03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਚਿਕਨ ਸ਼ਾਪ ਦੀ ਆੜ ਹੇਠ ਚੱਲ ਰਿਹਾ ਸੀ ਨਾਜਾਇਜ਼ ਸ਼ਰਾਬ ਦਾ ਧੰਦਾ, ਐਕਸਾਈਜ਼ ਵਿਭਾਗ ਦਾ ਛਾਪਾ

ਡੇਰਾਬੱਸੀ, 2 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਖੇਤਰ ਵਿਚ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਕਥਿਤ ਤੌਰ ’ਤੇ ਨਾਜਾਇਜ਼ ਢੰਗ ਨਾਲ ਵੇਚਣ ਵਾਲਿਆਂ ਖ਼ਿਲਾਫ਼ ਐਕਸਾਈਜ਼ ਵਿਭਾਗ ਨੇ ਕਾਰਵਾਈ ਕਰਦਿਆਂ ਪਿੰਡ ਕਾਰਕੌਰ ਵਿਖੇ ਚਿਕਨ ਸ਼ਾਪ ਦੀ ਆੜ ਹੇਠ ਸ਼ਰਾਬ ਵੇਚੇ ਜਾਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਕਾਰਵਾਈ ਦੌਰਾਨ ਚੰਡੀਗੜ੍ਹ ਵਿਚ ਵਿਕਰੀ ਲਈ ਬਣੀ ਵਿਸਕੀ ਦੀਆਂ 12 ਬੋਤਲਾਂ ਬਰਾਮਦ ਹੋਈਆਂ, ਜਦਕਿ ਮੁਲਜ਼ਮ ਟੀਮ ਨੂੰ ਵੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਡੇਰਾਬੱਸੀ ਆਬਕਾਰੀ ਦੇ ਇੰਸਪੈਕਟਰ ਗੁਰਿੰਦਰ ਪਾਲ ਨਾਜਾਇਜ਼ ਸ਼ਰਾਬ ਬਰਾਮਦ ਕਰਦੇ ਹੋਏ। ਤਸਵੀਰ : ਰਣਬੀਰ ਸਿੰਘ ਪੜ੍ਹੀ 03-10-2026
ਡੇਰਾਬੱਸੀ, 2 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਖੇਤਰ ਵਿਚ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਕਥਿਤ ਤੌਰ ’ਤੇ ਨਾਜਾਇਜ਼ ਢੰਗ ਨਾਲ ਵੇਚਣ ਵਾਲਿਆਂ ਖ਼ਿਲਾਫ਼ ਐਕਸਾਈਜ਼ ਵਿਭਾਗ ਨੇ ਕਾਰਵਾਈ ਕਰਦਿਆਂ ਪਿੰਡ ਕਾਰਕੌਰ ਵਿਖੇ ਚਿਕਨ ਸ਼ਾਪ ਦੀ ਆੜ ਹੇਠ ਸ਼ਰਾਬ ਵੇਚੇ ਜਾਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਕਾਰਵਾਈ ਦੌਰਾਨ ਚੰਡੀਗੜ੍ਹ ਵਿਚ ਵਿਕਰੀ ਲਈ ਬਣੀ ਵਿਸਕੀ ਦੀਆਂ 12 ਬੋਤਲਾਂ ਬਰਾਮਦ ਹੋਈਆਂ, ਜਦਕਿ ਮੁਲਜ਼ਮ ਟੀਮ ਨੂੰ ਵੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸੰਬੰਧੀ ਐਕਸਾਈਜ਼ ਇੰਸਪੈਕਟਰ ਗੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕਾਰਕੌਰ ਦਾ ਲਖਵੀਰ ਸਿੰਘ ਉਰਫ਼ ਰਿੰਪੀ ਪੁੱਤਰ ਪ੍ਰੇਮ ਸਿੰਘ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਇਲਾਕੇ ਵਿਚ ਕਥਿਤ ਤੌਰ ’ਤੇ ਵੇਚਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਲੋਂ ਪਿੰਡ ਵਿਚ ਚਿਕਨ ਸ਼ਾਪ ਚਲਾਈ ਜਾ ਰਹੀ ਹੈ ਅਤੇ ਮਿਲੀ ਸੂਚਨਾ ਦੇ ਆਧਾਰ ’ਤੇ ਵਿਭਾਗ ਦੀ ਟੀਮ ਵਲੋਂ ਕਾਰਵਾਈ ਕੀਤੀ ਗਈ। ਇੰਸਪੈਕਟਰ ਅਨੁਸਾਰ ਟੀਮ ਨੂੰ ਦੇਖਦਿਆਂ ਮੁਲਜ਼ਮ ਸ਼ਰਾਬ ਵਾਲਾ ਬੈਗ ਤੰਦੂਰ ਵਿਚ ਸੁੱਟ ਕੇ ਮੌਕੇ ’ਤੇ ਛੱਡ ਕੇ ਨੇੜਲੀਆਂ ਝਾੜੀਆਂ ਵੱਲ ਭੱਜ ਗਿਆ। ਬੈਗ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਟ੍ਰਿਪਲ ਨਾਈਨ (999), ਪਾਵਰ ਸਟਾਰ ਫਾਈਨ ਵਿਸਕੀ ਦੀਆਂ 12 ਬੋਤਲਾਂ ਬਰਾਮਦ ਹੋਈਆਂ, ਜਿਨ੍ਹਾਂ ਉੱਪਰ ‘ਫ਼ਾਰ ਸੇਲ ਇਨ ਚੰਡੀਗੜ੍ਹ’ ਦਰਜ ਸੀ। ਮਾਮਲੇ ਸੰਬੰਧੀ ਡੇਰਾਬੱਸੀ ਪੁਲਿਸ ਨੇ ਲਖਵੀਰ ਸਿੰਘ ਉਰਫ਼ ਰਿੰਪੀ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ 3 ਸਾਲ ਤੱਕ ਕਰਦਾ ਰਿਹਾ ਜਬਰ-ਜਨਾਹ ਅਗਲੀ ਖ਼ਬਰ ਟੈਸਟ ਮੈਚ ’ਚ ਭਾਰਤੀ ਮਹਿਲਾ ਏ ਟੀਮ ਨੇ ਆਸਟ੍ਰੇਲੀਆ ਮਹਿਲਾ ਏ ਟੀਮ ਨੂੰ 281 ਦੌੜਾਂ ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।