ਇਕ ਸਹਾਰਾ ਫਾਊਂਡੇਸ਼ਨ ਵਲੋਂ 101 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ 11 ਅਕਤੂਬਰ ਨੂੰ - ਦੀਪਕ ਸ਼ਰਮਾ ਦੀਪੂ
ਕੁਰਾਲੀ, 9 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਇਕ ਸਹਾਰਾ ਫਾਊਡੇਸ਼ਨ ਵੱਲੋਂ ਸਥਾਨਕ ਸ਼ਹਿਰ ਤੇ ਇਲਾਕੇ ਦੇ ਉਘੇ ਸਮਾਜ ਸੇਵੀ ਤੇ ਯੂਥ ਆਗੂ ਦੀਪਕ ਸ਼ਰਮਾ (ਦੀਪੂ) ਦੀ ਅਗਵਾਈ ਵਿਚ 101 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ 11 ਅਕਤੂਬਰ ਨੂੰ ਕੁਰਾਲੀ ਖਰੜ ਮਾਰਗ ਤੇ ਸਥਿਤ ਰਾਇਤ ਬਾਹਰਾ ਦੇ ਸਹਾਮਣੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਆਹ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਦੀਪਕ ਸ਼ਰਮਾ (ਦੀਪੂ) ਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ 51 ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ ਸਨ, ਇਸ ਸਾਲ 101 ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾਏ ਜਾ ਰਹੇ ਹਨ।
ਅਜੀਤ ਡੈਸਕ
10-10-2026