ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਬਲਜੀਤ ਸਿੰਘ ਭਾਂਖਰਪੁਰ ਵਲੋਂ ਸ਼ਰਧਾਂਜਲੀ ਭੇਟ
ਡੇਰਾਬੱਸੀ, 29 ਸਤੰਬਰ (ਗੁਰਮੀਤ ਸਿੰਘ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਭਾਂਖਰਪੁਰ ਆਪਣੀ ਧਰਮਪਤਨੀ ਸਮੇਤ ਉਸ ਇਤਿਹਾਸਕ ਸਥਾਨ ’ਤੇ ਪਹੁੰਚੇ, ਜਿਥੇ ਆਜ਼ਾਦੀ ਦੇ ਸੰਘਰਸ਼ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਜੇਲ੍ਹ ਵਿਚ ਰੱਖਿਆ ਗਿਆ ਸੀ। ਉਨ੍ਹਾਂ ਨੇ ਸ਼ਹੀਦ ਦੀ ਤਸਵੀਰ ’ਤੇ ਫੁੱਲ ਮਾਲਾ ਅਰਪਣ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ।
ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾ ਅਰਪਣ ਕਰਦੇ ਬਲਜੀਤ ਸਿੰਘ ਭਾਂਖਰਪੁਰ ਨਾਲ ਉਨ੍ਹਾਂ ਦੀ ਪਤਨੀ। ਤਸਵੀਰ : ਗੁਰਮੀਤ ਸਿੰਘ
30-09-2026