ਜ਼ਿਲ੍ਹੇ ਦੇ ਵਿਚ ਡਾ. ਬੀ. ਆਰ ਡਾ. ਅੰਬੇਡਕਰ ਜੀ ਦੇ ਬੁੱਤ ਦੇ ਸੰਬੰਧ ਦੇ ਵਿਚ ਛੇੜਛਾੜ ਕੀਤੀ ਗਈ ਉਸਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਮੀਟਿੰਗ ਵਿਚ ਸਾਬਕਾ ਆਈ. ਏ. ਐੱਸ. ਖੁਸ਼ੀ ਰਾਮ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਈ.ਟੀ.ਓ. ਮਨਜੀਤ ਸਿੰਘ, ਸੁਖਦੀਪ ਸਿੰਘ, ਸ਼ੇਰ ਸਿੰਘ ਬਾਬੂ ਸਿੰਘ ਪਮੌਰ, ਹੰਸਰਾਜ ਬੂਥਗੜ੍ਹ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਚੰਨੀ ਇਕਬਾਲ, ਕਾਂਗਰਸੀ ਆਗੂ ਗੁਰਿੰਦਰ ਸਿੰਘ ਕੈਰੋਂ, ਲਖਬੀਰ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ, ਰਵਿੰਦਰ ਸਿੰਘ, ਰਾਮਨਾਥ ਪਾਸਵਾਨ, ਰਾਜ ਕੁਮਾਰ, ਜਸਪਾਲ ਸਿੰਘ, ਸੁਮਿੰਦਰ ਸਿੰਘ ਬੜੋਦੀ, ਬਲਵਿੰਦਰ ਕੌਰ, ਨਵਤੇਜ ਸਿੰਘ, ਰਘਵੀਰ ਸਿੰਘ ਸਮੇਤ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਿਆਂ ਖਿਲਾਫ ਰਾਮ ਦਰਬਾਰ ਤੋਂ ਲੈ ਕੇ ਹੱਲੋਮਾਜਰਾ ਤੱਕ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਦਾ ਸ਼ਿਕੰਜਾ... ਅਗਲੀ ਖ਼ਬਰ ਮੱਛਲੀ ਕਲਾਂ - ਪਵਾਲਾ ਸਰਵਿਸ ਰੋਡ ਨੂੰ ਮਨਜ਼ੂਰੀ ਮਿਲਣ ’ ਤੇ ਸੰਧੂ ਤੇ ਗਿੱਲ ਦਾ ਕਿਸਾਨ ਆਗੂਆਂ ਨੇ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।