03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

‘ਪੁਟਾ’ ਦੀਆਂ ਚੋਣਾਂ ਸੰਬੰਧੀ 15 ਅਕਤੂਬਰ ਨੂੰ ਜਨਰਲ ਬਾਡੀ ਮੀਟਿੰਗ ਬੁਲਾਉਣ ਦਾ ਐਲਾਨ

ਚੰਡੀਗੜ੍ਹ, 2 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਦੀਆਂ ਚੋਣਾਂ ਨੂੰ ਲੈ ਕੇ ਅਧਿਆਪਕਾਂ ਵਿਚਕਾਰ ਸਰਗਰਮੀਆਂ ਤੇਜ਼ ਹੋ ਗਈਆਂ ਹਨ। 40 ਤੋਂ ਵੱਧ ਫੈਕਲਟੀ ਮੈਂਬਰਾਂ ਵਲੋਂ ਹਸਤਾਖਰ ਕੀਤੀ ਮੰਗ ਦੇ ਬਾਵਜੂਦ ਅਸਾਧਾਰਨ ਜਨਰਲ ਬਾਡੀ ਮੀਟਿੰਗ ਨਾ ਬੁਲਾਏ ਜਾਣ ਤੋਂ ਬਾਅਦ ਹੁਣ ਮੰਗ ਕਰਨ ਵਾਲੇ ਮੈਂਬਰਾਂ ਨੇ ਖੁਦ 15 ਅਕਤੂਬਰ ਨੂੰ ਅਸਾਧਾਰਨ ਜਨਰਲ ਬਾਡੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਹੈ।

ਅਜੀਤ ਡੈਸਕ 03-10-2026
ਚੰਡੀਗੜ੍ਹ, 2 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਦੀਆਂ ਚੋਣਾਂ ਨੂੰ ਲੈ ਕੇ ਅਧਿਆਪਕਾਂ ਵਿਚਕਾਰ ਸਰਗਰਮੀਆਂ ਤੇਜ਼ ਹੋ ਗਈਆਂ ਹਨ। 40 ਤੋਂ ਵੱਧ ਫੈਕਲਟੀ ਮੈਂਬਰਾਂ ਵਲੋਂ ਹਸਤਾਖਰ ਕੀਤੀ ਮੰਗ ਦੇ ਬਾਵਜੂਦ ਅਸਾਧਾਰਨ ਜਨਰਲ ਬਾਡੀ ਮੀਟਿੰਗ ਨਾ ਬੁਲਾਏ ਜਾਣ ਤੋਂ ਬਾਅਦ ਹੁਣ ਮੰਗ ਕਰਨ ਵਾਲੇ ਮੈਂਬਰਾਂ ਨੇ ਖੁਦ 15 ਅਕਤੂਬਰ ਨੂੰ ਅਸਾਧਾਰਨ ਜਨਰਲ ਬਾਡੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ‘ਪੁਟਾ’ ਦੇ ਮੈਂਬਰਾਂ ਨੂੰ ਜਾਰੀ ਪੱਤਰ ਵਿਚ ਪ੍ਰੋ. ਪਰਵੀਨ ਗੋਇਲ ਨੇ ਕਿਹਾ ਹੈ ਕਿ ਜਨਰਲ ਬਾਡੀ ਮੀਟਿੰਗ ਬੁਲਾਉਣ ਲਈ ਤਿੰਨ ਵਾਰ ਬੇਨਤੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮੰਗ ਪੱਤਰ ’ਤੇ 40 ਤੋਂ ਵੱਧ ਫੈਕਲਟੀ ਮੈਂਬਰਾਂ ਦੇ ਦਸਤਖ਼ਤ ਸਨ। ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਸਥਿਤੀ ਦੇ ਮੱਦੇਨਜ਼ਰ ਮੰਗ ਕਰਨ ਵਾਲੇ ਮੈਂਬਰ ਵੀਰਵਾਰ, 15 ਅਕਤੂਬਰ ਨੂੰ ਜਨਰਲ ਬਾਡੀ ਮੀਟਿੰਗ ਬੁਲਾਉਣਗੇ। ਮੀਟਿੰਗ ਦੇ ਮੁੱਖ ਏਜੰਡੇ ਵਿਚ ‘ਪੁਟਾ’ ਚੋਣਾਂ 2026-27 ਲਈ ਸੋਧਿਆ ਹੋਇਆ ਚੋਣ ਸ਼ਡਿਊਲ ਜਾਰੀ ਕਰਨਾ ਅਤੇ ਰਿਟਰਨਿੰਗ ਅਫ਼ਸਰ ਦੀ ਨਿਯੁਕਤੀ ਕਰਨਾ ਸ਼ਾਮਲ ਹੈ।ਇਸ ਤੋਂ ਇਲਾਵਾ, ਇਜਾਜ਼ਤ ਮਿਲਣ ’ਤੇ ਹੋਰ ਮਾਮਲੇ ਵੀ ਮੀਟਿੰਗ ਵਿਚ ਵਿਚਾਰੇ ਜਾਣਗੇ।
ਪਿਛਲੀ ਖ਼ਬਰ 2017 ਦੀ ਐੱਫ. ਆਈ. ਆਰ. ’ਚ ਏ. ਐੱਨ. ਟੀ. ਐੱਫ. ਨੇ ਮੁੱਖ ਸਾਜਿਸ਼ਕਰਤਾ ਵਜੋਂ ਰਾਜਜੀਤ ਸਿੰਘ ਦੀ ਪਾਈ ਗ੍ਰਿਫ਼ਤਾਰੀ ਅਗਲੀ ਖ਼ਬਰ ਸਰਕਾਰੀ ਅੰਕੜਿਆਂ ’ਚ ਸਪੱਸ਼ਟਤਾ ਦੀ ਘਾਟ, ਕਿਸ਼ਤਾਂ ਬਾਰੇ ਦਿੱਤਾ ਜਾਵੇ ਜਵਾਬ-ਬੀਬਾ ਜੈਇੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।