04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਫੀਲਡਮਾਰਸ਼ਲ ਨੇ ਸਿੰਗਲ ਸਿਲੰਡਰ ਡੀਜ਼ਲ ਇੰਜਣ ਕੀਤੇ ਲਾਂਚ

ਚੰਡੀਗੜ੍ਹ, 3 ਅਕਤੂਬਰ (ਅ. ਬ.)

ਅਜੀਤ ਡੈਸਕ 04-10-2026
ਚੰਡੀਗੜ੍ਹ, 3 ਅਕਤੂਬਰ (ਅ.ਬ.)- ਡੀਜ਼ਲ ਇੰਜਣਾਂ, ਟਰੈਕਟਰਾਂ ਅਤੇ ਹੋਰ ਇੰਜੀਨੀਅਰਿੰਗ ਉਤਪਾਦਾਂ ਦੀ ਭਾਰਤੀ ਨਿਰਮਾਤਾ ਕੰਪਨੀ ਫੀਲਡਮਾਰਸ਼ਲ ਪੀ.ਐੱਮ. ਡੀਜ਼ਲਜ਼ ਪ੍ਰਾਈਵੇਟ ਲਿਮਟਿਡ ਨੇ 15 ਐੱਚ.ਪੀ. ਅਤੇ 18 ਐੱਚ.ਪੀ. ਸ਼੍ਰੇਣੀ ਵਿੱਚ ਭਾਰਤ ਦੇ ਪਹਿਲੇ ਏ.ਆਰ.ਏ.ਆਈ. (ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ) ਪ੍ਰਵਾਨਿਤ ਟ੍ਰੇਮ-5 ਅਨੁਕੂਲ ਸਿੰਗਲ ਸਿਲੰਡਰ ਡੀਜ਼ਲ ਇੰਜਣ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਕੰਪਨੀ ਦੀ ਛੇ ਦਹਾਕਿਆਂ ਤੋਂ ਵੱਧ ਦੀ ਇੰਜੀਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ਇਸ ਮੌਕੇ ਫੀਲਡਮਾਰਸ਼ਲ ਪੀ.ਐੱਮ. ਡੀਜ਼ਲਜ਼ ਦੇ ਡਾਇਰੈਕਟਰ ਸ੍ਰੀ ਰਿਸ਼ੀ ਪਟੇਲ ਨੇ ਕਿਹਾ ਕਿ ਟ੍ਰੇਮ-5 ਇੰਜਣ ਪਲੇਟਫਾਰਮ ਦਾ ਵਿਕਾਸ ਫੀਲਡਮਾਰਸ਼ਲ ਦੀ ਇੰਜੀਨੀਅਰਿੰਗ ਯਾਤਰਾ ਵਿੱਚ ਇੱਕ ਅਹਿਮ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਕੰਪਨੀ ਦਾ ਮੁੱਖ ਧਿਆਨ ਅਸਲ ਕੰਮਕਾਜੀ ਹਾਲਾਤ ਦੇ ਅਨੁਕੂਲ ਭਰੋਸੇਮੰਦ ਉਤਪਾਦ ਵਿਕਸਿਤ ਕਰਨ ’ਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਏ.ਆਰ.ਏ.ਆਈ. ਦੇ ਟ੍ਰੇਮ-5 ਮਾਪਦੰਡਾਂ ਦੇ ਅਨੁਕੂਲ 15 ਐੱਚ.ਪੀ. ਅਤੇ 18 ਐੱਚ.ਪੀ. ਸਮਰੱਥਾ ਵਾਲੇ ਸਿੰਗਲ ਸਿਲੰਡਰ ਇੰਜਣਾਂ ਦੀ ਲਾਂਚਿੰਗ ਅਤੇ ਇਸ ਤਕਨਾਲੋਜੀ ਨਾਲ ਸਬੰਧਤ ਕਈ ਕੌਮੀ ਪੇਟੈਂਟ ਅਰਜ਼ੀਆਂ ਭਾਰਤ ਦੀ ਸਵਦੇਸ਼ੀ ਇੰਜੀਨੀਅਰਿੰਗ ਸਮਰੱਥਾ ਦੇ ਵਿਕਾਸ ਨੂੰ ਦਰਸਾਉਂਦੀਆਂ ਹਨ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ ਚ ‘ ਗ੍ਰੀਨ ਹਾਈਡ੍ਰੋਜਨ ਮਿਸ਼ਨ ’ ਸਬੰਧੀ ਪ੍ਰੋਗਰਾਮ ਕਰਵਾਇਆ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਯੂਨੀਵ... ਅਗਲੀ ਖ਼ਬਰ ਸੋਨਾਲਿਕਾ ਨੇ 6 ਮਹੀਨਿਆਂ ਵਿੱਚ ਪਾਰ ਕੀਤਾ 1 ਲੱਖ ਟਰੈਕਟਰ ਵਿਕਰੀ ਦਾ ਅੰਕੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।