27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੈਕਟਰ-45 ’ਚ ਐਕਟਿਵਾ ਸਵਾਰ ਦੋ ਨੌਜਵਾਨ ਪਰਸ ਖੋਹ ਕੇ ਫ਼ਰਾਰ

ਪਰਸ ਵਿਚ ਮੋਬਾਈਲ ਫ਼ੋਨ, ਦਸਤਾਵੇਜ਼ਾਂ ਤੋਂ ਇਲਾਵਾ 7200 ਰੁਪਏ ਸਨ ਮੌਜੂਦ ਚੰਡੀਗੜ੍ਹ, 26 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-45 ਸਥਿਤ ਰਾਮ-ਲੀਲ੍ਹਾ ਮੈਦਾਨ ਨੇੜੇ ਐਕਟਿਵਾ ਸਵਾਰ ਦੋ ਅਣਪਛਾਤੇ ਨੌਜਵਾਨ ਇਕ ਨੌਜਵਾਨ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਪਰਸ ਵਿਚ ਮੋਬਾਈਲ ਫ਼ੋਨ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਏ.

ਅਜੀਤ ਡੈਸਕ 27-10-2026
ਪਰਸ ਵਿਚ ਮੋਬਾਈਲ ਫ਼ੋਨ, ਦਸਤਾਵੇਜ਼ਾਂ ਤੋਂ ਇਲਾਵਾ 7200 ਰੁਪਏ ਸਨ ਮੌਜੂਦ ਚੰਡੀਗੜ੍ਹ, 26 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-45 ਸਥਿਤ ਰਾਮ-ਲੀਲ੍ਹਾ ਮੈਦਾਨ ਨੇੜੇ ਐਕਟਿਵਾ ਸਵਾਰ ਦੋ ਅਣਪਛਾਤੇ ਨੌਜਵਾਨ ਇਕ ਨੌਜਵਾਨ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਪਰਸ ਵਿਚ ਮੋਬਾਈਲ ਫ਼ੋਨ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਏ.ਟੀ.ਐੱਮ. ਕਾਰਡ ਅਤੇ 7200 ਰੁਪਏ ਨਕਦ ਸਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬੁੜੈਲ ਵਾਸੀ ਆਲੋਕ (22) ਨੇ ਦੱਸਿਆ ਕਿ ਐਤਵਾਰ ਨੂੰ ਜਦੋਂ ਉਹ ਸੈਕਟਰ-45 ਦੇ ਰਾਮ-ਲੀਲ੍ਹਾ ਮੈਦਾਨ ਨੇੜੇ ਸੀ ਤਾਂ ਐਕਟਿਵਾ ਸਕੂਟਰ ’ਤੇ ਸਵਾਰ ਦੋ ਅਣਪਛਾਤੇ ਵਿਅਕਤੀ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਇਹ ਸਭ ਇੰਨੀ ਜਲਦੀ ਵਿਚ ਹੋਇਆ ਕਿ ਮੁਲਜ਼ਮਾਂ ਦੇ ਸਕੂਟਰ ਦਾ ਨੰਬਰ ਵੀ ਪਤਾ ਨਹੀਂ ਲੱਗ ਸਕਿਆ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸੈਕਟਰ-34 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 304(2) ਅਤੇ 3(5) ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਿਸ ਵਲੋਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਚੋਰੀ ਦੇ ਮਾਮਲੇ ’ ਚ ਨਾਬਾਲਗ ਸਮੇਤ ਦੋ ਕਾਬੂ ਅਗਲੀ ਖ਼ਬਰ ਵੀ . ਆਈ . ਪੀ . ਰੋਡ ’ ਤੇ ਪਾਰਕਿੰਗ ਵਾਲੀ ਥਾਂ ’ ਤੇ ਸਜੀਆਂ ਦੁਕਾਨਾਂ 25 ਮਿੰਟ ਜਾਮ ’ਚ ਫਸੀ ਰਹੀ ਐਂਬੂਲੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।