16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਉਦਘਾਟਨ ਨੂੰ ਤਰਸ ਰਹੀ ਹੈ ਸਕੂਲ ਆਫ਼ ਐਮੀਨੈਂਸ ਦੀ ਬਿਲਡਿੰਗ-ਜੀਤੀ ਪਡਿਆਲਾ

ਖਰੜ, 15 ਨਵੰਬਰ (ਜੰਡਪੁਰੀ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਾਲ 2021 ਵਿਚ ਸਕੂਲ ਆਫ਼ ਐਮੀਨੈਂਸ ਦੀ ਬਿਲਡਿੰਗ ਬਣਾਉਣ ਲਈ ਕਰੋੜਾਂ ਰੁ. ਦੀ ਗ੍ਰਾਂਟ ਦੇਣ ਦੇ ਬਾਵਜੂਦ ਪਿਛਲੇ 5 ਸਾਲਾਂ ਤੋਂ ਇਸ ਸਕੂਲ ਦਾ ਉਦਘਾਟਨ ਤੱਕ ਨਹੀਂ ਹੋ ਸਕਿਆ।

ਅਜੀਤ ਡੈਸਕ 16-11-2026
ਖਰੜ, 15 ਨਵੰਬਰ (ਜੰਡਪੁਰੀ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਾਲ 2021 ਵਿਚ ਸਕੂਲ ਆਫ਼ ਐਮੀਨੈਂਸ ਦੀ ਬਿਲਡਿੰਗ ਬਣਾਉਣ ਲਈ ਕਰੋੜਾਂ ਰੁ. ਦੀ ਗ੍ਰਾਂਟ ਦੇਣ ਦੇ ਬਾਵਜੂਦ ਪਿਛਲੇ 5 ਸਾਲਾਂ ਤੋਂ ਇਸ ਸਕੂਲ ਦਾ ਉਦਘਾਟਨ ਤੱਕ ਨਹੀਂ ਹੋ ਸਕਿਆ। ਇਹ ਜਾਣਕਾਰੀ ਸਾਂਝੀ ਕਰਦਿਆਂ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਸਿਵਲ ਹਸਪਤਾਲ ਲਾਗੇ ਚੱਲ ਰਹੇ ਸਕੂਲ ਵਿਚ ਬੱਚੇ ਦੋ ਸ਼ਿਫਟਾਂ ’ਚ ਪੜ੍ਹਾਈ ਕਰ ਰਹੇ ਹਨ। ਇਨ੍ਹਾਂ ‘ਚੋਂ ਪਹਿਲੀ ਸ਼ਿਫਟ ਸਵੇਰੇ 7 ਵਜੇ ਸ਼ੁਰੂ ਹੁੰਦੀ ਹੈ, ਜਦਕਿ ਦੂਜੀ ਸ਼ਿਫਟ 12 ਵਜੇ ਦੇ ਕਰੀਬ ਸ਼ੁਰੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਵਿਚ ਵੀ ਬੱਚਿਆਂ ਨੂੰ ਸਵੇਰੇ ਜਲਦੀ ਸਕੂਲ ਆਉਣਾ ਪੈਂਦਾ ਹੈ, ਜਦਕਿ ਦੂਜੀ ਸ਼ਿਫਟ ਵਾਲੇ ਬੱਚਿਆਂ ਨੂੰ ਸ਼ਾਮ ਦੇ 5 ਵਜੇ ਛੁੱਟੀ ਹੁੰਦੀ ਹੈ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ‘ਚ ਠੰਢ ਤੇ ਧੁੰਦ ਦੌਰਾਨ ਇਨ੍ਹਾਂ ਬੱਚਿਆਂ ਲਈ ਸਕੂਲ ਆਉਣਾ-ਜਾਣਾ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸਕੂਲ ਆਫ਼ ਐਮੀਨੈਂਸ ਦਾ ਦੌਰਾ ਕਰਕੇ ਦੇਖਿਆ ਗਿਆ ਹੈ ਕਿ ਭਾਵੇਂ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ, ਪਰ ਇਹ ਉਦਘਾਟਨ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲ ਆਫ ਐਮੀਨੈਂਸ ਦੀ ਬਿਲਡਿੰਗ ਨੂੰ ਚਾਲੂ ਕਰਕੇ ਬੱਚਿਆਂ ਨੂੰ ਇਥੇ ਤਬਦੀਲ ਕੀਤਾ ਜਾਵੇ ਤਾਂ ਕਿ ਦੂਜੇ ਸਕੂਲ ਵਿਚ ਚੱਲ ਰਹੀ ਡਬਲ ਸ਼ਿਫਟ ਬੰਦ ਹੋ ਸਕੇ। ਇਸ ਮੌਕੇ ਮਲਾਗਰ ਸਿੰਘ ਠੇਕੇਦਾਰ, ਮਨਜੀਤ ਸਿੰਘ ਈ. ਟੀ. ਓ. ਤੇ ਪਰਵਿੰਦਰ ਸਿੰਘ ਸੈਣੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕੈਲੋਂ ਵਿਖੇ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਤਹਿਤ 300 ਲਾਭਪਾਤਰੀਆਂ ਨੂੰ ਘਰਾਂ ਦੇ ਮਾਲਕੀ ਹੱਕ ਵਾਲੇ ਪੱਤਰ ਵੰਡੇ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਫੈਸ਼ਨ ਸੂਤਰ-2026’ ਨਾਮਕ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।