24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਕਾਰੋਬਾਰੀ ਦੀ ਕਾਰ ’ਚੋਂ 21.50 ਲੱਖ ਰੁ. ਚੋਰੀ

ਜ਼ੀਰਕਪੁਰ, 23 ਅਕਤੂਬਰ (ਮਨਿੰਦਰ ਸਿੰਘ)-ਪਟਿਆਲਾ ਰੋਡ ’ਤੇ ਏਅਰਫੋਰਸ ਸਟੇਸ਼ਨ ਕੱਟ ਨੇੜੇ ਟ੍ਰੈਫ਼ਿਕ ਲਾਈਟ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਕਾਰ ਦਾ ਟਾਇਰ ਪੈਂਚਰ ਹੋਣ ਦਾ ਇਸ਼ਾਰਾ ਕਰ ਕੇ ਇਕ ਕਾਰੋਬਾਰੀ ਦੀ ਕਾਰ ’ਚੋਂ 21. 50 ਲੱਖ ਰੁ.

ਅਜੀਤ ਡੈਸਕ 24-10-2026
ਜ਼ੀਰਕਪੁਰ, 23 ਅਕਤੂਬਰ (ਮਨਿੰਦਰ ਸਿੰਘ)-ਪਟਿਆਲਾ ਰੋਡ ’ਤੇ ਏਅਰਫੋਰਸ ਸਟੇਸ਼ਨ ਕੱਟ ਨੇੜੇ ਟ੍ਰੈਫ਼ਿਕ ਲਾਈਟ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਕਾਰ ਦਾ ਟਾਇਰ ਪੈਂਚਰ ਹੋਣ ਦਾ ਇਸ਼ਾਰਾ ਕਰ ਕੇ ਇਕ ਕਾਰੋਬਾਰੀ ਦੀ ਕਾਰ ’ਚੋਂ 21.50 ਲੱਖ ਰੁ. ਦੀ ਨਕਦੀ ਵਾਲਾ ਬੈਗ ਚੋਰੀ ਕਰ ਲਿਆ। ਪੁਲਿਸ ਨੇ ਕਾਰੋਬਾਰੀ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਬੀ.ਐੱਨ.ਐੱਸ. ਦੀ ਧਾਰਾ 303 (2) ਅਤੇ 3 (5) ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਸ਼ਿਆਮ ਲਾਲ ਸਹਿਗਲ ਨੇ ਦੱਸਿਆ ਕਿ ਉਹ ਵੀ. ਆਈ. ਪੀ. ਰੋਡ ਸਥਿਤ ਸਕਾਈ ਲਾਈਨ ਪਾਰਕ ਸੁਸਾਇਟੀ ਦੇ ਬੀ ਟਾਵਰ ਵਿਚ ਰਹਿੰਦੇ ਹਨ ਅਤੇ ਲੋਹੇ ਦਾ ਕਾਰੋਬਾਰ ਕਰਦੇ ਹਨ। 22 ਅਕਤੂਬਰ ਨੂੰ ਸ਼ਾਮ ਕਰੀਬ 6.45 ਵਜੇ ਉਹ ਲੋਹਗੜ੍ਹ ਕੱਟ ਨੇੜੇ ਮਿੱਤਲ ਮੈਟਲ ਤੋਂ ਆਪਣੀ ਇਨੋਵਾ ਕਾਰ ਵਿਚ ਘਰ ਪਰਤ ਰਹੇ ਸਨ, ਤਾਂ ਕਰੀਬ 7 ਵਜੇ ਏਅਰਫੋਰਸ ਸਟੇਸ਼ਨ ਕੱਟ ਨੇੜੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਪਿਛਲਾ ਟਾਇਰ ਪੈਂਚਰ ਹੋਣ ਦਾ ਇਸ਼ਾਰਾ ਕੀਤਾ। ਐੱਚ. ਪੀ. ਪੈਟਰੋਲ ਪੰਪ ਨੇੜੇ ਜਦੋਂ ਉਹ ਕਾਰ ਰੋਕ ਕੇ ਟਾਇਰ ਦੇਖ ਰਹੇ ਸਨ, ਤਾਂ ਇਕ ਨੌਜਵਾਨ ਡਰਾਈਵਰ ਸਾਈਡ ਦੀ ਖਿੜਕੀ ਖੋਲ੍ਹ ਕੇ ਕਾਰ ਵਿਚ ਰੱਖਿਆ ਬੈਗ ਲੈ ਕੇ ਫ਼ਰਾਰ ਹੋ ਗਿਆ। ਬੈਗ ਵਿਚ 21.50 ਲੱਖ ਰੁ. ਸਨ। ਕਾਫ਼ੀ ਭਾਲ ਕਰਨ ਦੇ ਬਾਵਜੂਦ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਜਾਂਚ ਅਧਿਕਾਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸੈਲੂਨ ਦੇ ਬਾਹਰੋਂ ਮੋਟਰਸਾਈਕਲ ਚੋਰੀ, ਕੇਸ ਦਰਜ ਅਗਲੀ ਖ਼ਬਰ ਸਾਈਬਰ ਠੱਗੀ ਦੇ ਦੋ ਮਾਮਲਿਆਂ ’ਚ 6.21 ਲੱਖ ਰੁਪਏ ਦੀ ਧੋਖਾਧੜੀ ਮੋਬਾਈਲ ਵਿਚ ਮੈਲੀਸ਼ੀਅਸ ਏ.ਪੀ.ਕੇ. ਫਾਈਲ ਡਾਊਨਲੋਡ ਕਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।