01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਜ਼ੀਰਕਪੁਰ ਕੌਂਸਲ ਦੀ ਪਲੇਠੀ ਮੀਟਿੰਗ ’ ਚ ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਨੂੰ ਹਰੀ ਝੰਡੀ ਏਜੰਡਿਆਂ ਨੂੰ ਲੈ ਕੇ ਭਿੜੀ ਵਿਰੋਧੀ ਧਿਰ

ਜ਼ੀਰਕਪੁਰ, 30 ਸਤੰਬਰ, (ਹੈਪੀ ਪੰਡਵਾਲਾ) - ਅੱਜ ਨਗਰ ਕੌਂਸਲ ਦੀ ਨਵੀਂ ਬਣੀ ਟੀਮ ਦੀ ਪਲੇਠੀ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਅਜੀਤ ਡੈਸਕ 01-10-2026
ਜ਼ੀਰਕਪੁਰ, 30 ਸਤੰਬਰ, (ਹੈਪੀ ਪੰਡਵਾਲਾ) - ਅੱਜ ਨਗਰ ਕੌਂਸਲ ਦੀ ਨਵੀਂ ਬਣੀ ਟੀਮ ਦੀ ਪਲੇਠੀ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਵਿਰੋਧੀ ਧਿਰ ਦੇ 14 ਕੌਂਸਲਰਾਂ ਵਲੋਂ ਵੱਖ-ਵੱਖ ਮਤਿਆਂ ਨੂੰ ਲੈ ਕੇ ਤਿੱਖਾ ਵਿਰੋਧ ਕੀਤਾ ਗਿਆ, ਜਿਸ ਕਾਰਨ ਕਾਫ਼ੀ ਦੇਰ ਹੰਗਾਮੇ ਵਾਲੀ ਸਥਿਤੀ ਬਣੀ ਰਹੀ। ਵਿਰੋਧੀ ਕੌਂਸਲਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਵਿਕਾਸ ਕਾਰਜਾਂ ਅਤੇ ਮੀਟਿੰਗ ਦੇ ਏਜੰਡੇ ਨੂੰ ਤਿਆਰ ਕਰਨ ਸਮੇਂ ਉਨ੍ਹਾਂ ਨਾਲ ਕੋਈ ਲੋੜੀਂਦਾ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸ਼ਹਿਰ ਦੇ ਵਿਕਾਸ ਦੇ ਵਿਰੋਧੀ ਨਹੀਂ, ਪਰ ਕਰੋੜਾਂ ਰੁ. ਦੇ ਵੱਡੇ ਪ੍ਰਾਜੈਕਟਾਂ ਬਾਰੇ ਹਾਊਸ ‘ਚ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਸੀ। ਮੀਟਿੰਗ ਦੀ ਕਾਰਵਾਈ ਬਾਬਤ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਕਰੀਬ 24 ਏਜੰਡੇ ਰੱਖੇ ਗਏ ਸਨ। ਇਨ੍ਹਾਂ ‘ਚ 323 ਕਰੋੜ ਰੁ. ਦੇ ਸੀਵਰੇਜ ਪ੍ਰਾਜੈਕਟ ਪ੍ਰਸਤਾਵ, ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ, ਮਸੀਹ ਭਾਈਚਾਰੇ ਲਈ ਕਬਰਸਤਾਨ ਲਈ ਜ਼ਮੀਨ, ਸਫ਼ਾਈ ਤੇ ਆਊਟਸੋਰਸਿੰਗ ਕਰਮਚਾਰੀਆਂ ਨੂੰ ਪੱਕਾ ਕਰਨ ਤੇ ਠੇਕਾ ਆਧਾਰਤ ਕਰਮਚਾਰੀਆਂ ਦੀਆਂ ਤਨਖਾਹਾਂ ‘ਚ ਸੋਧ ਕਰਨ ਵਰਗੇ ਅਹਿਮ ਮਤੇ ਸ਼ਾਮਿਲ ਸਨ। ਇਸ ਦੇ ਨਾਲ ਹੀ ਪੀਰਮੁਛੱਲਾ ‘ਚ ਚੌਕ ਬਣਾਉਣ, ਸਨੋਲੀ ਤੇ ਕਿਸ਼ਨਪੁਰਾ ਵੱਲ 66 ਕੇ.ਵੀ. ਸਬ-ਸਟੇਸ਼ਨ ਬਣਾਉਣ, ਲਾਲੜੂ ‘ਚ ਜ਼ਿਲ੍ਹਾ ਪੱਧਰੀ ਗਊਸ਼ਾਲਾ ਦੇ ਰੱਖ ਰਖਾਵ ਤੇ ਜ਼ੀਰਕਪੁਰ ‘ਚ ਗਊਸ਼ਾਲਾ ਲਈ ਜਗ੍ਹਾ ਦੇਣ, ਸਮਗੌਲੀ ‘ਚ ਸੀ.ਬੀ.ਜੀ. ਪਲਾਂਟ, ਜ਼ੀਰਕਪੁਰ ‘ਚ ਪਾਣੀ ਦੀ ਸਪਲਾਈ ਲਾਈਨਾਂ ਦੀ ਮੁਰੰਮਤ ਨਾਲ ਸੰਬੰਧਿਤ ਪ੍ਰਸਤਾਵ ਵੀ ਏਜੰਡੇ ਦਾ ਹਿੱਸਾ ਸਨ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪਿੰਡ ਦਿਆਲਪੁਰਾ ‘ਚ ਮਸੀਹ ਕਬਰਿਸਤਾਨ ਬਣਾਉਣ ਅਤੇ ਸਮਗੋਲੀ ‘ਚ ਸੀ. ਬੀ. ਜੀ. ਪ੍ਰਸਤਾਵ ਨੂੰ ਪੈਂਡਿੰਗ ਰੱਖਿਆ ਗਿਆ ਹੈ, ਜਦਕਿ ਬਾਕੀ ਸਾਰੇ ਏਜੰਡੇ ਹਾਊਸ ਵਲੋਂ ਪਾਸ ਕਰ ਦਿੱਤੇ ਗਏ ਹਨ। ਦੂਜੇ ਪਾਸੇ ਵਿਧਾਇਕ ਰੰਧਾਵਾ ਨੇ ਸਰਕਾਰ ਦੀਆਂ ਸਾਢੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਅਤੇ ਭਰੋਸਾ ਦਿੱਤਾ ਕਿ ਜ਼ੀਰਕਪੁਰ ਦੇ ਸਾਰੇ ਵਾਰਡਾਂ ‘ਚ ਬਿਨਾਂ ਪੱਖਪਾਤ ਦੇ ਪੂਰੀ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ।
ਪਿਛਲੀ ਖ਼ਬਰ ਮੰਗ ਪੂਰੀ ਮਲਕੀਅਤੀ ਜ਼ਮੀਨ ਦੀ ਇਕੋ ਥਾਂ ਲੈਂਡ ਪੂਲਿੰਗ ਦੀ ਐੱਲ. ਓ. ਆਈ. ਜਾਰੀ ਕਰਨ ਦੀ ਮੰਗ ਅਗਲੀ ਖ਼ਬਰ ‘ਵਿਸ਼ਵ ਹਾਰਟ ਦਿਵਸ’ ਮੌਕੇ ਸਰਕਾਰੀ ਸਿਹਤ ਸੰਸਥਾਵਾਂ ’ਚ ਜਾਗਰੂਕਤਾ ਸਰਗਰਮੀਆਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।