08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਵਾਤਾਵਰਨ ਦੀ ਸ਼ੁੱਧਤਾ2 ਲਈ ਲਗਾਏ ਬੂਟਿਆਂ ਦੀ ਦੇਖਭਾਲ ਵੀ ਜ਼ਰੂਰੀ - ਗੁਰਮੀਤ ਸਿੰਘ

ਖਰੜ, 7 ਅਕਤੂਬਰ (ਗੁਰਮੁੱਖ ਸਿੰਘ ਮਾਨ)- ਸ੍ਰੀ ਗੁਰੂ ਰਵਿਦਾਸ ਸਭਾ ਖਰੜ ਵਲੋਂ ਵਾਤਾਵਰਨ ਦੀ ਸੰਭਾਲ ਹਿੱਤ ਸ੍ਰੀ ਗੁਰੂ ਰਵਿਦਾਸ ਭਵਨ ਖਰੜ ਵਿਖੇ ਪੌਦੇ ਲਗਾਉਣ ਦੀ ਸ਼ੁਰੁਆਤ ਐੱਸ. ਡੀ.

ਅਜੀਤ ਡੈਸਕ 08-10-2026
ਖਰੜ, 7 ਅਕਤੂਬਰ (ਗੁਰਮੁੱਖ ਸਿੰਘ ਮਾਨ)- ਸ੍ਰੀ ਗੁਰੂ ਰਵਿਦਾਸ ਸਭਾ ਖਰੜ ਵਲੋਂ ਵਾਤਾਵਰਨ ਦੀ ਸੰਭਾਲ ਹਿੱਤ ਸ੍ਰੀ ਗੁਰੂ ਰਵਿਦਾਸ ਭਵਨ ਖਰੜ ਵਿਖੇ ਪੌਦੇ ਲਗਾਉਣ ਦੀ ਸ਼ੁਰੁਆਤ ਐੱਸ. ਡੀ. ਐੱਮ. ਖਰੜ ਗੁਰਮੀਤ ਸਿੰਘ ਵਲੋਂ ਬੂਟਾ ਲਗਾ ਕੇ ਕੀਤੀ ਗਈ। ਉਨ੍ਹਾਂ ਸਭਾ ਵਲੋਂ ਵਾਤਾਵਰਨ ਦੀ ਸਵੱਛਤਾ ਲਈ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਾਨੂੰ ਬੂਟੇ ਲਗਾ ਕੇ ਇਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ, ਤਾਂ ਹੀ ਅਸੀ ਵਾਤਾਵਰਨ ਦੀ ਸ਼ੁੱਧਤਾਂ ਲਈ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਦੂਜਾ ਬੂਟਾ ਨਗਰ ਕੌਂਸਲ ਖਰੜ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਪੱਥਰੀਆ ਵਲੋਂ ਲਗਾਇਆ ਗਿਆ। ਭਵਨ ਦੇ ਵਿਹੜੇ ਵਿਚ 81 ਛਾਂਦਾਰ ਬੂਟੇ ਲਗਾਏ ਗਏ ਹਨ। ਚਾਰਦੀਵਾਰੀ ਵਿਚ ਲਗਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਰਵਿਦਾਸ ਸਭਾ ਖਰੜ ਵਲੋਂ ਲਈ ਗਈ ਹੈ। ਜੋ ਕਿ ਪਿਛਲੇ 14 ਸਾਲ ਤੋਂ ਭਵਨ ਦਾ ਰੱਖ ਰਖਾਅ ਵੀ ਕਰਦੀ ਆ ਰਹੀ ਹੈ। ਨਗਰ ਕੌਂਸਲ ਖਰੜ ਦੇ ਕਾਰਜ ਸਾਧਕ ਅਫ਼ਸਰ ਵਲੋਂ ਭਵਨ ਦੇ ਸੁੰਦਰੀਕਰਨ ਲਈ ਹਰ ਸਹਿਯੋਗ ਦਾ ਭਰੋਸਾ ਵੀ ਦਵਾਇਆ ਗਿਆ। ਸਭਾ ਦੇ ਪ੍ਰਧਾਨ ਸ੍ਰੀ ਮਦਨ ਲਾਲ ਜਨਾਗਲ ਨੇ ਮੰਗ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਭਵਨ ਦੇ ਪਾਣੀ ਦੀ ਨਿਕਾਸੀ ਅਤੇ ਰਸਤੇ ਦਾ ਵੀ ਪ੍ਰਬੰਧ ਕਰਵਾਇਆ ਜਾਵੇ। ਇਸ ਮੌਕੇ ਨਗਰ ਕੌਂਸਲ ਖਰੜ ਦੇ ਐੱਮ. ਈ. ਸੁਰੇਸ਼ ਕੁਮਾਰ ਅਤੇ ਜੇ. ਈ. ਬਲਜਿੰਦਰ ਸਿੰਘ ਸਮੇਤ ਸਭਾ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਜਸਪਾਲ ਸਿੰਘ ਨੇ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ ਚ ਕੀਤੀ ਘਰ ਵਾਪਸੀ ਅਗਲੀ ਖ਼ਬਰ ਜਾਅਲੀ ਡਿਗਰੀ ਵਾਲੀ ਪ੍ਰਿੰਸੀਪਲ ਦੇ ਪਤੀ ਨੂੰ ਅਦਾਲਤ ਵਲੋਂ ਸੁਣਾਈ ਗਈ ਸਜ਼ਾ - ਮਾਵੀ ਕਿਹਾ, ਜਾਅਲੀ ਡਿਗਰੀਆਂ ਦੀ ਹੋਵੇ ਉੱਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।