ਅੱਜ ਤੋਂ 2 ਦਿਨਾਂ ਲਈ ‘ਸਸ਼ਕਤ ਨਗਰ-ਵਿਕਸਿਤ ਭਾਰਤ’ ’ਤੇ ਚਰਚਾ ਕਰਨਗੇ ਮੇਅਰ
ਚੰਡੀਗੜ੍ਹ, 4 ਅਕਤੂਬਰ (ਸੰਦੀਪ ਕੁਮਾਰ ਮਾਹਨਾ) -ਦੇਸ਼ ਦੇ ਸ਼ਹਿਰਾਂ ਦੀ ਤਸਵੀਰ ਬਦਲਣ ਅਤੇ ਸ਼ਹਿਰੀ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸੋਮਵਾਰ ਤੋਂ 2 ਦਿਨ੍ਹਾਂ ਲਈ ਵੱਖ-ਵੱਖ ਸ਼ਹਿਰਾਂ ਦੇ ਮੇਅਰ ਚੰਡੀਗੜ੍ਹ ’ਚ ਇਕੱਠੇ ਹੋਣਗੇ। 5 ਤੇ 6 ਅਕਤੂਬਰ ਨੂੰ ਹੋਣ ਵਾਲੀ 118ਵੀਂ ਆਲ ਇੰਡੀਆ ਮੇਅਰਜ਼ ਕੌਂਸਲ ਦੀ ਕੌਮੀ ਕਾਰਜਕਾਰੀ ਮੀਟਿੰਗ ਵਿਚ ‘ਸਸ਼ਕਤ ਨਗਰ-ਵਿਕਸਿਤ ਭਾਰਤ’ ਵਿਸ਼ੇ ਤਹਿਤ ਸ਼ਹਿਰੀ ਵਿਕਾਸ, ਸਫ਼ਾਈ, ਹਰਿਆਵਲ, ਪਾਣੀ ਸੰਭਾਲ ਅਤੇ ਤਕਨਾਲੋਜੀ ਆਧਾਰਿਤ ਪ੍ਰਸ਼ਾਸਨ ਸਮੇਤ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਮ
ਮੇਅਰ ਸੌਰਭ ਜੌਸ਼ੀ ਅਤੇ ਆਲ ਇੰਡੀਆ ਮੇਅਰਜ਼ ਕੌਂਸਲ ਦੇ ਸਕੱਤਰ ਮਨੋਜ ਕੁਮਾਰ ਯੂਟੀ ਗੈਸਟ ਹਾਊਸ ਵਿਖੇ ਚੰਡੀਗੜ੍ਹ ’ਚ ਹੋਣ ਜਾ ਰਹੀ ਆਲ ਇੰਡੀਆ ਮੇਅਰ ਕੌਸਲ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ : ਗੁਰਿੰਦਰ ਸਿੰਘ
05-10-2026
ਚੰਡੀਗੜ੍ਹ, 4 ਅਕਤੂਬਰ (ਸੰਦੀਪ ਕੁਮਾਰ ਮਾਹਨਾ) -ਦੇਸ਼ ਦੇ ਸ਼ਹਿਰਾਂ ਦੀ ਤਸਵੀਰ ਬਦਲਣ ਅਤੇ ਸ਼ਹਿਰੀ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸੋਮਵਾਰ ਤੋਂ 2 ਦਿਨ੍ਹਾਂ ਲਈ ਵੱਖ-ਵੱਖ ਸ਼ਹਿਰਾਂ ਦੇ ਮੇਅਰ ਚੰਡੀਗੜ੍ਹ ’ਚ ਇਕੱਠੇ ਹੋਣਗੇ। 5 ਤੇ 6 ਅਕਤੂਬਰ ਨੂੰ ਹੋਣ ਵਾਲੀ 118ਵੀਂ ਆਲ ਇੰਡੀਆ ਮੇਅਰਜ਼ ਕੌਂਸਲ ਦੀ ਕੌਮੀ ਕਾਰਜਕਾਰੀ ਮੀਟਿੰਗ ਵਿਚ ‘ਸਸ਼ਕਤ ਨਗਰ-ਵਿਕਸਿਤ ਭਾਰਤ’ ਵਿਸ਼ੇ ਤਹਿਤ ਸ਼ਹਿਰੀ ਵਿਕਾਸ, ਸਫ਼ਾਈ, ਹਰਿਆਵਲ, ਪਾਣੀ ਸੰਭਾਲ ਅਤੇ ਤਕਨਾਲੋਜੀ ਆਧਾਰਿਤ ਪ੍ਰਸ਼ਾਸਨ ਸਮੇਤ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਅੱਜ ਯੂ.ਟੀ. ਸਟੇਟ ਗੈਸਟ ਹਾਊਸ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕਾਨਫਰੰਸ ਦੀਆਂ ਤਿਆਰੀਆਂ ਅਤੇ ਏਜੰਡੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਰੋਜ਼ਾ ਕਾਨਫਰੰਸ ਵਿਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਮੇਅਰ ਸ਼ਾਮਿਲ ਹੋਣਗੇ। ਇਸ ਮੌਕੇ ਆਲ ਇੰਡੀਆ ਮੇਅਰਜ਼ ਕੌਂਸਲ ਦੇ ਸਕੱਤਰ ਮਨੋਜ ਕੁਮਾਰ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦਾ ਉਦਘਾਟਨ 5 ਅਕਤੂਬਰ ਨੂੰ ਸਵੇਰੇ 11 ਵਜੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ। ਕਾਨਫਰੰਸ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸ਼ਹਿਰੀ ਪ੍ਰਬੰਧਨ ਸਬੰਧੀ ਕੀਤੀਆਂ ਜਾ ਰਹੀਆਂ ਸਫ਼ਲ ਪਹਿਲਕਦਮੀਆਂ ਨੂੰ ਸਾਂਝਾ ਕਰਨਾ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਵੇਂ ਤਰੀਕਿਆਂ ’ਤੇ ਵਿਚਾਰ ਕਰਨਾ ਹੈ। ਮੇਅਰ ਸੌਰਭ ਜੌਸ਼ੀ ਨੇ ਕਿਹਾ ਕਿ ਕਾਨਫਰੰਸ ਵਿਚ ਯੋਜਨਾਬੱਧ ਸ਼ਹਿਰੀ ਵਿਕਾਸ, ਸਫ਼ਾਈ, ਹਰੇ-ਭਰੇ ਖੇਤਰਾਂ ਦਾ ਵਿਸਥਾਰ, ਪਾਣੀ ਪ੍ਰਬੰਧਨ, ਡਿਜੀਟਲ ਗਵਰਨੈਂਸ ਅਤੇ ਲੋਕ ਕੇਂਦ੍ਰਿਤ ਨਾਗਰਿਕ ਸੇਵਾਵਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਦੀ ਭਾਗੀਦਾਰੀ, ਵਾਤਾਵਰਨ ਦੀ ਸੰਭਾਲ, ਪਾਣੀ ਦੀ ਬੱਚਤ, ਤਕਨਾਲੋਜੀ ਰਾਹੀਂ ਬਿਹਤਰ ਪ੍ਰਸ਼ਾਸਨ, ਕੂੜੇ ਨੂੰ ਮੁੜ ਵਰਤੋਂਯੋਗ ਸਰੋਤ ਵਿਚ ਬਦਲਣ ਅਤੇ ਸਵੈ-ਸਹਾਇਤਾ ਸਮੂਹਾਂ ਰਾਹੀਂ ਔਰਤਾਂ ਦੀ ਭੂਮਿਕਾ ਵਧਾਉਣ ਵਰਗੇ ਮੁੱਦੇ ਵੀ ਵਿਚਾਰੇ ਜਾਣਗੇ। ਚੰਡੀਗੜ੍ਹ ਆਪਣੀਆਂ ਬਿਹਤਰੀਨ ਪਹਿਲਕਦਮੀਆਂ ਕਰੇਗਾ ਸਾਂਝੀਆਂ ਮੇਅਰ ਸੌਰਭ ਜੋਸ਼ੀ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਚੰਡੀਗੜ੍ਹ ਵਲੋਂ ਯੋਜਨਾਬੱਧ ਸ਼ਹਿਰੀ ਵਿਕਾਸ, ਸਫ਼ਾਈ ਪ੍ਰਬੰਧ, ਹਰਿਆਵਲ, ਪਾਣੀ ਪ੍ਰਬੰਧਨ ਅਤੇ ਡਿਜੀਟਲ ਗਵਰਨੈਂਸ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਅਤੇ ਬਿਹਤਰੀਨ ਪਹਿਲਕਦਮੀਆਂ ਨੂੰ ਹੋਰਨਾਂ ਸ਼ਹਿਰਾਂ ਦੇ ਨੁਮਾਇੰਦਿਆਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੇ ਹੋਰਨਾਂ ਸ਼ਹਿਰਾਂ ਵਲੋਂ ਅਪਣਾਈਆਂ ਜਾ ਰਹੀਆਂ ਨਵੀਆਂ ਤੇ ਪ੍ਰਭਾਵਸ਼ਾਲੀ ਯੋਜਨਾਵਾਂ ਤੋਂ ਵੀ ਸਿੱਖਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਚੁਣੇ ਹੋਏ ਨੁਮਾਇੰਦਿਆਂ ਅਤੇ ਅਧਿਕਾਰੀਆਂ ਵਿਚਾਲੇ ਬਿਹਤਰ ਤਾਲਮੇਲ, ਨਾਗਰਿਕਾਂ ਦੀ ਵਧੇਰੇ ਭਾਗੀਦਾਰੀ ਅਤੇ ਸ਼ਹਿਰਾਂ ਵਿਚ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਕਾਨਫਰੰਸ ਦੇ ਮੁੱਖ ਮੁੱਦਿਆਂ ਵਿਚ ਸ਼ਾਮਿਲ ਰਹੇਗਾ।ਮੇਅਰ ਨੇ ਕਿਹਾ ਕਿ ਕਾਨਫਰੰਸ ਰਾਹੀਂ ਵੱਖ-ਵੱਖ ਸ਼ਹਿਰਾਂ ਦੇ ਤਜਰਬਿਆਂ ਅਤੇ ਵਿਚਾਰਾਂ ਦਾ ਸਾਰਥਕ ਅਦਾਨ-ਪ੍ਰਦਾਨ ਹੋਵੇਗਾ ਅਤੇ ਸ਼ਹਿਰੀ ਵਿਕਾਸ ਲਈ ਅਮਲੀ ਸੁਝਾਅ ਸਾਹਮਣੇ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਦੇਸ਼ ਦੇ ਸ਼ਹਿਰਾਂ ਨੂੰ ਹੋਰ ਮਜ਼ਬੂਤ, ਸਾਫ਼-ਸੁਥਰਾ, ਹਰਿਆਲਾ, ਸਮਾਰਟ ਅਤੇ ਆਤਮ-ਨਿਰਭਰ ਬਣਾਉਣ ਦੇ ਨਾਲ ‘ਵਿਕਸਿਤ ਭਾਰਤ’ ਦੇ ਟੀਚੇ ਨੂੰ ਸਾਕਾਰ ਕਰਨ ਵਿਚ ਅਹਿਮ ਯੋਗਦਾਨ ਪਾ ਸਕਦੀਆਂ ਹਨ।