05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮੁਹਾਲੀ ਪੁਲਿਸ ਨੇ ਸੋਹਾਣਾ ਸਮੇਤ ਵੱਖ ਵੱਖ ਥਾਵਾਂ ਤੇ ਚਲਾਇਆ ਕਾਸੋ ਆਪ੍ਰੇਸ਼ਨ

ਐੱਸ. ਏ.

ਅਜੀਤ ਡੈਸਕ 05-10-2026
ਐੱਸ. ਏ. ਐੱਸ. ਨਗਰ, 4 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਪੁਲਿਸ ਵਲੋਂ ਅੱਜ ਪਿੰਡ ਸੋਹਾਣਾ ਅਤੇ ਜਗਤਪੁਰਾ ਦੀ ਅੰਬ ਸਾਹਿਬ ਕਾਲੋਨੀ ਵਿਖੇ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਸਿਟੀ-2 ਦੇ ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਦੀ ਅਗਵਾਈ ‘ਚ ਅਤੇ ਸੋਹਾਣਾ ਵਿਖੇ ਥਾਣਾ ਸੋਹਾਣਾ ਦੇ ਮੁਖੀ ਗਗਨਦੀਪ ਸਿੰਘ, ਥਾਣਾ ਆਈ. ਟੀ. ਸਿਟੀ ਦੇ ਮੁਖੀ ਅਮਨ ਕੰਬੋਜ, ਥਾਣਾ ਫ਼ੇਜ਼-8 ਦੇ ਮੁਖੀ ਗੁਰਮਿਹਰ ਸਿੰਘ ਦੀ ਦੇਖ-ਰੇਖ ਹੇਠ 100 ਦੇ ਕਰੀਬ ਪੁਲੀਸ ਮੁਲਾਜ਼ਮ ਸ਼ਾਮਿਲ ਹੋਏ। ਇਸੇ ਤਰਾਂ ਫ਼ੇਜ਼-11 ਥਾਣੇ ਦੇ ਮੁਖੀ ਅਮਨ ਬੈਦਵਾਣ ਦੀ ਅਗਵਾਈ ਹੇਠ ਜਗਤਪੁਰਾ ਨੇੜਲੀ ਅੰਬ ਸਾਹਿਬ ਕਾਲੋਨੀ ਦੀ ਤਲਾਸ਼ੀ ਲਈ ਗਈ। ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਦੋਹਾਂ ਥਾਵਾਂ ਤੇ ਪੀ. ਜੀ. ਹਾਊਸਾਂ, ਕਿਰਾਏਦਾਰਾਂ ਅਤੇ ਹੋਰਨਾਂ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਵੀ ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਅਭਿਆਨ ਤਹਿਤ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਵੀ ਜਾਂਚ ਕੀਤੀ ਗਈ। ਡੀ. ਐੱਸ. ਪੀ. ਨੇ ਦੱਸਿਆ ਕਿ ਕਾਸੋ ਆਪ੍ਰੇਸ਼ਨ ਦੌਰਾਨ ਐੱਨ. ਡੀ. ਪੀ. ਐੱਸ. ਐਕਟ ਦੇ 7 ਮੁਕੱਦਮੇ ਦਰਜ ਕਰਕੇ, 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 20 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ।
ਪਿਛਲੀ ਖ਼ਬਰ ਸਨਮਾਨ ਪਤੀ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਪਤਨੀ ਤੇ ਧੀ ਨੇ ਵੀ ਲਿਆ ਦੇਹ ਦਾਨ ਦਾ ਸੰਕਲਪ ਅਗਲੀ ਖ਼ਬਰ ਪੰਜਾਬ ਯੂਥ ਅਕਾਲੀ ਦਲ ਦੇ ਵਾਈਸ ਪ੍ਰਧਾਨ ਨਿਯੁਕਤ ਰਵਿੰਦਰ ਟਿਵਾਣਾ ਰਵਿੰਦਰ ਟਿਵਾਣਾ ਨੇ ਐਨ. ਕੇ. ਸ਼ਰਮਾ ਨਾਲ ਮੁਲਾਕਾਤ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।