ਖਾਨਪੁਰ ਪੁਲਿਸ ਚੈੱਕ ਪੋਸਟ ਤੋਂ ਲੈ ਕੇ ਉਮੇਗਾ ਸਿਟੀ ਤੱਕ ਟ੍ਰੈਫ਼ਿਕ ਹੋਵੇਗੀ ਬੰਦ
ਖਰੜ, 25 ਨਵੰਬਰ (ਤਰਸੇਮ ਸਿੰਘ ਜੰਡਪੁਰੀ)-ਖਰੜ ਸ਼ਹਿਰ ’ਤੇ ਬੱਸੀ ਹੋਈ ਆਬਾਦੀ ਨੂੰ ਸੀਵਰੇਜ ਦੀ ਸਹੂਲਤ ਦੇਣ ਲਈ ਖਾਨਪੁਰ ਵਿਖੇ ਮੇਨ ਰੋਡ ਤੋਂ ਬਣੀ ਹੋਈ ਪੁਲਿਸ ਚੈੱਕ ਪੋਸਟ ਤੋਂ ਲੈ ਕੇ ਓਮੇਗਾ ਸਿਟੀ ਤੱਕ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਮੇਨ ਸੀਵਰ ਪਾਉਣ ਦਾ ਕੰਮ ਅੱਜ 26 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਸ ਕਾਰਨ 26 ਨਵੰਬਰ ਤੋਂ ਲੈ ਕੇ 31 ਜਨਵਰੀ 2027 ਤੱਕ ਇਸ ਮਾਰਗ ਦੀ ਟ੍ਰੈਫ਼ਿਕ ਬੰਦ ਕੀਤੀ ਗਈ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਵਿਭਾਗ ਵਲੋਂ ਲੋੜੀਂਦੀਆਂ ਥਾਵਾਂ ਤੇ ਸਾਈਨ ਬੋਰਡ ਲਗਾ ਦਿੱਤੇ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਉਹ ਵਾਟਰ ਸਪਲਾਈ ਵਿਭਾਗ ਨਾਲ ਸੰਪਰਕ ਕਰਨ ਸਕਦੇ ਹਨ।
ਅਜੀਤ ਡੈਸਕ
26-11-2026