13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਡੇਰਾਬੱਸੀ ’ ਚ ਮਹਿੰਗੇ ਭਾਅ ’ ਤੇ ਵੇਚਣ ਦੇ ਦੋਸ਼ ਹੇਠ ਮੁਲਜ਼ਮ ਕਾਬੂ ਖਾਲੀ ਪਲਾਟ ’ਚ ਖੜ੍ਹੀਆਂ ਝਾੜੀਆਂ ’ਚ ਛੁਪਾਈਆਂ ਸਨ ਸ਼ਰਾਬ ਦੀਆਂ ਪੇਟੀਆਂ, ਆਬਕਾਰੀ ਵਿਭਾਗ ਨੇ 200 ਪਊਏ ਕੀਤੇ ਬਰਾਮਦ

ਡੇਰਾਬੱਸੀ, 12 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਚੰਡੀਗੜ੍ਹ ਤੋਂ ਸਸਤੇ ਭਾਅ ‘ਤੇ ਸ਼ਰਾਬ ਲਿਆ ਕੇ ਡੇਰਾਬੱਸੀ ‘ਚ ਮਹਿੰਗੇ ਭਾਅ ‘ਤੇ ਵੇਚਣ ਦੇ ਗ਼ੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕਰਦਿਆਂ ਆਬਕਾਰੀ ਵਿਭਾਗ ਦੀ ਟੀਮ ਨੇ ਈਸਾਪੁਰ ਰੋਡ ‘ਤੇ ਛਾਪੇਮਾਰੀ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਕਥਿਤ ਤੌਰ ‘ਤੇ ਆਪਣੇ ਘਰ ਨਾਲ ਲੱਗਦੇ ਖਾਲੀ ਪਲਾਟ ਦੀਆਂ ਝਾੜੀਆਂ ਨੂੰ ਸ਼ਰਾਬ ਲੁਕਾਉਣ ਦਾ ਟਿਕਾਣਾ ਬਣਾਇਆ ਹੋਇਆ ਸੀ।

ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਬਰਾਮਦ ਕੀਤੀ ਗਈ ਨਾਜਾਇਜ਼ ਸ਼ਰਾਬ। ਤਸਵੀਰ : ਰਣਬੀਰ ਸਿੰਘ ਪੜ੍ਹੀ 13-10-2026
ਡੇਰਾਬੱਸੀ, 12 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਚੰਡੀਗੜ੍ਹ ਤੋਂ ਸਸਤੇ ਭਾਅ ‘ਤੇ ਸ਼ਰਾਬ ਲਿਆ ਕੇ ਡੇਰਾਬੱਸੀ ‘ਚ ਮਹਿੰਗੇ ਭਾਅ ‘ਤੇ ਵੇਚਣ ਦੇ ਗ਼ੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕਰਦਿਆਂ ਆਬਕਾਰੀ ਵਿਭਾਗ ਦੀ ਟੀਮ ਨੇ ਈਸਾਪੁਰ ਰੋਡ ‘ਤੇ ਛਾਪੇਮਾਰੀ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਕਥਿਤ ਤੌਰ ‘ਤੇ ਆਪਣੇ ਘਰ ਨਾਲ ਲੱਗਦੇ ਖਾਲੀ ਪਲਾਟ ਦੀਆਂ ਝਾੜੀਆਂ ਨੂੰ ਸ਼ਰਾਬ ਲੁਕਾਉਣ ਦਾ ਟਿਕਾਣਾ ਬਣਾਇਆ ਹੋਇਆ ਸੀ। ਛਾਪੇਮਾਰੀ ਦੌਰਾਨ ਚੰਡੀਗੜ੍ਹ ‘ਚ ਵਿਕਣਯੋਗ ਦੇਸੀ ਸ਼ਰਾਬ ਦੀਆਂ ਚਾਰ ਪੇਟੀਆਂ, ਜਿਨ੍ਹਾਂ ‘ਚ ਕੁੱਲ 200 ਪਊਏ ਸਨ, ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਡੇਰਾਬੱਸੀ ਦੇ ਰੇਲਵੇ ਫਾਟਕ ਨੇੜੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਈਸਾਪੁਰ ਰੋਡ ‘ਤੇ ਰਹਿਣ ਵਾਲਾ ਜੈ ਪ੍ਰਕਾਸ਼ ਪੁੱਤਰ ਰਾਮ ਬਰਨ ਚੰਡੀਗੜ੍ਹ ਤੋਂ ਸਸਤੇ ਭਾਅ ‘ਤੇ ਸ਼ਰਾਬ ਲਿਆ ਕੇ ਡੇਰਾਬੱਸੀ ਇਲਾਕੇ ‘ਚ ਮਹਿੰਗੇ ਭਾਅ ‘ਤੇ ਵੇਚਦਾ ਹੈ। ਸੂਚਨਾ ਮੁਤਾਬਿਕ ਮੁਲਜ਼ਮ ਸ਼ਰਾਬ ਦੀਆਂ ਪੇਟੀਆਂ ਆਪਣੇ ਘਰ ਦੇ ਨਾਲ ਲੱਗਦੇ ਖਾਲੀ ਪਲਾਟ ਦੀਆਂ ਝਾੜੀਆਂ ‘ਚ ਛੁਪਾ ਕੇ ਰੱਖਦਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਆਬਕਾਰੀ ਵਿਭਾਗ ਦੀ ਟੀਮ ਨੇ ਤੁਰੰਤ ਛਾਪੇਮਾਰੀ ਕਰਕੇ ਜੈ ਪ੍ਰਕਾਸ਼ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਜ ਦੋਂ ਉਸ ਦੇ ਘਰ ਨੇੜਲੇ ਖਾਲੀ ਪਲਾਟ ਦੀ ਤਲਾਸ਼ੀ ਲਈ ਗਈ ਤਾਂ ਉਸ ‘ਚੋਂ ਚੰਡੀਗੜ੍ਹ ‘ਚ ਵਿਕਣਯੋਗ ਦੇਸੀ ਸ਼ਰਾਬ ਦੀਆਂ ਚਾਰ ਪੇਟੀਆਂ ਬਰਾਮਦ ਹੋਈਆਂ। ਜਾਂਚ ਟੀਮ ਵਲੋਂ ਬਰਾਮਦ ਸ਼ਰਾਬ ਨੂੰ ਕਬਜ਼ੇ ‘ਚ ਲੈ ਕੇ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਗਈ। ਇਸ ਮਾਮਲੇ ਸੰਬੰਧੀ ਏ. ਐੱਸ. ਆਈ. ਨਿਰਭੈ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਡੇਰਾਬੱਸੀ ਵਿਖੇ ਆਬਕਾਰੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਾਸਿਲ ਜਾਣਕਾਰੀ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਆਬਕਾਰੀ ਐਕਟ ਤਹਿਤ ਕਈ ਮਾਮਲੇ ਦਰਜ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਅਤੇ ਪੰਜਾਬ ‘ਚ ਸ਼ਰਾਬ ਦੀਆਂ ਕੀਮਤਾਂ ਦੇ ਅੰਤਰ ਕਾਰਨ ਸਰਹੱਦੀ ਇਲਾਕਿਆਂ ‘ਚ ਗ਼ੈਰਕਾਨੂੰਨੀ ਸ਼ਰਾਬ ਦੀ ਵਿਕਰੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਕਾਰਵਾਈ ਨੇ ਇਕ ਵਾਰ ਫਿਰ ਅਜਿਹੀ ਸ਼ਰਾਬ ਦੀ ਗ਼ੈਰਕਾਨੂੰਨੀ ਵਿਕਰੀ ਦਾ ਮੁੱਦਾ ਉਭਾਰ ਦਿੱਤਾ ਹੈ। ਪੁਲਿਸ ਵਲੋਂ ਸ਼ਰਾਬ ਦੀ ਸਪਲਾਈ ਦੇ ਸ੍ਰੋਤ ਅਤੇ ਇਸ ਧੰਦੇ ‘ਚ ਹੋਰਨਾਂ ਵਿਅਕਤੀਆਂ ਦੀ ਸ਼ਮੂਲੀਅਤ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਦੀ ਨਵੀਂ ਪਾਲਿਸੀ ਕਿਸਾਨ ਵਿਰੋਧੀ , ਲੋਕ ਹਿੱਤ ਮਿਸ਼ਨ ਨੇ ਕੀਤਾ ਵਿਰੋਧ ਅਗਲੀ ਖ਼ਬਰ ਪੰਚਕੂਲਾ ਐਂਟਰੀ ਪੁਆਇੰਟ ਤੋਂ ਪੀਰਮੁਛੱਲਾ ਤੱਕ ਹੋਵੇਗਾ ਸੁੰਦਰੀਕਰਨ - ਵਿਧਾਇਕ ਰੰਧਾਵਾ ਕਿਹਾ, ਦੋਵੇਂ ਪਾਸੇ ਬਣਨਗੇ ਫੁੱਟਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।