26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬਿੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਰੈਸਟੋਰੈਂਟ ਮਾਲਕ ਨਾਲ ਕੁੱਟਮਾਰ ਤੇ ਭੰਨਤੋੜ

ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਜ਼ੀਰਕਪੁਰ, 25 ਅਕਤੂਬਰ (ਮਨਿੰਦਰ ਸਿੰਘ)-ਪਟਿਆਲਾ ਰੋਡ ’ਤੇ ਦਿਆਲਪੁਰਾ ਨੇੜੇ ਸਥਿਤ ਏ. ਟੀ.

ਅਜੀਤ ਡੈਸਕ 26-10-2026
ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਜ਼ੀਰਕਪੁਰ, 25 ਅਕਤੂਬਰ (ਮਨਿੰਦਰ ਸਿੰਘ)-ਪਟਿਆਲਾ ਰੋਡ ’ਤੇ ਦਿਆਲਪੁਰਾ ਨੇੜੇ ਸਥਿਤ ਏ. ਟੀ. ਸੀ. ਰੈਸਟੋਰੈਂਟ ਵਿਚ ਬਿੱਲ ਦੇ ਭੁਗਤਾਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕੁੱਟਮਾਰ, ਭੰਨਤੋੜ ਅਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਜ਼ੀਰਕਪੁਰ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਸੁੱਖਾ, ਗੁਰਪ੍ਰੀਤ ਸਿੰਘ, ਬਿੱਟੂ ਤੇ ਕਾਲਾ ਪਿਰਡੀਆ ਵਾਸੀ ਲੋਹਗੜ੍ਹ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਰੈਸਟੋਰੈਂਟ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ 12 ਸਤੰਬਰ ਨੂੰ ਸੁੱਖਾ ਨਾਂਅ ਦਾ ਵਿਅਕਤੀ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ਵਿਚ ਰੈਸਟੋਰੈਂਟ ਆਇਆ ਸੀ। ਖਾਣ-ਪੀਣ ਤੋਂ ਬਾਅਦ ਬਿੱਲ ਅਦਾ ਕੀਤੇ ਬਿਨਾਂ ਉਸ ਨੇ ਗ੍ਰਾਹਕਾਂ ਅਤੇ ਸਟਾਫ਼ ਨਾਲ ਬਦਸਲੂਕੀ ਕੀਤੀ ਅਤੇ ਇਕ ਗ੍ਰਾਹਕ ਤੇ ਵੇਟਰ ਨੂੰ ਥੱਪੜ ਮਾਰੇ। ਦੋਸ਼ ਹੈ ਕਿ ਕੁਝ ਸਮੇਂ ਬਾਅਦ ਉਹ ਕਰੀਬ 15 ਸਾਥੀਆਂ ਨਾਲ ਮੁੜ ਆਇਆ ਅਤੇ ਮਾਲਕ ਤੇ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਅਵਤਾਰ ਸਿੰਘ ਨੇ ਦੋਸ਼ ਲਾਇਆ ਕਿ ਇਸ ਦੌਰਾਨ ਰੈਸਟੋਰੈਂਟ ਦੇ ਡੀ. ਵੀ. ਆਰ. ਬਾਕਸ ਸਮੇਤ ਹੋਰ ਸਾਮਾਨ ਦੀ ਭੰਨਤੋੜ ਕੀਤੀ ਗਈ। ਉਸ ਨੇ ਘਟਨਾ ਦੀ ਵੀਡੀਓ ਮੋਬਾਈਲ ਵਿਚ ਰਿਕਾਰਡ ਕਰਨ ਅਤੇ ਮੈਡੀਕਲ ਜਾਂਚ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ 115 (2), 126 (2), 351 (2), 191 (3) ਅਤੇ 190 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕੰਪਨੀ ’ਚੋਂ 9.38 ਲੱਖ ਦਾ ਸਾਮਾਨ ਚੋਰੀ ਅਗਲੀ ਖ਼ਬਰ ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਡਾਕਟਰ ਤੇ ਹੋਰ ਸਟਾਫ਼ ਨਾਲ ਕੁੱਟਮਾਰ ਤੇ ਦੁਰਵਿਹਾਰ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਪੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।