16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਬੱਚਿਆਂ ਨਾਲ ਮਨਾਇਆ ਬਾਲ ਦਿਵਸ

ਮੁੱਲਾਂਪੁਰ ਗਰੀਬਦਾਸ, 15 ਨਵੰਬਰ (ਦਿਲਬਰ ਸਿੰਘ ਖੈਰਪੁਰ)-ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵਲੋਂ 16 ਨਵੰਬਰ 1915 ਨੂੰ ਫਾਂਸੀ ’ਤੇ ਚੜੇ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਵੀ ਯਾਦ ਕੀਤਾ ਅਤੇ ਮੌਤ ਦੀ ਸਮਾਂ ਦੇ ਪਰਵਾਨੇ ਦੇ ਜੀਵਨ ਅਤੇ ਦੇਸ਼ ਦੀ ਅਜ਼ਾਦੀ ਲਈ ਕੀਤੇ ਸੰਘਰਸ਼ ਬਾਰੇ ਬੱਚਿਆਂ ਨੂੰ ਦੱਸਿਆ।

ਅਜੀਤ ਡੈਸਕ 16-11-2026
ਮੁੱਲਾਂਪੁਰ ਗਰੀਬਦਾਸ, 15 ਨਵੰਬਰ (ਦਿਲਬਰ ਸਿੰਘ ਖੈਰਪੁਰ)-ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵਲੋਂ 16 ਨਵੰਬਰ 1915 ਨੂੰ ਫਾਂਸੀ ’ਤੇ ਚੜੇ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਵੀ ਯਾਦ ਕੀਤਾ ਅਤੇ ਮੌਤ ਦੀ ਸਮਾਂ ਦੇ ਪਰਵਾਨੇ ਦੇ ਜੀਵਨ ਅਤੇ ਦੇਸ਼ ਦੀ ਅਜ਼ਾਦੀ ਲਈ ਕੀਤੇ ਸੰਘਰਸ਼ ਬਾਰੇ ਬੱਚਿਆਂ ਨੂੰ ਦੱਸਿਆ। ਪ੍ਰੋਗਰਾਮ ਵਿਚ ਲੇਖਕ ਸੁਰਜੀਤ ਸੁੰਮਨ ਨੇ ਮੰਚ ਦੀ ਜ਼ਿੰਮੇਂਵਾਰੀ ਨਿਭਾਈ। ਹਰ ਬੱਚੇ ਦੀ ਕਵਿਤਾ ਸੁਣਨ ਤੋਂ ਬਾਅਦ ਸੁੰਮਨ ਤੇ ਹੋਰ ਬੁਲਾਰੇ ਬੱਚਿਆਂ ਨੂੰ ਸਾਹਿਤ ਨਾਲ ਜੁੜਨ ਬਾਰੇ ਪ੍ਰੇਰਿਤ ਕਰਦੇ ਰਹੇ। ਬੱਚਿਆਂ ਦੀ ਕਵਿਤਾਵਾਂ ਸੁਣਨ ਤੋਂ ਬਾਅਦ ਹਾਜ਼ਰ ਕਵੀਆਂ ਨੇ ਵੀ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ, ਜਿਸ ਵਿਚ ਲੇਖਕ ਗੁਰਵਿੰਦਰ ਗੁਰੀ ਨੇ ਜਾਗਰੂਕਤਾ ਵਿਸ਼ੇ ’ਤੇ ਆਧਾਰਿਤ ਗੀਤ ਪੇਸ਼ ਕੀਤਾ। ਉਸ ਤੋਂ ਬਾਅਦ ਜੇ. ਐਸ. ਮਹਿਰਾ ਨੇ ਕਵਿਤਾ ਤੇ ਕਹਾਣੀਕਾਰ ਸਰੂਪ ਸਿਆਲਵੀ ਨੇ ਬੱਚਿਆਂ ਨੂੰ ਮੰਚ ‘ਤੇ ਬੋਲਣ ਦੇ ਗੁਣ ਦੱਸੇ। ਉਸ ਤੋਂ ਬਾਅਦ ਗੋਰਾ ਹੁਸ਼ਿਆਰਪੁਰੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਬੱਚਿਆਂ ਨੂੰ ਤਰਕਸ਼ੀਲ ਬਣਨ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਕਿਸਮਤ ਤੇ ਚਮਤਕਾਰਾਂ ਨੂੰ ਮੰਨਣਾ ਆਪਣੀ ਜ਼ਿੰਦਗੀ ਤੇ ਸੋਚ ਨੂੰ ਧੋਖੇ ‘ਚ ਰੱਖਣਾ ਹੁੰਦਾ ਹੈ। ਗੀਤਕਾਰ ਸੁਰਮੁੱਖ ਸਿੰਘ ਭੁੱਲਰ ਤੋਂ ਇਲਾਵਾ ਤਰਕਸ਼ੀਲ ਸੁਸਾਇਟੀ ਇਕਾਈ ਚੰਡੀਗੜ੍ਹ ਤੋਂ ਜੋਗਾ ਸਿੰਘ ਤੇ ਓਮ ਪ੍ਰਕਾਸ਼ ਨੇ ਵੀ ਹਾਜ਼ਰੀ ਲੁਆਈ। ਜੋਗਾ ਸਿੰਘ ਨੇ ਵੀ ਬੱਚਿਆਂ ਨੂੰ ਤਰਕਸ਼ੀਲ ਬਣਨਾ ਸਮੇਂ ਦੀ ਮੁੱਖ ਲੋੜ ਦੱਸਿਆ ਤੇ ਨਾਲ ਹੀ ਇਕ ਤਰਕਸ਼ੀਲ ਗੀਤ ਵੀ ਪੇਸ਼ ਕੀਤਾ। ਅਖੀਰ ‘ਚ ਪ੍ਰਿੰਸੀਪਲ ਸਤਨਾਮ ਸਿੰਘ ਸੋਕਰ ਨੇ ਬੱਚਿਆਂ ਨੂੰ ਇਨਾਮ ਵੰਡੇ ਤੇ ਸਭਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪਿੰਡ ਕੂੜਾਂਵਾਲਾ ਨੇੜੇ ਨਾਲੇ ਦਾ ਦੂਸ਼ਿਤ ਪਾਣੀ ਪੀਣ ਕਾਰਨ ਮੱਝ ਦੀ ਮੌਤ ਅਗਲੀ ਖ਼ਬਰ ਫ਼ਰਦ ਕੇਂਦਰਾਂ ਦੇ ਆਪ੍ਰੇਟਰਾਂ ਵਲੋਂ ਕਾਲੇ ਬਿੱਲੇ ਲਗਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।