02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਤੀ ਦੀ ਹੱਤਿਆ ਕਰਕੇ ਲਾਸ਼ ਗਟਰ ’ ਚ ਸੁੱਟਣ ਵਾਲੀ ਪਤਨੀ ਤੇ ਪ੍ਰੇਮੀ ਨੂੰ ਉਮਰ ਕੈਦ ਸਾਢੇ ਚਾਰ ਸਾਲ ਪੁਰਾਣੇ ਅੰਨ੍ਹੇ ਕਤਲ ਕੇਸ ’ਚ ਹੋਇਆ ਫੈਸਲਾ

ਪੰਚਕੂਲਾ, 30 ਸਤੰਬਰ (ਕਪਿਲ)-ਪਤੀ ਦੀ ਹੱਤਿਆ ਕਰਕੇ ਲਾਸ਼ ਗਟਰ ’ਚ ਸੁੱਟਣ ਦੇ ਸਾਢੇ ਚਾਰ ਸਾਲ ਪੁਰਾਣੇ ਮਾਮਲੇ ’ਚ ਪੰਚਕੂਲਾ ਦੀ ਅਦਾਲਤ ਨੇ ਦੋਸ਼ੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਬਿਕਰਮਜੀਤ ਅਰੋੜਾ ਦੀ ਅਦਾਲਤ ਨੇ ਅਨੀਤਾ ਦੇਵੀ ਅਤੇ ਸੰਜੇ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਦੋਵਾਂ ’ਤੇ ਕੁੱਲ 52 ਹਜ਼ਾਰ ਰੁ.

ਪਤੀ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਾਲਤ ਵਿਚੋਂ ਬਾਹਰ ਲੈ ਕੇ ਆਉਂਦੇ ਪੁਲਿਸ ਮੁਲਾਜ਼ਮ। ਤਸਵੀਰ : ਕਪਿਲ 01-10-2026
ਪੰਚਕੂਲਾ, 30 ਸਤੰਬਰ (ਕਪਿਲ)-ਪਤੀ ਦੀ ਹੱਤਿਆ ਕਰਕੇ ਲਾਸ਼ ਗਟਰ ’ਚ ਸੁੱਟਣ ਦੇ ਸਾਢੇ ਚਾਰ ਸਾਲ ਪੁਰਾਣੇ ਮਾਮਲੇ ’ਚ ਪੰਚਕੂਲਾ ਦੀ ਅਦਾਲਤ ਨੇ ਦੋਸ਼ੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਬਿਕਰਮਜੀਤ ਅਰੋੜਾ ਦੀ ਅਦਾਲਤ ਨੇ ਅਨੀਤਾ ਦੇਵੀ ਅਤੇ ਸੰਜੇ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਦੋਵਾਂ ’ਤੇ ਕੁੱਲ 52 ਹਜ਼ਾਰ ਰੁ. ਜੁਰਮਾਨਾ ਵੀ ਲਗਾਇਆ ਹੈ। ਮਾਮਲੇ ਮੁਤਾਬਿਕ ਅਨੀਤਾ ਦੇਵੀ ਨੇ ਆਪਣੇ ਪ੍ਰੇਮੀ ਸੰਜੇ ਕੁਮਾਰ ਨਾਲ ਮਿਲ ਕੇ ਆਪਣੇ ਪਤੀ ਸਿਆਰਾਮ ਸ਼ਾਹ ਦੀ ਹੱਤਿਆ ਕੀਤੀ ਸੀ। ਦੋਸ਼ੀਆਂ ਨੇ ਗਲਾ ਘੁੱਟਣ ਤੋਂ ਬਾਅਦ ਛੈਣੀ ਨਾਲ ਸਿਰ ਅਤੇ ਗਲੇ ’ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਗਟਰ ’ਚ ਸੁੱਟ ਦਿੱਤੀ ਸੀ। ਇਸ ਤੋਂ ਬਾਅਦ ਅਨੀਤਾ ਨੇ ਪੁਲਿਸ ਸਾਹਮਣੇ ਰੋਣ ਦਾ ਨਾਟਕ ਕਰਕੇ ਖੁਦ ਨੂੰ ਬੇਕਸੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਸਰਕਾਰੀ ਵਕੀਲ ਪ੍ਰਦੀਪ ਸ਼ਰਮਾ ਨੇ ਅਦਾਲਤ ’ਚ ਦੋਵਾਂ ਖ਼ਿਲਾਫ਼ ਸਬੂਤ ਪੇਸ਼ ਕਰਦਿਆਂ ਕਿਹਾ ਕਿ ਕਤਲ ਸਾਜ਼ਿਸ਼ ਤਹਿਤ ਕੀਤਾ ਗਿਆ ਸੀ ਅਤੇ ਲਾਸ਼ ਨੂੰ ਗਟਰ ’ਚ ਸੁੱਟ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। 24 ਘੰਟਿਆਂ ’ ਚ ਫੜੇ ਸਨ ਦੋਵੇਂ ਦੋਸ਼ੀ ਇਹ ਮਾਮਲਾ ਅੰਨ੍ਹੇ ਕਤਲ ਵਜੋਂ ਸਾਹਮਣੇ ਆਇਆ ਸੀ। ਪੁਲਿਸ ਅਨੁਸਾਰ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਜਾਂਚ ਦੌਰਾਨ 24 ਘੰਟਿਆਂ ਦੇ ਅੰਦਰ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਿਆਰਾਮ ਸ਼ਾਹ ਦੇ ਭਰਾ ਰਾਮ ਸ਼ਾਹ ਦੀ ਸ਼ਿਕਾਇਤ ’ਤੇ 3 ਫਰਵਰੀ 2022 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਮ੍ਰਿਤਕ ਸਿਆਰਾਮ ਸ਼ਾਹ ਆਪਣੀ ਪਤਨੀ ਨਾਲ ਸੈਕਟਰ-26 ਦੇ ਮਦਨਪੁਰ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ ਅਤੇ ਮਿਸਤਰੀ ਦਾ ਕੰਮ ਕਰਦਾ ਸੀ। ਦੋਸ਼ੀ ਸੰਜੇ ਕੁਮਾਰ ਵੀ ਮਦਨਪੁਰ ’ਚ ਅਨੀਤਾ ਦੇ ਗੁਆਂਢ ’ਚ ਕਿਰਾਏ ’ਤੇ ਰਹਿੰਦਾ ਸੀ। ਸ਼ਿਕਾਇਤ ’ਚ ਦੋਵਾਂ ਵਿਚਕਾਰ ਨਾਜਾਇਜ਼ ਸੰਬੰਧ ਹੋਣ ਅਤੇ ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਸਿਆਰਾਮ ਸ਼ਾਹ ਦਾ ਸੰਜੇ ਨਾਲ ਝਗੜਾ ਹੋਣ ਦਾ ਦੋਸ਼ ਲਗਾਇਆ ਗਿਆ ਸੀ।
ਪਿਛਲੀ ਖ਼ਬਰ ਰਿਆਤ - ਬਾਹਰਾ ਯੂਨੀਵਰਸਿਟੀ ਦਾ ਐੱਨ . ਐੱਸ . ਐੱਸ . ਕੈਂਪ ਸਮਾਜ ਸੇਵਾ ਤੇ ਸਿਹਤ ਜਾਗਰੂਕਤਾ ਗਤੀਵਿਧੀਆਂ ਨਾਲ ਸੰਪੰਨ ਅਗਲੀ ਖ਼ਬਰ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਰੜ ਦੀ ਅਨਾਜ ਮੰਡੀ ਵਿਖੇ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।