11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਦਸਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦੇ ਪਹਿਲਵਾਨਾਂ ਨੇ ਸੋਨ ਤਗਮੇ ਜਿੱਤ ਕੇ ਨੈਸ਼ਨਲ ਸਕੂਲ ਗੇਮਜ਼ ਲਈ ਕੀਤੀ ਚੋਣ ਪੱਕੀ

ਜ਼ੀਰਕਪੁਰ, 9 ਅਕਤੂਬਰ (ਮਨਿੰਦਰ ਸਿੰਘ)-ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦੇ ਪਹਿਲਵਾਨਾਂ ਨੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੰਡੀਗੜ੍ਹ ਸਕੂਲ ਗੇਮਜ਼ ਵਿਚ ਵੱਖ-ਵੱਖ ਭਾਰ ਵਰਗਾਂ ਵਿਚ ਸੋਨ ਤਗਮੇ ਜਿੱਤ ਕੇ ਅਖਾੜੇ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਦੇ ਨਾਲ ਹੀ ਇਹ ਪਹਿਲਵਾਨ ਨੈਸ਼ਨਲ ਸਕੂਲ ਗੇਮਜ਼ ਲਈ ਚੁਣੇ ਗਏ ਹਨ।

ਅਜੀਤ ਡੈਸਕ 10-10-2026
ਜ਼ੀਰਕਪੁਰ, 9 ਅਕਤੂਬਰ (ਮਨਿੰਦਰ ਸਿੰਘ)-ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦੇ ਪਹਿਲਵਾਨਾਂ ਨੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੰਡੀਗੜ੍ਹ ਸਕੂਲ ਗੇਮਜ਼ ਵਿਚ ਵੱਖ-ਵੱਖ ਭਾਰ ਵਰਗਾਂ ਵਿਚ ਸੋਨ ਤਗਮੇ ਜਿੱਤ ਕੇ ਅਖਾੜੇ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਦੇ ਨਾਲ ਹੀ ਇਹ ਪਹਿਲਵਾਨ ਨੈਸ਼ਨਲ ਸਕੂਲ ਗੇਮਜ਼ ਲਈ ਚੁਣੇ ਗਏ ਹਨ। ਅਖਾੜੇ ਦੇ ਕੋਚ ਰਾਜਿੰਦਰ ਕੁਮਾਰ ਅਤੇ ਰਿੰਕੂ ਸ਼ਰਮਾ ਨੇ ਦੱਸਿਆ ਕਿ ਜਸਕਰਨ ਪ੍ਰੀਤ ਨੇ ਅੰਡਰ-19 (61 ਕਿੱਲੋ) ਫ੍ਰੀ ਸਟਾਈਲ ਕੁਸ਼ਤੀ ਵਿਚ, ਕਮਲਪ੍ਰੀਤ ਨੇ ਅੰਡਰ-17 (60 ਕਿੱਲੋ) ਫ੍ਰੀ ਸਟਾਈਲ ਕੁਸ਼ਤੀ ਵਿਚ, ਅਮੀਨ ਖਾਨ ਨੇ ਅੰਡਰ-19 (72 ਕਿੱਲੋ) ਗ੍ਰੀਕੋ-ਰੋਮਨ ਕੁਸ਼ਤੀ ਵਿਚ ਅਤੇ ਹਰਮਨਜੀਤ ਨੇ ਅੰਡਰ-19 (67 ਕਿੱਲੋ) ਗ੍ਰੀਕੋ-ਰੋਮਨ ਕੁਸ਼ਤੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਹਾਸਿਲ ਕੀਤੇ ਹਨ। ਪਹਿਲਵਾਨਾਂ ਦੀ ਇਸ ਪ੍ਰਾਪਤੀ ‘ਤੇ ਅਖਾੜੇ ਦੇ ਕੋਚਾਂ ਅਤੇ ਇਲਾਕਾ ਵਾਸੀਆਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਨੈਸ਼ਨਲ ਗੇਮਜ਼ ਵਿਚ ਬਿਹਤਰ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਹਰਿਆਣਾ ਮਾਸ ਰੈਪਿਡ ਟ੍ਰਾਂਸਪੋਰਟ ਬੋਰਡ ਮੀਟਿੰਗ ਦੀ ਕੀਤੀ ਪ੍ਰਧਾਨਗੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਕ੍ਰਿਸ਼ਨਪਾਲ ਸ਼ਰਮਾ ਪਾਰਟੀ ਦੇ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।