30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪ੍ਰਕਾਸ਼ ਪ੍ਰਭਾਕਰ ਦੀ ਪੁਸਤਕ ‘ਵਨ ਉਪਵਨ’ ਲੋਕ ਅਰਪਣ ਤੇ ਵਿਚਾਰ ਚਰਚਾ ਕਰਵਾਈ

ਚੰਡੀਗੜ੍ਹ,29 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਈ. ਸੀ.

ਅਜੀਤ ਡੈਸਕ 30-09-2026
ਚੰਡੀਗੜ੍ਹ,29 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਈ. ਸੀ. ਐੱਸ. ਐੱਸ. ਆਰ ਹਾਲ ਵਿਖੇ ਪੰਜਾਬੀ ਅਧਿਐਨ ਸਕੂਲ ਅਤੇ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵਲੋਂ ਸਾਂਝੇ ਤੌਰ ’ਤੇ ਪ੍ਰਸਿੱਧ ਕਵੀ ਸਵ. ਪ੍ਰਕਾਸ਼ ਪ੍ਰਭਾਕਰ ਦੀ ਕਾਵਿ-ਰਚਨਾ ’ਤੇ ਕੇਂਦਰਿਤ ਪੁਸਤਕ ‘ਵਨ ਉਪਵਨ’ ਨੂੰ ਲੋਕ ਅਰਪਣ ਕੀਤਾ ਤੇ ਵਿਚਾਰ ਚਰਚਾ ਵੀ ਕਰਵਾਈ ਗਈ। ਪ੍ਰੋਗਰਾਮ ਦੇ ਆਰੰਭ ਵਿਚ ਪ੍ਰੋ. ਪਰਮਜੀਤ ਕੌਰ ਸਿੱਧੂ ਮੁਖੀ ਪੰਜਾਬੀ ਅਧਿਐਨ ਸਕੂਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਮੂਹ ਮਹਿਮਾਨਾਂ, ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰਕਾਸ਼ ਪ੍ਰਭਾਕਰ ਦੀ ਕਵਿਤਾ ਆਪਣੀ ਸਹਿਜਤਾ, ਵਿਲੱਖਣਤਾ ਅਤੇ ਡੂੰਘੀ ਸੰਵੇਦਨਾ ਕਰਕੇ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ। ਪ੍ਰਧਾਨਗੀ ਮੰਡਲ ਵਿਚ ਸ਼ਾਮਲ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਪ੍ਰਕਾਸ਼ ਪ੍ਰਭਾਕਰ ਦੀ ਕਵਿਤਾ ਵਿਚ ਸਿਧਾਂਤ ਅਤੇ ਨੇਮਾਂ ਨਾਲ ਜੁੜੇ ਅਨੇਕਾਂ ਸਵਾਲਾਂ ਦੇ ਜਵਾਬ ਤਲਾਸ਼ੇ ਜਾ ਸਕਦੇ ਹਨ। ਪ੍ਰੋ. ਯੋਗਰਾਜ ਅੰਗਰਿਸ਼ ਨੇ ਪ੍ਰਭਾਕਰ ਦੀ ਕਵਿਤਾ ਵਿਚ ਮੌਜੂਦ ਮਸੂਮੀਅਤ ਅਤੇ ਰੂਹਾਨੀਅਤ ਨੂੰ ਰੇਖਾਂਕਿਤ ਕਰਦਿਆਂ ਇਸ ਦੇ ਵਿਲੱਖਣ ਕਾਵਿ-ਸੁਭਾਅ ਬਾਰੇ ਵਿਚਾਰ ਪ੍ਰਗਟ ਕੀਤੇ। ਪ੍ਰੋ. ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਵਿਤਾ ਆਧੁਨਿਕ ਤੇਵਰ ਵਾਲੀ ਕਵਿਤਾ ਹੈ, ਜੋ ਪਾਠਕ ਨੂੰ ਅਰਥਾਂ ਦੀ ਸਿਰਜਣਾ ਲਈ ਵੱਡੀ ਆਜ਼ਾਦੀ ਪ੍ਰਦਾਨ ਕਰਦੀ ਹੈ। ਡਾ. ਪ੍ਰਵੀਨ ਕੁਮਾਰ ਨੇ ਪ੍ਰਭਾਕਰ ਦੀ ਕਵਿਤਾ ਨੂੰ ‘ਪ੍ਰੇਮ ਦੀ ਕਵਿਤਾ’ ਦੱਸਦਿਆਂ ਇਸ ਵਿਚ ਮੌਜੂਦ ਮਨੁੱਖੀ ਸੰਵੇਦਨਾ ਨੂੰ ਉਜਾਗਰ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹੁੰਚੇ ਪ੍ਰੋ. ਰਜਿੰਦਰਪਾਲ ਬਰਾੜ ਨੇ ਪ੍ਰਕਾਸ਼ ਪ੍ਰਭਾਕਰ ਨਾਲ ਜੁੜੀਆਂ ਆਪਣੀਆਂ ਜੀਵਨ-ਯਾਦਾਂ ਨੂੰ ਸਾਂਝਾ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਪ੍ਰੋ. ਜਗਦੀਸ਼ ਸਿੰਘ ਡਾਇਰੈਕਟਰ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਨੇ ਸਮਾਗਮ ਵਿਚ ਸ਼ਾਮਲ ਸਮੂਹ ਵਿਦਵਾਨਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਹਰਕਮਲਪ੍ਰੀਤ ਸਿੰਘ ਵਲੋਂ ਨਿਭਾਈ ਗਈ।
ਪਿਛਲੀ ਖ਼ਬਰ ਸਮੂਹ ਜਥੇਬੰਦੀਆਂ ਤੇ ਸਿੱਖ ਸੰਗਤਾਂ ‘ਬੰਦੀ ਸਿੰਘ ਰਿਹਾਈ ਮਾਰਚ’ ਵਿਚ ਸ਼ਾਮਿਲ ਹੋਣ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਪੰਜਾਬ ਦੇ ਸਾਬਕਾ ਆਈ.ਏ.ਐਸ ਅਧਿਕਾਰੀ ਵਲੋਂ ਅਮਿਤ ਸ਼ਾਹ ਨੂੰ ਜਨਸੰਖਿਆ ਕਮੇਟੀ ਦੇ ਕੰਮਕਾਜ ਦੀ ਸਮੀਖਿਆ ਕਰਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।