22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

17 ਸਾਲਾਂ ਲੜਕੇ ਨੂੰ ਥਾਰ ਗੱਡੀ ਚਾਲਕ ਤੇ ਉਸ ਦੇ ਸਾਥੀਆਂ ਨੇ ਗੱਡੀ ਚੜ੍ਹਾ ਕੇ ਮੌਤ ਦੇ ਘਾਟ ਉਤਾਰਿਆ

ਖਰੜ, 21 ਨਵੰਬਰ (ਜੰਡਪੁਰੀ)-ਸਨੀ ਇਨਕਲੇਵ 200 ਫੁੱਟੀ ਰੋਡ ’ਤੇ ਇਕ 17 ਸਾਲਾ ਲੜਕੇ ’ਤੇ ਇਕ ਥਾਰ ਗੱਡੀ ਚਾਲਕ ਤੇ ਉਸ ਦੇ ਤਿੰਨ ਚਾਰ ਹੋਰ ਸਾਥੀਆਂ ਨੇ ਉਸ ਤੇ ਥਾਰ ਗੱਡੀ ਚੜਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ, ਜਿਸ ਦੀ ਪਛਾਣ ਯਸ਼ ਪੁੱਤਰ ਅਨਿਲ ਕੁਮਾਰ ਕੇਂਦਰੀ ਵਿਹਾਰ-2 ਵਜੋਂ ਹੋਈ ਹੈ। ਇਸ ਸੰਬੰਧੀ ਮ੍ਰਿਤਕ ਦੇ ਪਿਤਾ ਅਨਿਲ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਖਰੜ ਵਿਖੇ ਮੋਬਾਈਲ ਸ਼ਾਪ ਦੀ ਦੁਕਾਨ ਕਰਦਾ ਹੈ।

ਅਜੀਤ ਡੈਸਕ 22-11-2026
ਖਰੜ, 21 ਨਵੰਬਰ (ਜੰਡਪੁਰੀ)-ਸਨੀ ਇਨਕਲੇਵ 200 ਫੁੱਟੀ ਰੋਡ ’ਤੇ ਇਕ 17 ਸਾਲਾ ਲੜਕੇ ’ਤੇ ਇਕ ਥਾਰ ਗੱਡੀ ਚਾਲਕ ਤੇ ਉਸ ਦੇ ਤਿੰਨ ਚਾਰ ਹੋਰ ਸਾਥੀਆਂ ਨੇ ਉਸ ਤੇ ਥਾਰ ਗੱਡੀ ਚੜਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ, ਜਿਸ ਦੀ ਪਛਾਣ ਯਸ਼ ਪੁੱਤਰ ਅਨਿਲ ਕੁਮਾਰ ਕੇਂਦਰੀ ਵਿਹਾਰ-2 ਵਜੋਂ ਹੋਈ ਹੈ। ਇਸ ਸੰਬੰਧੀ ਮ੍ਰਿਤਕ ਦੇ ਪਿਤਾ ਅਨਿਲ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਖਰੜ ਵਿਖੇ ਮੋਬਾਈਲ ਸ਼ਾਪ ਦੀ ਦੁਕਾਨ ਕਰਦਾ ਹੈ। ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਲੜਕਾ ਸਹੁਰੇ ਪਰਿਵਾਰ ਤੇ ਛੋਟਾ ਲੜਕਾ ਯਸ਼ ਮੇਰੇ ਪਾਸ ਰਹਿੰਦਾ ਹੈ, ਜਿਸ ਨੇ ਕਿ ਦਸਵੀਂ ਦੇ ਪੇਪਰ ਦਿੱਤੇ ਸੀ ਅਤੇ ਅਗਲੀ ਪੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜਾਣਕਾਰ ਸੁਮਿਤ ਸੋਨੀ ਨਾਂਅ ਦੀ ਇਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਤੁਹਾਡੇ ਬੇਟੇ ਯਸ਼ ਦੀ ਮੌਤ ਹੋ ਗਈ ਹੈ ਅਤੇ ਇਸ ਸੰਬੰਧੀ ਉਨ੍ਹਾਂ ਦੇ ਸਪੁੱਤਰ ਦੇ ਦੋਸਤ ਵੈਭਵ ਦੇ ਘਰਦਿਆਂ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਲਾਸ਼ ਮੁਹਾਲੀ ਦੀ ਮੋਰਚਰੀ ਹਸਪਤਾਲ ਵਿਚ ਪਈ ਹੈ। ਉਨ੍ਹਾਂ ਦੇ ਰਿਸ਼ਤੇਦਾਰ ਕਰਨ ਕੁਮਾਰ ਸੋਨੀ ਵੀ ਆ ਗਿਆ ਸੀ ਤੇ ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਪੱਧਰ ਤੇ ਆਪਣੇ ਬੇਟੇ ਯਸ ਦੀ ਮੌਤ ਸੰਬੰਧੀ ਪੜਤਾਲ ਕੀਤੀ ਕਿ ਉਨ੍ਹਾਂ ਦਾ ਲੜਕਾ ਯਸ਼ ਆਪਣੇ ਦੋਸਤਾਂ ਨਾਲ 200 ਫੁੱਟੀ ਰੋਡ ’ਤੇ 24 x7 ਦੇ ਨੇੜੇ ਖਾਣ ਪੀਣ ਲਈ ਗਏ ਸੀ ਤੇ ਉਥੇ ਥਾਰ ਨੰਬਰੀ ਗੱਡੀ ’ਤੇ ਸਵਾਰ ਹੋ ਕੇ ਇਕ ਤਰਨ ਨਾਮੀ ਲੜਕਾ ਸਮੇਤ ਤਿੰਨ ਚਾਰ ਲੜਕਿਆਂ ਨਾਲ ਮੌਕਾ ’ਤੇ ਆ ਗਿਆ, ਜਿਸ ਨੇ ਆਉਂਦੇ ਸਾਰ ਹੀ ਮੇਰੇ ਬੇਟੇ ’ਤੇ ਸਾਥੀਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਦੇ ਕੋਲ ਤੇਜ਼ ਹਥਿਆਰ ਵੀ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਤੇ ਉਸ ਦੇ ਦੋਸਤ ਡਰਦੇ ਮਾਰੇ ਆਪਣੇ ਆਪ ਨੂੰ ਬਚਾਉਣ ਲਈ ਵੈਭਵ ਦੀ ਸਕੂਟਰੀ ’ਤੇ ਬੈਠ ਕੇ ਭੱਜਣ ਲੱਗੇ ਤਾਂ ਥਾਰ ਚਾਲਕ ਤਰਨ ਤੇ ਦੂਜੇ ਸਾਥੀ ਫਿਰ ਆਪਣੀ ਥਾਰ ਗੱਡੀ ਵਿਚ ਬੈਠ ਗਏ ਤੇ ਉਨ੍ਹਾਂ ਨੇ ਆਪਣੀ ਥਾਰ ਸਕੂਟਰੀ ਵਿਚ ਮਾਰੀ, ਜਿਸ ਕਰਕੇ ਮ੍ਰਿਤਕ ਤੇ ਉਸ ਦੇ ਦੋਸਤ ਸੜਕ ’ਤੇ ਡਿੱਗ ਗਏ ਤਾਂ ਫਿਰ ਤਰਨ ਨੇ ਆਪਣੀ ਗੱਡੀ ਨੂੰ ਬੈਕ ਕਰਕੇ ਜਾਨੋ ਮਾਰਨ ਲਈ ਉਸ ਦੇ ਲੜਕੇ ਯਸ਼ ’ਤੇ ਚੜਾਇਆ ਤੇ ਗੱਡੀ ਲੈ ਕੇ ਮੌਕੇ ’ਤੇ ਫ਼ਰਾਰ ਹੋ ਗਏ ਹਨ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਰੰਜਿਸ਼ ਇਹ ਹੈ ਕਿ ਤਰਨ ਦੀ ਕਿਸੇ ਲੜਕੀ ਨਾਲ ਤੇ ਯੁਵਰਾਜ ਨਾਮੀ ਲੜਕੀ ਦੀ ਕਿਸੇ ਹੋਰ ਲੜਕੀ ਨਾਲ ਦੋਸਤੀ ਨੂੰ ਲੈ ਕੇ ਯੁਵਰਾਜ ਨਾਲ ਕੁਝ ਦਿਨ ਪਹਿਲਾਂ ਲੜਾਈ ਝਗੜਾ ਹੋਇਆ ਸੀ, ਇਸੇ ਰੰਜਿਸ਼ ਨੂੰ ਲੈ ਕੇ ਮੇਰੇ ਬੇਟੇ ਤੇ ਉਸ ਦੇ ਦੋਸਤ ਨਾਲ ਝਗੜਾ ਕੀਤਾ ਸੀ। ਮੇਰੇ ਲੜਕੇ ਵਲੋਂ ਝਗੜੇ ਦਾ ਵਿਰੋਧ ਕਰਨ ’ਤੇ ਤਰਨ ਤੇ ਉਸ ਦੇ ਤਿੰਨ ਚਾਰ ਸਾਥੀਆਂ ਨੇ ਮੇਰੇ ਲੜਕੇ ਨੂੰ ਮਾਰਨ ਲਈ ਗੱਡੀ ਚੜਾ ਕੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਹੈ। ਇਸ ਸੰਬੰਧੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਅਨਿਲ ਕੁਮਾਰ ਦੇ ਬਿਆਨਾਂ ’ਤੇ ਉਸ ਦੇ ਦੋਸਤਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਤਿੰਨ ਦਿਨਾਂ ਸਮਾਗਮ ਅੱਜ ਤੋਂ ਅਗਲੀ ਖ਼ਬਰ ਸਾਈਡ ਦੇਣ ਨੂੰ ਲੈ ਕੇ ਟਰੈਕਟਰ-ਟਰਾਲੀ ਚਾਲਕ ਵਲੋਂ ਕਾਰ ਨੂੰ ਟੱਕਰ ਮਾਰਨ, ਜਾਨੋਂ ਮਾਰਨ ਦੀ ਧਮਕੀ ਦੇਣ ਤੇ ਕੁੱਟਮਾਰ ਕਰਨ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।