ਬਾਪੂ ਧਾਮ ਕਾਲੋਨੀ ਵਿਖੇ ਨਾਜਾਇਜ਼ ਪਟਾਕਿਆਂ ਸਮੇਤ ਵਿਅਕਤੀ ਕਾਬੂ
ਚੰਡੀਗੜ੍ਹ, 9 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਸੈਕਟਰ-26 ਸਥਿਤ ਬਾਪੂ ਧਾਮ ਕਾਲੋਨੀ ਵਿਚ ਨਾਜਾਇਜ਼ ਪਟਾਕੇ ਤੇ ਧਮਾਕਾਖ਼ੇਜ਼ ਸਮੱਗਰੀ ਰੱਖਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਹੰਮਦ ਮੁਕੀਮ (56) ਵਾਸੀ ਫੇਜ਼-2, ਬਾਪੂ ਧਾਮ ਕਾਲੋਨੀ ਵਜੋਂ ਹੋਈ ਹੈ।
ਅਜੀਤ ਡੈਸਕ
10-11-2026