04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮਹਿਲਾ ਭਾਜਪਾ ਆਗੂ ਦੇ ਲੁਟੇਰਿਆਂ ਨੇ ਕੰਨਾਂ ’ ਚੋਂ ਝੁਮਕੇ ਕੱਢੇ

ਖਰੜ, 3 ਅਕਤੂਬਰ (ਜੰਡਪੁਰੀ)-ਚੋਰਾਂ ਨੇ ਦਾਤ ਦੀ ਨੋਕ ‘ਤੇ ਖਰੜ ਤੋਂ ਮਹਿਲਾ ਭਾਜਪਾ ਆਗੂ ਪ੍ਰਵੇਸ਼ ਸ਼ਰਮਾ ਭਾਰਤੀ ਦੇ ਕੰਨਾਂ ‘ਚ ਪਾਏ ਝੁੰਮਕੇ ਕੱਢ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵੇਸ਼ ਸ਼ਰਮਾ ਭਾਰਤੀ ਅੰਬਿਕਾ ਦੇਵੀ ਮੰਦਰ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਅਤੇ ਇਸੇ ਦੌਰਾਨ ਜਦੋਂ ਉਹ ਟੈਗੋਰ ਸਕੂਲ ਦੇ ਸਾਹਮਣੇ ਪਹੁੰਚੇ ਤਾਂ ਪਿੱਛੇ ਦੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ, ਜਿਨ੍ਹਾਂ ‘ਚੋਂ ਇਕ ਵਿਅਕਤੀ ਮੋਟਰਸਾਈਕਲ ‘ਤੇ ਬੈਠਾ ਰਿਹਾ, ਜਦਕਿ ਦੂਜੇ ਨੇ ਥੱਲ੍ਹੇ ਉਤਰ ਕੇ ਮਹਿਲਾ ਭਾਜਪਾ ਆਗੂ ਦੇ ਕੰਨਾਂ ‘ਚ ਪਾਏ ਝੁੰਮਕੇ ਕੱਢ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਖਰੜ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਆਪਣਾ ਇਲਾਜ ਕਰਵਾਉਂਦੇ ਹੋਏ ਮਹਿਲਾ ਭਾਜਪਾ ਆਗੂ ਪ੍ਰਵੇਸ਼ ਸ਼ਰਮਾ ਭਾਰਤੀ। ਤਸਵੀਰ : ਜੰਡਪੁਰੀ 04-10-2026
ਖਰੜ, 3 ਅਕਤੂਬਰ (ਜੰਡਪੁਰੀ)-ਚੋਰਾਂ ਨੇ ਦਾਤ ਦੀ ਨੋਕ ‘ਤੇ ਖਰੜ ਤੋਂ ਮਹਿਲਾ ਭਾਜਪਾ ਆਗੂ ਪ੍ਰਵੇਸ਼ ਸ਼ਰਮਾ ਭਾਰਤੀ ਦੇ ਕੰਨਾਂ ‘ਚ ਪਾਏ ਝੁੰਮਕੇ ਕੱਢ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵੇਸ਼ ਸ਼ਰਮਾ ਭਾਰਤੀ ਅੰਬਿਕਾ ਦੇਵੀ ਮੰਦਰ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਅਤੇ ਇਸੇ ਦੌਰਾਨ ਜਦੋਂ ਉਹ ਟੈਗੋਰ ਸਕੂਲ ਦੇ ਸਾਹਮਣੇ ਪਹੁੰਚੇ ਤਾਂ ਪਿੱਛੇ ਦੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ, ਜਿਨ੍ਹਾਂ ‘ਚੋਂ ਇਕ ਵਿਅਕਤੀ ਮੋਟਰਸਾਈਕਲ ‘ਤੇ ਬੈਠਾ ਰਿਹਾ, ਜਦਕਿ ਦੂਜੇ ਨੇ ਥੱਲ੍ਹੇ ਉਤਰ ਕੇ ਮਹਿਲਾ ਭਾਜਪਾ ਆਗੂ ਦੇ ਕੰਨਾਂ ‘ਚ ਪਾਏ ਝੁੰਮਕੇ ਕੱਢ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤਾ ਨੇ ਦੱਸਿਆ ਕਿ ਲੁਟੇਰਿਆਂ ਕੋਲ ਦਾਤ ਸੀ, ਪਰ ਇਸ ਦੇ ਬਾਵਜੂਦ ਉਸ ਨੇ ਕਾਫ਼ੀ ਜਦੋ-ਜਹਿਦ ਕੀਤੀ। ਉਨ੍ਹਾਂ ਦੱਸਿਆ ਕਿ ਭਾਵੇਂ ਲੁਟੇਰੇ ਉਸ ਦੇ ਕੰਨਾਂ ‘ਚੋਂ ਪਾਏ ਝੁੰਮਕੇ ਲੈ ਗਏ, ਪਰ ਜੇਕਰ ਉਹ ਉਨ੍ਹਾਂ ਦਾ ਵਿਰੋਧ ਨਾ ਕਰਦੀ ਤਾਂ ਉਹ ਹੋਰ ਵੀ ਵੱਡਾ ਨੁਕਸਾਨ ਕਰ ਸਕਦੇ ਸਨ। ਇਸ ਤੋਂ ਬਾਅਦ ਪਰਿਵਾਰ ਵਲੋਂ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਖੇ ਜਾਂਚ ਲਈ ਲਿਜਾਇਆ ਗਿਆ। ਪੀੜਤਾ ਨੇ ਦੱਸਿਆ ਕਿ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਖਰੜ ਸ਼ਹਿਰ ਅੰਦਰ ਰੋਜ਼ਾਨਾ ਹੀ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ।
ਪਿਛਲੀ ਖ਼ਬਰ ਜੀ . ਐੱਮ . ਸੀ . ਐਚ -32 ’ ਚ ਰਾਸ਼ਟਰੀ ਸਵੈ - ਇੱਛਤ ਖੂਨਦਾਨ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਨੂੰ ਅਰਥ - ਸ਼ਾਸਤਰ ਦੇ ਵਿਦਿਆਰਥੀਆਂ ਨੇ ਡਾ . ਮਨਮੋਹਨ ਸਿੰਘ ਦੇ ਜੀਵਨ ਅਤੇ ਕੰਮਾਂ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।