22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪੰਜਾਬ ਯੂਨੀਵਰਸਿਟੀ ਦੇ 8ਵੇਂ ਲਾਅ ਡਿਗਰੀ ਵੰਡ ਸਮਾਰੋਹ ’ਚ 887 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ ਮੁੱਖ ਮਹਿਮਾਨ ਦੀ ਤੌਰ ’ ਤੇ ਪਹੁੰਚੇ ਸੁਪਰੀਮ ਕੋਰਟ ਦੇ ਜਸਟਿਸ ਆਗਸਟੀਨ ਜਾਰਜ ਮਸੀਹ

ਚੰਡੀਗੜ੍ਹ, 21 ਨਵੰਬਰ (ਮਾਰਕੰਡਾ ਤਪਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪਣੇ ਅੱਠਵੇਂ ਲਾਅ ਡਿਗਰੀ ਵੰਡ ਸਮਾਰੋਹ ਵਿਚ 887 ਗ੍ਰੈਜੂਏਟਾਂ ਤੇ ਪੋਸਟ ਗ੍ਰੈਜੂਏਟਾਂ ਨੂੰ ਡਿਗਰੀਆਂ ਵੰਡੀਆਂ ਗਈਆਂ। ਜਿਸ ’ਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ (ਯੂ.

(ਬਾਕੀ ਸਫਾ 6 ’ਤੇ) 22-11-2026
ਚੰਡੀਗੜ੍ਹ, 21 ਨਵੰਬਰ (ਮਾਰਕੰਡਾ ਤਪਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪਣੇ ਅੱਠਵੇਂ ਲਾਅ ਡਿਗਰੀ ਵੰਡ ਸਮਾਰੋਹ ਵਿਚ 887 ਗ੍ਰੈਜੂਏਟਾਂ ਤੇ ਪੋਸਟ ਗ੍ਰੈਜੂਏਟਾਂ ਨੂੰ ਡਿਗਰੀਆਂ ਵੰਡੀਆਂ ਗਈਆਂ। ਜਿਸ ’ਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ (ਯੂ. ਆਈ. ਐਲ. ਐਸ), ਕਾਨੂੰਨ ਵਿਭਾਗ ਤੇ ਲੁਧਿਆਣਾ, ਹੁਸ਼ਿਆਰਪੁਰ ਅਤੇ ਮੁਕਤਸਰ ਦੇ ਖੇਤਰੀ ਕੇਂਦਰਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਸੁਪਰੀਮ ਕੋਰਟ ਦੇ ਜੱਜ ਜਸਟਿਸ ਆਗਸਟੀਨ ਜਾਰਜ ਮਸੀਹ ਇਸ ਡਿਗਰੀ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜਦਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਵਿਚ ਯੂਨੀਵਰਸਿਟੀ ਅਧਿਕਾਰੀ, ਫੈਕਲਟੀ ਮੈਂਬਰ, ਗ੍ਰੈਜੂਏਟ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰ ਵੀ ਸਮਾਰੋਹ ਵਿਚ ਸ਼ਾਮਿਲ ਹੋਏ। ਗ੍ਰੈਜੂਏਟਾਂ ਨੂੰ ਸੰਬੋਧਨ ਕਰਦਿਆਂ ਜਸਟਿਸ ਮਸੀਹ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੰਵਿਧਾਨਕ ਕਦਰਾਂ-ਕੀਮਤਾਂ, ਖ਼ਾਸ ਕਰਕੇ ਆਜ਼ਾਦੀ ਤੇ ਸਮਾਨਤਾ, ਕਾਨੂੰਨੀ ਪੇਸ਼ੇ ਦੀ ਅਗਵਾਈ ਕਰਨ। ਇਕ ਚੰਗੇ ਵਕੀਲ ਨੂੰ ਸਿਰਫ਼ ਕਾਨੂੰਨ ਨੂੰ ਜਾਣਨ ਤੋਂ ਇਲਾਵਾ, ਪੇਸ਼ੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ। ਜਸਟਿਸ ਮਿਸ਼ਰਾ ਨੇ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਜੀਵਨ ਵਿਚ ਇਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਤਿਕਾਰ ਤੇ ਇਮਾਨਦਾਰੀ ਇਕ ਵਕੀਲ ਦਾ ਗਹਿਣਾ ਹੈ। ਆਪਣੇ ਸਵਾਗਤੀ ਭਾਸ਼ਣ ਵਿਚ ਪੀ. ਯੂ. ਦੀ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ (ਅਸਥਾਈ) ਨੇ ਸਮਾਜ ਨੂੰ ਆਕਾਰ ਦੇਣ ਵਿਚ ਕਾਨੂੰਨੀ ਸਿੱਖਿਆ ਦੀ ਭੂਮਿਕਾ ’ਤੇ ਚਾਨਣਾ ਪਾਇਆ। 887 ਡਿਗਰੀ ਪ੍ਰਾਪਤ ਕਰਨ ਵਾਲਿਆਂ ’ਚ ਯੂ. ਆਈ. ਐਲ. ਐਸ. ਦੇ 414, ਕਾਨੂੰਨ ਵਿਭਾਗ ਦੇ 275, ਖੇਤਰੀ ਕੇਂਦਰ ਲੁਧਿਆਣਾ ਦੇ 101, ਖੇਤਰੀ ਕੇਂਦਰ ਹੁਸ਼ਿਆਰਪੁਰ ਦੇ 72 ਅਤੇ ਖੇਤਰੀ ਕੇਂਦਰ ਮੁਕਤਸਰ ਦੇ 25 ਵਿਦਿਆਰਥੀ ਸ਼ਾਮਿਲ ਸਨ। ਡਿਗਰੀ ਵੰਡ ਸਮਾਰੋਹ ਦੀ ਡਾਇਰੈਕਟਰ ਪ੍ਰੋ. ਸ਼ਰੂਤੀ ਬੇਦੀ ਦੀ ਅਗਵਾਈ ਹੇਠ ਯੂ. ਆਈ. ਐਲ. ਐਸ. ਤੇ ਚੇਅਰਪਰਸਨ ਪ੍ਰੋ. ਵੰਦਨਾ ਅਰੋੜਾ ਦੀ ਅਗਵਾਈ ਹੇਠ ਕਾਨੂੰਨ ਵਿਭਾਗ ਦੁਆਰਾ ਸਾਂਝੇ ਤੌਰ ’ਤੇ ਪ੍ਰੋਗਰਾਮ ਕਰਵਾਇਆ। ਇਸ ’ਚ ਰਿਤਿਕਾ ਨੂੰ ਪ੍ਰੋ. ਡੀ. ਐਨ. ਜੌਹਰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਜਾਇਆ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ 45.21 ਲੱਖ ਦੀ ਠੱਗੀ ਸੈਕਟਰ -17 ਵਿਚ ਇਮੀਗ੍ਰੇਸ਼ਨ ਕੰਪਨੀ ਦੇ ਨਾਂਅ ’ ਤੇ ਦੋ ਵਿਅਕਤੀਆਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।